ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਇਹ ਖਬਰ ਮਾਨਸਾ ਦੀ ਹੈ ਜਿੱਥੇ ਚੋਰਾਂ ਨਟੇ ਗੁਰੂ ਘਰ ਵਿੱਚ ਵਾਰਦਾਤ ਕਰ ਦਿੱਤੀ। ਚੋਰ ਗੁਰੂ ਘਰ ,,,,,, ਵਿੱਚੋਂ ਗੋਲਕ ਉਡਾ ਕੇ ਲੈ ਗਏ। ਨਜ਼ਦੀਕੀ ਪਿੰਡ ਕੁਸਲਾ ਵਿਖੇ ਚੋਰ ਗੁਰੂਘਰ ਨੂੰ ਵੀ ਨਾ ਬਖਸ਼ਦੇ ਹੋਏ ਰਾਤ ਸਮੇਂ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋ ਕੇ ਗੋਲਕ ਚੋਰੀ ਕਰ ਕੇ ਲੈ ਗਏ, ਜਿਨ੍ਹਾਂ ਦੀਆਂ ਤਸਵੀਰਾਂ ਕੈਮਰੇ ਵਿਚ ਕੈਦ ਹੋ ਗਈਆਂ।
ਗੋਲਕ ਨੁਕਸਾਨੀ ਹਾਲਤ ਵਿਚ ਸਵੇਰੇ ਪਿੰਡ ਤੋਂ ਦੋ ਕਿਲੋਮੀਟਰ ਦੂਰ ਖੇਤਾਂ ‘ਚ ਪਈ ਮਿਲੀ। ਗੁਰਦੁਆਰਾ ਸਾਹਿਬ ਵਿਖੇ ਗ੍ਰੰਥੀ ਦੀ ਸੇਵਾ ਨਿਭਾਅ ਰਹੇ ਭਾਈ ਅਰਵਿੰਦਰ ਸਿੰਘ ਨੇ ਦੱਸਿਆ ਕਿ ਗੁਰੂਘਰ ਦੇ ਸੇਵਾਦਾਰ ਹਰਗੋਬਿੰਦ ਸਿੰਘ ਨੇ ਜਦੋਂ ਸਵੇਰੇ ਦੇਖਿਆ ਤਾਂ ਗੁਰੂਘਰ ਦੇ ਮੇਨ ਦਰਵਾਜ਼ੇ ਦੀ ਅਰਲ ਟੁੱਟੀ ਹੋਈ ਸੀ ਤੇ ਜਦੋਂ ਉਹ ਅੰਦਰ ਗਏ ,,,,,,,, ਤਾਂ ਉਥੇ ਰੱਖੀ ਗੋਲਕ ਗਾਇਬ ਸੀ, ਜਿਸ ਸਬੰਧੀ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੂਚਿਤ ਕੀਤਾ ਗਿਆ।
ਗੁਰੂਘਰ ਵਿਚ ਲੱਗੇ ਕੈਮਰਿਆਂ ਵਿਚ ਰਿਕਾਰਡ ਫੁਟੇਜ ਦੇਖਣ ਮੁਤਾਬਕ ਰਾਤ 1 ਵਜੇ ਦੇ ਕਰੀਬ ਦੋ ਨੌਜਵਾਨ ਨੰਗੇ ਸਿਰ ਗੁਰਦੁਆਰਾ ਸਾਹਿਬ ਦੀ ਅਰਲ ਤੋੜ ਕੇ ਅੰਦਰ ਦਾਖਲ ਹੋਏ ਅਤੇ ਉਥੇ ਰੱਖੀ ਗੋਲਕ ਜਿਸ ‘ਚ ਸੰਗਤਾਂ ਵਲੋਂ ਚੜ੍ਹਾਈ ਤਕਰੀਬਨ 15 ਹਜ਼ਾਰ ਰੁਪਏ ਦੀ ਨਕਦੀ ਸਮੇਤ ਚੋਰੀ ਕਰ ਕੇ ਲੈ ਗਏ। ਬਾਅਦ ‘ਚ ਗੋਲਕ ,,,,,,,,,, ਪਿੰਡ ਤੋਂ ਦੋ ਕਿਲੋਮੀਟਰ ਦੂਰ ਫੱਤਾ ਮਾਲੋਕਾ ਸੜਕ ‘ਤੇ ਖੇਤਾਂ ਵਿਚ ਨੁਕਸਾਨੀ ਹਾਲਤ ਵਿਚ ਪਈ ਮਿਲੀ। ਇਸ ਸਬੰਧੀ ਸਹਾਇਕ ਥਾਣੇਦਾਰ ਮਲਕੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਥਾਣਾ ਜੋੜਕੀਆਂ ਵਿਖੇ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਅਤੇ ਜਲਦੀ ਹੀ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।