Wednesday , September 27 2023
Breaking News
Home / ਤਾਜਾ ਜਾਣਕਾਰੀ / ਰੱਬ ਬਣ ਕੇ ਆਇਆ ਸਲਮਾਨ ਖਾਨ ਲੁਧਿਆਣੇ ਦੇ ਕਿਸਾਨ ਲਈ

ਰੱਬ ਬਣ ਕੇ ਆਇਆ ਸਲਮਾਨ ਖਾਨ ਲੁਧਿਆਣੇ ਦੇ ਕਿਸਾਨ ਲਈ

ਕਹਿੰਦੇ ਹਨ ਕਿ ਜਦੋਂ ਵੀ ਰੱਬ ਦਿੰਦਾ ਹੈ ਛੱਪਰ ਪਾੜਕੇ ਦਿੰਦਾ ਹੈ, ਲੁਧਿਆਣਾ ਦੇ ਪਿੰਡ ਬਲੋਵਾਲ ਦੇ ਕੁਝ ਕਿਸਾਨਾਂ ਨਾਲ ਅਜਿਹਾ ਹੀ ਕੁਝ ਹੋਇਆ ਹੈ ਕਦੇ ਸੁਫਨੇ ‘ਚ ਵੀ ਇਹਨਾ ਕਿਸਾਨਾਂ ਨੇ ਨਹੀਂ ਸੋਚਿਆ ਹੋਵੇਗਾ ਕਿ ਉਹਨਾਂ ਨੂੰ ਫਿਲਮ ਦੀ ਸ਼ੂਟਿੰਗ ਲਈ ਆਪਣੀ ਜ਼ਮੀਨ ਦੇਣ ‘ਤੇ ਏਨੇ ਪੈਸੇ ਮਿਲ ਜਾਣਗੇ ਕਿ ਉਹਨਾਂ ਦਾ ਸਾਰਾ ਕਰਜ਼ ਮੁਆਫ ,,,,, ਹੋ ਜਾਵੇਗਾ। ਸੁਣਨ ਨੂੰ ਤਾਂ ਇਹ ਚਮਤਕਾਰ ਲੱਗਦਾ ਹੈ ਪਰ ਫਿਲਮ ‘ਭਾਰਤ’ ਦੀ ਸ਼ੂਟਿੰਗ ਲਈ ਜਿਨ੍ਹਾਂ ਕਿਸਾਨਾਂ ਤੋਂ ਜ਼ਮੀਨ ਤਿੰਨ ਹਫਤਿਆਂ ਲਈ ਕਿਰਾਏ ‘ਤੇ ਲਈ ਹੈ।

ਉਹਨਾਂ ਨੂੰ 85 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਦਿੱਤੇ ਗਏ ਹਨ। ਆਪਣੀ ਸਾਢੇ ਚਾਰ ਕਿੱਲੇ ਜ਼ਮੀਨ ਇਹਨਾਂ ਕਿਸਾਨਾਂ ਵਿੱਚੋਂ ਇੱਕ ਕਿਸਾਨ ਸੁਰਿੰਦਰ ਸਿੰਘ ਨੇ ਕਿਰਾਏ ‘ਤੇ ਦਿੱਤੀ ਹੈ ਜਿਸ ਦੀ 3 ਲੱਖ 65 ਹਜ਼ਾਰ ਰੁਪਏ ਬਣਦੀ ਕੁੱਲ ਰਕਮ ਹੈ। ਆਪਣੇ ਤੇ ਚੜੇ ਕਰਜ਼ੇ ਨੂੰ ਸਾਰੀ ਰਕਮ ਮਿਲਦੇ ਹੀ ਇਸ ਕਿਸਾਨ ਨੇ ,,,,, ਉਤਾਰ ਦਿੱਤਾ ਜਦੋਂ ਕਿਸਾਨ ਨੂੰ ਇਹ ਕਰਜ਼ ਮੋੜ ਕੇ ਵੀ ਕੁਝ ਪੈਸੇ ਬੱਚ ਗਏ ਜਿਹੜੇ ਕਿ ਉਹ ਆਪਣੇ ਬੱਚਿਆਂ ਦੀ ਪੜਾਈ ‘ਤੇ ਖਰਚ ਕਰੇਗਾ।
ਸਲਮਾਨ ਖਾਨ ਇਸ ਕਿਸਾਨ ਲਈ ਰੱਬ ਬਣਕੇ ਆਇਆ ਹੈ। ਸੁਰਿੰਦਰ ਤੋਂ ਇਲਾਵਾ ਉਸ ਦੇ ਭਰਾ ਚਰਨਜੀਤ ਸਿੰਘ ਦੇ 6 ਕਿੱਲੇ ਤੇ ਪਿੰਡ ਦੇ ਇਕ ਹੋਰ ਵਿਆਕਤੀ ਕੁਲਦੀਪ ਸਿੰਘ ਦੀ ਸਾਢੇ ਪੰਜ ਕਿੱਲੇ ਜ਼ਮੀਨ ‘ਤੇ ਸ਼ੂਟਿੰਗ ਦਾ ਸੈੱਟ ਲਾਇਆ ਹੋਇਆ। ਉਨ੍ਹਾਂ ਦੋਵਾਂ ਨੂੰ ਵੀ 85 ਹਜ਼ਾਰ ਕਿੱਲੇ ਦਾ ਕਿਰਾਇਆ ਮਿਲਿਆ ਹੈ। ਏਨੀਂ ਦਿਨੀ ਲੁਧਿਆਣਾ,,,,,  ਦੇ ਪਿੰਡ ਬਲੋਵਾਲ ਵਿੱਚ ਮੇਲੇ ਵਰਗਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਸਲਮਾਨ ਖਾਨ ਦੀ ਫਿਲਮ ‘ਭਾਰਤ’ ਦੀ ਪਿੰਡ ਵਿੱਚ ਸ਼ੂਟਿੰਗ ਚਲ ਰਹੀ ਹੈ। ਇੱਕ ਸੈੱਟ ਵੀ ਫਿਲਮ ਦੀ ਸ਼ੂਟਿੰਗ ਨੂੰ ਲੈ ਕੇ ਪਿੰਡ ਵਿੱਚ ਲਗਾਇਆ ਗਿਆ ਹੈ ਤੇ ਇਸ ਸੈੱਟ ਨੂੰ ਦੇਖਕੇ ਲੱਗਦਾ ਹੈ ਕਿ ਇਹ ਪਿੰਡ ਲੁਧਿਆਣਾ ਦਾ ਨਹੀਂ ਬਲਕਿ ਭਾਰਤ-ਪਾਕਿਸਤਾਨ ਦੇ ਬਾਡਰ ਨਾਲ ਲਗਦਾ ਕੋਈ ਪਿੰਡ ਹੈ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!