Breaking News
Home / ਤਾਜਾ ਜਾਣਕਾਰੀ / ਰਾਤੋ ਰਾਤ ਪੰਜਾਬ ਦੇ ਇਸ ਸ਼ਹਿਰ ਵਿੱਚ ਵਧਿਆ 15 ਲੱਖ ਰੁ: ਕਿੱਲੇ ਦਾ ਰੇਟ, ਜਾਣੋ ਕਾਰਨ

ਰਾਤੋ ਰਾਤ ਪੰਜਾਬ ਦੇ ਇਸ ਸ਼ਹਿਰ ਵਿੱਚ ਵਧਿਆ 15 ਲੱਖ ਰੁ: ਕਿੱਲੇ ਦਾ ਰੇਟ, ਜਾਣੋ ਕਾਰਨ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਗੱਲ ਕਰਤਾਰਪੁਰ ਲਾਂਘੇ ਦੀ, ਜਿਸਦੇ ਨਿਰਮਾਣ ਦੀ ਰਾਹ ਵੱਲ ਤੁਰਦੇ ਹੀ ਗੁਰਦਾਸਪੁਰ ਦਾ ਕਸਬਾ ਡੇਰਾ ਬਾਬਾ ਨਾਨਕ ਸੁਰਖੀਆਂ ਵਿੱਚ ਆ ਗਿਐ…ਤੇ ਆਲਮ ਇਹ ਹੈ ਕਿ ਹੁਣ ਵਪਾਰੀ ਵੀ ਡੇਰਾ ਬਾਬਾ ਨਾਨਕ ਦੀ ਧਰਤੀ ‘ਤੇ ਵਪਾਰ ਦੀਆਂ ਨਵੀਆਂ ਸੰਭਾਵਨਾਵਾਂ ਲੱਭਣ ਲੱਗੇ ਨੇ।

ਡੇਰਾ ਬਾਬਾ ਨਾਨਕ ਵਿੱਚ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਣ ਦੀ ਹੀ ਦੇਰ ਸੀ, ਕਿ ਇਥੇ ਜ਼ਮੀਨਾਂ ਦੇ ਰੇਟ ਅਸਮਾਨ ਛੂਹਣ ਲੱਗੇ ਨੇ…ਇਥੇ ਰਹਿੰਦੇ ਲੋਕਾਂ ਮੁਤਾਬਕ ਜਿਸ ਜ਼ਮੀਨ ਦਾ ਰੇਟ ਪਹਿਲਾਂ 30 ਲੱਖ ਸੀ, ਉਹ ਹੁਣ 45 ਲੱਖ “ਤੇ ਪਹੁੰਚ ਚੁੱਕਿਆ।

ਦਰਅਸਲ, ਲਾਂਘਾ ਖੁੱਲ੍ਹਣ ਤੋਂ ਬਾਅਦ ਵਪਾਰੀ ਡੇਰਾ ਬਾਬਾ ਨਾਨਕ ਵੱਲ ਕੂਚ,,,,,,  ਕਰਨ ਦਾ ਸੁਪਨਾ ਵੇਖਣ ਲੱਗੇ ਨੇ, ਤੇ ਇਸਦੇ ਲਈ ਸਥਾਨਕ ਕਿਸਾਨਾਂ ਨੂੰ ਉਹਨਾਂ ਦੀਆਂ ਲਾਂਘੇ ਨੇੜਲੀਆਂ ਜ਼ਮੀਨਾਂ ਵੇਚਣ ਲਈ ਫੋਨ ਆਉਣੇ ਵੀ ਸ਼ੁਰੂ ਹੋ ਚੁੱਕੇ ਨੇ, ਤਾਂ ਜੋ ਵਪਾਰੀ ਇਥੇ ਪਹੁੰਚ ਕੇ Mall, Shopping Complex ਤੇ ਹੋਟਲ-ਰੈਸਟੋਰੈਂਟ ਬਣਾ ਸਕਣ।

ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਤੋਂ ਬਾਅਦ ਬੇਸ਼ੱਕ ਭਾਰਤ ਅਤੇ ਪਾਕਿਸਤਾਨ ਹਾਲੇ ਤੱਕ ਬਿਆਨਬਾਜ਼ੀਆਂ ਵਿੱਚ ,,,,,, ਉਲਝੇ ਨੇ, ਪਰ ਲਾਂਘੇ ਦੇ ਨਿਰਮਾਣ ਨੂੰ ਸਾਕਾਰ ਹੁੰਦਾ ਵੇਖ ਵਪਾਰੀ ਪੱਬਾਂ-ਭਾਰ ਨੇ ਅਤੇ ਡੇਰਾ ਬਾਬਾ ਨਾਨਕ ਨੂੰ ਇੱਕ ਨਵੇਂ ਟੂਰਿਸਟ ਹੱਬ ਵਜੋਂ ਵੇਖ ਰਹੇ ਨੇ…ਹਾਲਾਂਕਿ ਦੋਵੇਂ ਪਾਸਿਓਂ ਸੜਕਾਂ ਦਾ ਨਿਰਮਾਣ ਹੋਣ ਉਪਰੰਤ ਸਰਹੱਦ ਪਾਰ ਕਰਨਾ ਸਿੱਖ ਸ਼ਰਧਾਲੂਆਂ ਲਈ ਕਿੰਨਾ ਕੁ ਆਸਾਨ ਹੋਵੇਗਾ, ਇਸ ਬਾਰੇ ਫਿਲਹਾਲ ਕੁਝ ਵੀ ਕਿਹਾ ਨਹੀਂ ਜਾ ਸਕਦਾ।

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!