Wednesday , September 27 2023
Breaking News
Home / ਰਾਜਨੀਤੀ / ਲਵੋ ਜੀ ਆਖ਼ਰ ਲੋਕਾਂ ਨੂੰ ਮਿਲ ਗਏ ਕੈਪਟਨ ਵਾਲੇ ਸਮਾਰਟ ਫੋਨ !

ਲਵੋ ਜੀ ਆਖ਼ਰ ਲੋਕਾਂ ਨੂੰ ਮਿਲ ਗਏ ਕੈਪਟਨ ਵਾਲੇ ਸਮਾਰਟ ਫੋਨ !

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਮੋਗਾ: ਵਿਧਾਨ ਸਭਾ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਰ ਨੌਜਵਾਨ ਨੂੰ ਸਮਾਰਟ ਫ਼ੋਨ ਦੇਣ ਦੇ ਵਾਅਦੇ ਨੂੰ ਹਾਲੇ ਤੱਕ ਪੂਰਾ ਨਾ ਕਰਨ ‘ਤੇ ਆਮ ਆਦਮੀ ਪਾਰਟੀ ਨੇ ਉਹਨਾਂ ਦਾ ਇਹ ਵਾਇਦਾ ਪੂਰਾ ਕੀਤਾ।ਦਰਅਸਲ ਓਹਨਾਂ ਨੇ ਵਿਅੰਗ ਕੀਤਾ। ਪਾਰਟੀ ਦੇ ਮੋਗਾ ਤੋਂ ਹਲਕਾ ਇੰਚਾਰਜ ਨਵਦੀਪ ਸੰਘਾ ਨੇ ਦੀਵਾਲੀ ਮੌਕੇ ਨੌਜਵਾਨਾਂ ਨੂੰ ਖਿਡੌਣਾ ਸਮਾਰਟਫ਼ੋਨ ਵੰਡੇ। ਸੰਘਾ ਨੇ ਦੱਸਿਆ ,,,,,, ਕਿ ਕੈਪਟਨ ਆਪਣੇ ਵਿਦੇਸ਼ੀ ਦੌਰਿਆਂ ਅਤੇ ਅਰੂਸਾ ਨਾਲ ਬਹੁਤ ਜ਼ਿਆਦਾ ਮਸ਼ਰੂਫ ਰਹਿੰਦੇ ਹਨ।

Moga Diwali Smart Phones

ਇਸ ਕਰ ਕੇ ਉਨ੍ਹਾਂ ਨੂੰ ਪੰਜਾਬੀਆਂ ਨਾਲ ਕੀਤੇ ਵਾਅਦੇ ਯਾਦ ਦਿਵਾਉਣ ਲਈ ਬਾਜ਼ਾਰ ਵਿੱਚ ਗੁਜ਼ਰ ਰਹੇ ਹਰ ਨੌਜਵਾਨਾਂ ਨੂੰ ਡਮੀ ਸਮਾਰਟ ਫੋ਼ਨ ਦਿੱਤੇ ਹਨ। ਉਨ੍ਹਾਂ ਕਾਂਗਰਸ ਸਰਕਾਰ ਵਿਰੁੱਧ ਭੜਾਸ ਕੱਢਦਿਆਂ ਕਿਹਾ ਕਿ ਕੈਪਟਨ ਵੱਲੋਂ ਦੋ ਸਾਲਾਂ ਦੌਰਾਨ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ,,,,, ਜਿਸ ਕਾਰਨ ਅਧਿਆਪਕ, ਕਿਸਾਨ ਅਤੇ ਬੇਰੋਜ਼ਗਾਰ ਨੌਜਵਾਨ ਆਪਣੇ ਘਰਾਂ ਵਿੱਚ ਕਾਲੀ ਦੀਵਾਲੀ ਮਨਾਉਣ ਲਈ ਮਜ਼ਬੂਰ ਹਨ। ਸੰਘਾ ਨੇ ਕਿਹਾ ਕੇ ਉਹ ਸਮੇਂ ਸਮੇਂ ‘ਤੇ ਅਜਿਹੇ ਵਿਅੰਗਾਂ ਰਾਹੀਂ ਕੈਪਟਨ ਸਰਕਾਰ ਨੂੰ ਕੀਤੇ ਵਾਅਦੇ ਯਾਦ ਕਰਵਾਉਂਦੇ ਰਹਿਣਗੇ।

Moga Diwali Smart Phones 

ਦੱਸ ਦੇਈਏ ਕਿ ਸਰਕਾਰ ਵੱਲੋਂ ਚੋਣਾਂ ਦੌਰਾਨ ਕਿੰਨੇ ਹੀ ਵਾਅਦੇ ਕੀਤੇ ਗਏ ,,,,, ਸੀ। ਸਰਕਾਰ ਨੇ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਦਾ ਵੀ ਵਾਅਦਾ ਕੀਤਾ ਸੀ ਪਰ ਹਾਲੇ ਤੱਕ ਉਹ ਵਾਅਦਾ ਪੂਰਾ ਨਹੀਂ ਕੀਤਾ ਗਿਆ। ਜਿਸ ਕਾਰਨ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਵਾਅਦਾ ਯਾਦ ਕਰਾਉਣ ਲਈ ਖਿਡੌਣਾ ਸਮਾਰਟਫੋਨ ਨਾਲ ਸਰਕਾਰ ਨੂੰ ਵਿਅੰਗ ਕੀਤਾ ਹੈ।

Moga Diwali Smart Phones

About admin

Check Also

ਹੁਣੇ ਦੁਪਹਿਰੇ ਆਈ ਵੱਡੀ ਖਬਰ ਸਾਰਾ ਜਬ ਨਿਬੜ ਗਿਆ ਸਿੱਧੂ ਹੁੰਣੀ……

  ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ …

error: Content is protected !!