Breaking News
Home / ਤਾਜਾ ਜਾਣਕਾਰੀ / ਮੌਕੇ ਤੇ ਦੇਖਣ ਵਾਲਿਆਂ ਨੇ ਬਿਆਨ ਕੀਤਾ ਰਾਜਾਸਾਂਸੀ ‘ਚ ਗਰਨੇਡ ਸੁੱਟਣ ਵਾਲਿਆਂ ਦਾ ਹੁਲੀਆ, ਦੇਖੋ Video

ਮੌਕੇ ਤੇ ਦੇਖਣ ਵਾਲਿਆਂ ਨੇ ਬਿਆਨ ਕੀਤਾ ਰਾਜਾਸਾਂਸੀ ‘ਚ ਗਰਨੇਡ ਸੁੱਟਣ ਵਾਲਿਆਂ ਦਾ ਹੁਲੀਆ, ਦੇਖੋ Video

ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


ਜ਼ਿਲ੍ਹੇ ਦੇ ਹਲਕੇ ਰਾਜਾਸਾਂਸੀ ਦੇ ਨੇੜਲੇ ਪਿੰਡ ਅਦਲੀਵਾਲਾ ਸਥਿਤ ਨਿਰੰਕਾਰੀ ਭਵਨ ‘ਤੇ ਗਰਨੇਡ ਹਮਲਾ ਕੀਤਾ ਗਿਆ ਹੈ। ਇਸ ਹਮਲੇ ਵਿੱਚ ਤਿੰਨ ਜਣਿਆਂ ਦੀ ਮੌਤ ਹੋਣ ਦੀ ਖ਼ਬਰ ਹੈ ਜਦਕਿ 10 ਜਣੇ ਜ਼ਖ਼ਮੀ ਹੋਏ ਹਨ।

ਪੁਲਿਸ ਦੇ ਆਹਲਾ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ ਅਤੇ ਜਾਂਚ ਸ਼ੁਰੂ ਕੀਤੀ ਜਾ ਚੁੱਕੀ ਹੈ।

ਪ੍ਰਤੱਖਦਰਸ਼ੀ ਉੱਤਮ ਸਿੰਘ ਨੇ ਦੱਸਿਆ ਕਿ ਐਤਵਾਰ ਸਵੇਰੇ 11 ਕੁ ਵਜੇ ਦੋ ਮੋਟਰਸਾਈਕਲ ਸਵਾਰ ਨਿਰੰਕਾਰੀ ਭਵਨ ਦੇ ਡੇਰੇ ਦੇ ਮੁੱਖ ਗੇਟ ਕੋਲ ਆਏ।

ਉਸ ਸਮੇਂ ਉੱਤਮ ਸਿੰਘ ਦੀ ਧੀ ਉੱਥੇ ਹੀ ਖੜ੍ਹੀ ਸੀ। ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ਾਂ ਨੇ ਪਿਸਤੌਲ ਤਾਣ ਦਿੱਤਾ, ਜਿਸ ਨੂੰ ਦੇਖ ਉਹ ਡਰ ਕੇ ਅੰਦਰ ਭੱਜ ਗਈ।

ਉੱਤਮ ਸਿੰਘ ਨੇ ਦਾਅਵਾ ਕੀਤਾ ਕਿ ਨਕਾਬਪੋਸ਼ਾਂ ਨੇ ਫਾਇਰਿੰਗ ਕੀਤੀ ਤੇ ਗਰਨੇਡ ਸੁੱਟ ਕੇ ਫਰਾਰ ,,,,, ਹੋ ਗਏ। ਜਦਕਿ ਆਈਜੀ ਬਾਰਡਰ ਰੇਂਜ ਐਸ.ਪੀ.ਐਸ. ਪਰਮਾਰ ਨੇ ਫਾਇਰਿੰਗ ਦਾ ਖੰਡਨ ਕੀਤਾ ਹੈ। ਉਨ੍ਹਾਂ ਦਹਿਸ਼ਤਗਰਦ ਜ਼ਾਕਿਰ ਮੂਸਾ ਦਾ ਇਸ ਘਟਨਾ ਸਬੰਧ ਵੀ ਖਾਰਜ ਕਰ ਦਿੱਤਾ।

ਚਸ਼ਮਦੀਦਾਂ ਮੁਤਾਬਕ ਹਮਲਾਵਰਾਂ ਦੇ ਵਾਲ ਕੱਟੇ ਹੋਏ ਸਨ ,,,,,, ਤੇ ਉਮਰ ਦੇ ਹਿਸਾਬ ਨਾਲ ਉਹ ਕਾਫੀ ਜਵਾਨ ਦਿੱਸ ਰਹੇ ਹਨ। ਦੋਵਾਂ ਹਮਲਾਵਰਾਂ ਨੇ ਮੂੰਹ ‘ਤੇ ਰੁਮਾਲ ਬੰਨ੍ਹੇ ਹੋਏ ਸਨ।

ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ।

ਪੰਜਾਬ ਪੁਲਿਸ ਦੇ ਮੁਖੀ ਸੁਰੇਸ਼ ਅਰੋੜਾ ਵੀ ਘਟਨਾ ਸਥਾਨ ‘ਤੇ ਪਹੁੰਚ ਰਹੇ ਹਨ।

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!