Breaking News
Home / ਵਾਇਰਲ ਵੀਡੀਓ / ਰੱਬ ਬੈਠਾ ਜੁੱਤੀਆਂ ਗੰਢੀ ਜਾਂਦਾ ਤੇ ਅਸੀ ਰੱਬ ਨੂੰ ਮੰਦਰਾਂ, ਗੁਰਦਵਾਰਿਆਂ,ਤੇ ਮਸੀਤਾਂ ਚ ਲੱਭ ਰਹੇ ਹਾਂ !

ਰੱਬ ਬੈਠਾ ਜੁੱਤੀਆਂ ਗੰਢੀ ਜਾਂਦਾ ਤੇ ਅਸੀ ਰੱਬ ਨੂੰ ਮੰਦਰਾਂ, ਗੁਰਦਵਾਰਿਆਂ,ਤੇ ਮਸੀਤਾਂ ਚ ਲੱਭ ਰਹੇ ਹਾਂ !

ਪੱਛਮੀ ਦੇਸ਼ਾਂ ਦੇ ਪ੍ਰਭਾਵ ਹੇਠ ਜਾਂ ਇਹ ਕਹਿ ਲਈਏ ਕਿ ਪੱਛਮੀ ਦੇਸ਼ਾਂ ਦੀ ਤਰਜ਼ ‘ਤੇ ਤੁਰਦੇ ਹੋਏ ਅੱਜ ਭਾਰਤ ‘ਚ ਵੀ ਹਰ ਦਿਨ ਕਿਸੇ ਨਾ ਕਿਸੇ ਨੂੰ ਸਮਰਪਿਤ ਕੀਤਾ ਜਾਣ ਲੱਗ ਪਿਆ ਹੈ। ਅੱਜ ਅਸੀਂ ਮਦਰਜ਼-ਡੇ, ਫਾਦਰਜ਼-ਡੇ, ਗਰੈਂਡ ਪੇਰੈਂਟਸ-ਡੇ, ਪੇਰੈਂਟਸ-ਡੇ ਵਰਗੇ ਨਾ ਜਾਣੇ ਕਿੰਨੇ ਹੀ ਦਿਨ ਮਨਾਉਂਦੇ ਹਾਂ,,,,,  ਇਸੇ ਤਰ੍ਹਾਂ ਹੀ ਅਸੀਂ ਹਰ ਸਾਲ 1 ਅਕਤੂਬਰ ਨੂੰ ਬਜ਼ੁਰਗ ਦਿਵਸ ਦੇ ਰੂਪ ਵਿਚ ਮਨਾਉਂਦੇ ਹਾਂ। ਇਹ ਦਿਨ ਮਨਾਉਣ ਦੀ ਸ਼ੁਰੂਆਤ 1990 ‘ਚ ਹੋਈ ਮੰਨੀ ਜਾਂਦੀ ਹੈ ਪਰ ਸਭ ਤੋਂ ਪਹਿਲਾਂ 1991 ਵਿਚ ਇਸ ਦਿਨ ਛੁੱਟੀ ਕਰਕੇ ਇਹ ਦਿਨ ਮਨਾਇਆ ਗਿਆ ਸੀ। ਸੰਯੁਕਤ ਰਾਸ਼ਟਰ ਦੀ ਜਨਰਲ ਅਸੰਬਲੀ ਵੱਲੋਂ ਇਹ ਦਿਨ ਬਜ਼ੁਰਗਾਂ ਦਾ ਸਮਾਜ ‘ਚ ਅਹਿਮ ਯੋਗਦਾਨ ਪਾਉਣ ਲਈ ਉਨ੍ਹਾਂ ਦੇ ਸਤਿਕਾਰ ਵਜੋਂ ਮਨਾਇਆ ਗਿਆ ਸੀ।

 

ਉਦੋਂ ਤੋਂ ਲੈ ਕੇ ਅੱਜ ਤੱਕ ਇਹ ਦਿਨ ਸਿਰਫ਼ ਨਾਂਅ ਦਾ ਮਨਾਉਣ ਲਈ ਹੀ ਰਹਿ ਗਿਆ ਕਿਉਂਕਿ ਸਤਿਕਾਰ ਤਾਂ ਕਿਤੇ ਵਿੱਸਰ ਚੁੱਕਿਆ ਹੈ। ਅਸੀਂ ਸਭ ਇਹ ਤਾਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਘਰ ‘ਚ ਬਜ਼ੁਰਗ ਦਾ ਹੋਣਾ ਕੀ ਅਹਿਮੀਅਤ ਰੱਖਦਾ ਹੈ।,,,,,  ਸਾਡੇ ਦਾਦਾ-ਦਾਦੀ, ਨਾਨਾ-ਨਾਨੀ ਹੀ ਸਾਡੇ ਘਰਾਂ ਦੀ ਸ਼ਾਨ ਹੁੰਦੇ ਹਨ। ਉਨ੍ਹਾਂ ਦੇ ਨਾਲ ਹੀ ਸਾਰਾ ਘਰ ਭਰਿਆ ਰਹਿੰਦਾ ਹੈ। ਅਸੀਂ ਉਨ੍ਹਾਂ ਕੋਲੋਂ ਬਹੁਤ ਕੁਝ ਸਿੱਖਦੇ ਹਾਂ ਕਿਉਂਕਿ ਉਨ੍ਹਾਂ ਕੋਲ ਜ਼ਿੰਦਗੀ ਦਾ ਤਜਰਬਾ ਏਨਾ ਜ਼ਿਆਦਾ ਹੁੰਦਾ ਹੈ ਕਿ ਜੋ ਅਸੀਂ ਚਾਹੇ ਜਿੰਨੀਆਂ ਮਰਜ਼ੀ ਕਿਤਾਬਾਂ ਪੜ੍ਹ ਲਈਏ, ਹਾਸਲ ਨਹੀਂ ਕਰ ਸਕਦੇ। ਸਾਡੇ ਘਰਾਂ ‘ਚ ਬੈਠੇ ਬਜ਼ੁਰਗ ਹਮੇਸ਼ਾ ਸਾਡੇ ਲਈ ਇਕ ਵਧੀਆ ਚਾਨਣ-ਮੁਨਾਰਾ ਹੁੰਦੇ ਹਨ। ਉਨ੍ਹਾਂ ਆਪਣੇ ਵਾਲ ਧੁੱਪ ‘ਚ ਚਿੱਟੇ ਨਹੀਂ ਕੀਤੇ ਹੁੰਦੇ,

ਸਗੋਂ ਉਨ੍ਹਾਂ ਨੇ ਜ਼ਿੰਦਗੀ ਤੋਂ ਏਨਾ ਕੁਝ ਸਿੱਖਿਆ ਹੁੰਦਾ ਹੈ ਕਿ ਅਸੀਂ ਉਨ੍ਹਾਂ ਦੀ ਇਕ ਸਹੀ ਸਲਾਹ ਨਾਲ ਫਰਸ਼ੋਂ ਅਰਸ਼ ‘ਤੇ ਪੁੱਜ ਸਕਦੇ ਹਾਂ ਪਰ ਅੱਜ ਦੇ ਬਦਲਦੇ ਭੌਤਿਕਵਾਦੀ ਤੇ ਪਦਾਰਥਵਾਦੀ ਯੁੱਗ ‘ਚ ਇਹ ਗੱਲਾਂ ਸਿਰਫ਼ ਲਿਖਣ ‘ਚ ਹੀ ਰਹਿ ਗਈਆਂ ਜਾਪਦੀਆਂ ਹਨ। ਅੱਜ ਘਰਾਂ ‘ਚ ਬੱਚਿਆਂ ਕੋਲ ਥਾਂ ਏਨੀ ਘਟ ਗਈ ਹੈ ਕਿ ਜਿਥੇ ਮਾਂ-ਬਾਪ ਚਾਰ-ਚਾਰ ਬੱਚਿਆਂ ਨੂੰ ਇਕੱਠੇ ਪਾਲਦੇ ਸਨ,,,,,, ਉੱਥੇ ਬੱਚਿਆਂ ਕੋਲੋਂ ਦੋ ਜੀਅ (ਮਾਂ-ਬਾਪ) ਨਹੀਂ ਰੱਖੇ ਜਾਂਦੇ। ਜਿਵੇਂ-ਜਿਵੇਂ ਅੱਜ ਮਨੁੱਖ ਤਰੱਕੀ ਕਰ ਰਿਹਾ ਹੈ, ਉਵੇਂ-ਉਵੇਂ ਹੀ ਉਹ ਆਪਣੀਆਂ ਰਹੁ-ਰੀਤਾਂ ਨੂੰ ਤਾਂ ਪਿੱਛੇ ਛੱਡ ਹੀ ਗਿਆ ਹੈ ਪਰ ਹੁਣ ਆਪਣੇ ਜੰਮਣ ਵਾਲਿਆਂ ਤੋਂ ਵੀ ਖਹਿੜਾ ਛੁਡਾਉਣ ਨੂੰ ਫਿਰਦਾ ਹੈ। ਕੀ ਇਹ ਸਾਡਾ ਉਹੀ ਆਪਣੇ-ਆਪ ਨੂੰ ਸੱਭਿਅਕ ਕਹਾਉਣ ਵਾਲਾ ਸਮਾਜ ਹੈ?

ਅੱਜ ਘਰਾਂ ‘ਚ ਜੇਕਰ ਕਿਤੇ ਬਜ਼ੁਰਗ ਦੇਖਣ ਨੂੰ ਮਿਲ ਹੀ ਜਾਣ ਤਾਂ ਉਹ ਵੀ ਇਸ ਲਈ ਕਿ ਪਤੀ-ਪਤਨੀ ਦੋਵੇਂ ਨੌਕਰੀਪੇਸ਼ਾ ਹੁੰਦੇ ਹਨ ਤੇ ਉਨ੍ਹਾਂ ਦੇ ਪਿੱਛਿਓਂ ਬੱਚਿਆਂ ਨੂੰ ਕੌਣ ਸੰਭਾਲੇ। ਇਸ ਲਈ ਉਹ ਸੋਚਦੇ ਹਨ ਕਿ ਪੈਸੇ ਦੇ ਕੇ ਵੀ ਤਾਂ ਨੌਕਰ ਨੂੰ ਰੱਖਣਾ ਹੀ ਹੈ ,,,,,, ਕਿਉਂ ਨਾ ਮੁਫ਼ਤ ਦੀ ਸੇਵਾ ਹੀ ਲੈ ਲਈ ਜਾਵੇ। ਇਸ ਨਾਲ ਪੈਸੇ ਵੀ ਬਚਣਗੇ ਤੇ ਬੱਚਿਆਂ ਦਾ ਵੀ ਕੋਈ ਫਿਕਰ-ਫਾਕਾ ਨਹੀਂ ਰਹੇਗਾ। ਫਿਰ ਆਪਣੇ ਮਤਲਬ ਲਈ ਰੱਖੇ ਆਪਣੇ ਬਜ਼ੁਰਗਾਂ ਨੂੰ ਅਸੀਂ ਇਹ ਵਾਰ-ਵਾਰ ਮਿਹਣਾ ਮਾਰਦੇ ਹਾਂ ਕਿ ਅਸੀਂ ਹੀ ਤੁਹਾਨੂੰ ਰੋਟੀ ਦੇ ਰਹੇ ਹਾਂ। ਅਸੀਂ ਇਹ ਗੱਲ ਕਿਉਂ ਨਹੀਂ ਸੋਚਦੇ ਕਿ ਇਹ ਬੁਢਾਪਾ ਸਾਡੇ ਸਭਨਾਂ ‘ਤੇ ਆਉਣਾ ਹੈ।

About admin

Check Also

ਨੌਜਵਾਨ ਕਿਸਾਨ ਨੇ ਦੇਖੋ ਕਿਵੇਂ ਪੂਰਾ ਪਿੰਡ ਸੜਨੋਂ ਬਚਾਇਆ (ਵੀਡੀਓ )

ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ  ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ …

error: Content is protected !!