Breaking News
Home / ਤਾਜਾ ਜਾਣਕਾਰੀ / ਰੂਬੀ ਦੇ ਵਿਆਹ ‘ਚ ਕੇਜਰੀਵਾਲ ਅੱਜ ਇਸਤਰਾਂ ਕਰਣਗੇ ਐਂਟਰੀ

ਰੂਬੀ ਦੇ ਵਿਆਹ ‘ਚ ਕੇਜਰੀਵਾਲ ਅੱਜ ਇਸਤਰਾਂ ਕਰਣਗੇ ਐਂਟਰੀ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਚੰਡੀਗੜ੍ਹ: ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ 11 ਅਕਤੂਬਰ ਨੂੰ ਪੰਜਾਬ ਆਉਣਗੇ। ਇਸ ਮੌਕੇ ਉਨ੍ਹਾਂ ਨਾਲ ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਵੀ ਹੋਣਗੇ। ਕੇਜਰੀਵਾਲ ਤੇ ਸਿਸੋਦੀਆ ਸਵੇਰੇ ਸ਼ਤਾਬਦੀ ਐਕਸਪ੍ਰੈੱਸ ਰਾਹੀਂ ਪਹਿਲਾਂ ਸੰਗਰੂਰ ਪੁੱਜਣਗੇ। ,,,, ਫਿਰ ਇੱਥੋਂ ਉਹ ਬਠਿੰਡਾ (ਦਿਹਾਤੀ) ਤੋਂ ਵਿਧਾਇਕਾ ਰੁਪਿੰਦਰ ਕੌਰ ਰੂਬੀ ਦੇ ਵਿਆਹ ਸਮਾਗਮ,,,,  ‘ਚ ਸ਼ਾਮਲ ਹੋਣਗੇ। ਲੋਕ ਸਭਾ ਮੈਂਬਰ ਭਗਵੰਤ ਮਾਨ ਤੇ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਵੀ ਇਸ ਵਿਆਹ ਸਮਾਗਮ ‘ਚ ਸ਼ਾਮਲ ਹੋਣਗੇ।

ਆਮ ਆਦਮੀ ਪਾਰਟੀ ਦੀ ਬਠਿੰਡਾ ਦਿਹਾਤੀ ਤੋਂ ਵਿਧਾਇਕਾ ,,,, ਰੁਪਿੰਦਰ ਕੌਰ ਰੂਬੀ ਦਾ ਵਿਆਹ 11 ਅਕਤੂਬਰ ਨੂੰ ਬਠਿੰਡਾ ‘ਚ ਹੋ ਰਿਹਾ ਹੈ। ਰੂਬੀ ਦਾ ਹੋਣ ਵਾਲਾ ਪਤੀ ਸਾਹਿਲਪੁਰੀ ਸਿਹਤ ਵਿਭਾਗ ਬਠਿੰਡਾ ‘ਚ ਉੱਚ ਅਧਿਕਾਰੀ ਵਜੋਂ ਕੰਮ ਕਰਦਾ ਹੈ। ਸੰਭਵ ਹੈ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਵੀ ਇਨ੍ਹਾਂ ਵਿਆਹ ਸਮਾਗਮਾਂ ‘ਚ ਸ਼ਾਮਲ ਹੋਣਗੇ।

ਜ਼ਿਕਰਯੋਗ ਹੈ ਕਿ ਇਸੇ ਸਾਲ ਆਮ ਆਦਮੀ ਪਾਰਟੀ ਦੀ ਪੰਜਾਬ ਵਿਧਾਇਕਾਂ ਵਿੱਚੋਂ ਇਹ ਦੂਜਾ ਵਿਆਹ ਹੈ।,,,,  ਇਸ ਤੋਂ ਪਹਿਲਾਂ ਫਰਵਰੀ ਵਿੱਚ ‘ਆਪ’ ਦੇ ਭਦੌੜ ਤੋਂ ਵਿਧਾਇਕ ਪਿਰਮਲ ਸਿੰਘ ਧੌਲਾ ਨੇ ਸਾਦੇ ਢੰਗ ਨਾਲ ਵਿਆਹ ਕਰਵਾ ਲਿਆ ਸੀ ਤੇ ਸਾਲ ਦੇ ਅੰਤ ਤਕ ਰੂਬੀ ਸਮੇਤ ‘ਆਪ’ ਵਿਧਾਇਕਾਂ ਦੇ ਦੋ ਵਿਆਹ ਹੋਰ ਹੋਣ ਜਾ ਰਹੇ ਹਨ।

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!