ਅੰਮ੍ਰਿਤਸਰ : ਅੰਮ੍ਰਿਤਸਰ ‘ਚ ਵਾਪਰੇ ਦਰਦਨਾਕ ਹਾਦਸੇ ਸਬੰਧੀ ਡੀ.ਐੱਮ.ਯੂ. ਟਰੇਨ ਦੇ ਚਾਲਕ ਦਾ ,,,,, ਇਕ ਲਿਖਤੀ ਬਿਆਨ ਸਾਹਮਣੇ ਆਇਆ ਹੈ। ਇਸ ਸਬੰਧੀ ਉਸ ਨੇ ਕਿਹਾ ਕਿ ਜਦੋਂ ਉਹ ਗੱਡੀ ਲੈ ਕੇ ਜੌੜਾ ਫਾਟਕ ਨੇੜੇ ਪੁੱਜਾ ਤਾਂ ਉਸ ਨੂੰ ਅਚਾਨਕ ਲਾਈਨਾਂ ‘ਤੇ ਲੋਕਾਂ ਦੀ ਭੀੜ ਦਿਖਾਈ ਦਿੱਤੀ ਤਾਂ ਉਸ ਨੇ ਲਗਾਤਾਰ ਹਾਰਨ ਮਾਰੇ ਤੇ ਐਮਰਜੈਂਸੀ ਬ੍ਰੈਕ ਵੀ ਲਗਾਈ
ਪਰ ਜਦ ਤੱਕ ਗੱਡੀ ਰੁਕੀ ਉਦੋਂ ਤੱਕ ਕਈ ਲੋਕ ਹਾਦਸੇ ਦਾ ਸ਼ਿਕਾਰ ਹੋ ਗਏ। ਰੇਲਵੇ ਪ੍ਰਸ਼ਾਸਨ ਨੂੰ ਦਿੱਤੇ ਗਏ ਲਿੱਖਤ ਬਿਆਨ ਚ ਅਰਵਿੰਦ ਕੁਮਾਰ ਨੇ ਕਿਹਾ ਕਿ ਜਦੋਂ ਉਹਨਾਂ ਨੂੰ ਟਰੈਕ ਕੋਲ ਲੋਕ ਨਜ਼ਰ ਆਏ ਤਾਂ ਉਹਨਾਂ ਨੇ ਐਮਰਜੰਸੀ ਬ੍ਰੇਕ ਲਗਾਇਆ ਅਤੇ ਲਗਾਤਾਰ ਹਾਰਨ ਵੀ ਵਜਾਏ।
ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਦੇ ਅਨੁਸਾਰ ਕੁਮਾਰ ਨੇ ਦੱਸਿਆ ਕਿ, “ਐਮਰਜੈਂਸੀ ਬਰੇਕ ਲਗਾਉਣ ਨਾਲ ਵੀ ਟ੍ਰੇਨ ਰੁਕੀ ਨਹੀਂ ….. ਅਤੇ ਕਈ ਲੋਕ ਟ੍ਰੇਨ ਹੇਠਾਂ ਆ ਗਏ। ਟਰੇਨ ਰੁੱਕਣ ਹੀ ਵਾਲੀ ਸੀ ਕਿ ਲੋਕ ਪੱਥਰਬਾਜੀ ਕਰਨੀ ਸ਼ੁਰੂ ਹੋ ਗਏ ਇਸ ਲਈ ਮੈਂ ਟਰੇਨ ਅੱਗੇ ਤੋਰ ਲਈ।
ਫਿਰੋਜ਼ਪੁਰ ਦੇ ਡੀ.ਆਰ.ਐੱਮ. ਵਿਵੇਕ ਕੁਮਾਰ ਨੇ ਕਿਹਾ ਕਿ ਹਨੇਰਾ ਜ਼ਿਆਦਾ ਸੀ ਤੇ ਲੋਕ ਟਰੈਕ ‘ਤੇ ਖੜ੍ਹੇ ਸਨ। ਜਦੋਂ ਡਰਾਈਵਰ ਨੂੰ ਲੋਕ ਟਰੈਕ ‘ਤੇ ਖੜ੍ਹੇ ਦਿਖਾਈ ਦਿੱਤੇ ਤਾਂ ਉਸ ਨੇ ਰੇਲ ਗੱਡੀ ਦੀ ਰਫਤਾਰ ਘੱਟ ਕੀਤੀ ਸੀ ਤੇ ਉਸ ਸਮੇਂ ਗੱਡੀ ਦੀ ਰਫਤਾਰ ਕਰੀਬ 92 ਕਿਲੋ ਮੀਟਰ ਪ੍ਰਤੀ ਘੰਟਾ ਸੀ। ਗੱਡੀ ਦੀ ਰਫਤਾਰ ਘੱਟ ਕਰਨ ਤੋਂ ਬਾਅਦ ਰਫਤਾਰ 7-10 ਕਿਲੋਮੀਟਰ ,,,,, ਪ੍ਰਤੀ ਘੰਟਾ ਹੋ ਗਈ ਸੀ ਪਰ ਗਾਰਡ ਨੇ ਕਿਹਾ ਕਿ ਲੋਕ ਪਥਰਾਅ ਕਰ ਰਹੇ ਸੀ ਤੇ ਸਵਾਰੀਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਗੱਡੀ ਰੋਕੀ ਨਹੀਂ ਗਈ ਤੇ ਉਸ ਤੋਂ ਬਾਅਦ ਅੰਮ੍ਰਿਤਸਰ ਸਟੇਸ਼ਨ ‘ਤੇ ਗੱਡੀ ਨੂੰ ਰੋਕਿਆ ਗਿਆ।
ਗੱਡੀ ਨੂੰ ਘਟਨਾ ਸਥਾਨ ‘ਤੇ ਰੋਕਣਾ ਠੀਕ ਨਹੀਂ ਸੀ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਸੀ ਕਿ ਟਰੈਕ ‘ਤੇ ਲੋਕ ਹੋਣਗੇ। ਦੁਸਹਿਰੇ ਦਾ ਪ੍ਰੋਗਰਾਮ ਰੇਲਵੇ ਲਾਈਨ ਤੋਂ ਬਾਹਰ ਹੋ ਰਿਹਾ ਸੀ, ਇਸ ਲਈ ਇਸ ਸਥਿਤੀ ‘ਚ ਰੇਲਵੇ ਤੋਂ ਕੋਈ ਆਗਿਆ ਲੈਣ ਦੀ ਜ਼ਰੂਰਤ ਨਹੀਂ ਸੀ। ਰੇਲਵੇ ਅਧਿਕਾਰੀ ਨੇ ਕਿਹਾ ਕਿ ਜੋ ਲੋਕ ਇਸ ਹਾਦਸੇ ‘ਚ ਮਾਰੇ ਗਏ ਹਨ ਉਨ੍ਹਾਂ ਲਈ ਰੇਲਵੇ ਜ਼ਿੰਮੇਵਾਰ ਨਹੀਂ ਹੈ। ਹਾਦਸਾ ਮਿਡ ਸੈਕਸ਼ਨ ‘ਚ ਹੋਇਆ ਹੈ ਤੇ ਰੇਲਵੇ ਦਾ ਸਟਾਫ ਹਰ ਥਾਂ ‘ਤੇ ਨਹੀਂ ਰਹਿ ਸਕਦਾ ਹੈ।
ਉਨ੍ਹਾਂ ਕਿਹਾ ਕਿ ਸਾਡਾ ਸਟਾਫ ਗੇਟ ਜਾਂ ਸਟੇਸ਼ਨ ‘ਤੇ ਰਹਿੰਦਾ ਹੈ ਅਤੇ ਜੇਕਰ ਗੇਟ ‘ਤੇ ਕੁਝ ਹੁੰਦਾ ਹੈ ਤਾਂ ਗੇਟਮੈਨ ਉਸ ਬਾਰੇ ਦੱਸਦਾ ਹੈ। ਇਹ ਹਾਦਸਾ ਗੇਟ ਤੋਂ ਦੂਰ ਹੋਇਆ ਅਤੇ ਇਹ ਗੇਟਮੈਨ ਦੇ ਖੇਤਰ ‘ਚ ਨਹੀਂ ਆਉਂਦਾ ਹੈ। ਅਜਿਹਾ ਅੱਗੇ ਨਾ ਹੋਵੇ ਇਸ ਲਈ ਲੋਕਾਂ ਨੂੰ ਕੋਈ ਵੀ ਸਮਾਗਮ ਰੇਲਵੇ ਟਰੈਕ ਕੋਲ ਨਹੀਂ ਕਰਨਾ ਚਾਹੀਦਾ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ