ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਐਮਡੀਐਚ ( MDH ) ਮਸਾਲੇ ਦੀ ਜਦੋਂ ਵੀ ਵਿਗਿਆਪਨ ਟੀਵੀ ਤੇ ਆਉਂਦਾ ਹੈ ਤਾਂ ਹਰ ਕੋਈ ਨਾਲ ਇਸਨੂੰ ਗੁਣਗੁਣਾਉਂਦਾ ਤਾਂ ਹੈ ਹੀ ਪਰ ਇਸ ਵਿੱਚ ਦਿਖਾਈ ਦੇਣ ਵਾਲੀ ਸਭ ਤੋਂ ਖਾਸ ਗੱਲ ਹੈ ਉਹ ਬਜੁਰਗ ਵਿਅਕਤੀ ਜੋ ਕਿ ਇਹਨਾਂ ਮਸਾਲਿਆਂ ਦੀ ਪਛਾਣ ਬਣ ਚੁੱਕੇ ਹਨ । MDH ਦੇ ਮਾਲਿਕ ਮਹਾਸ਼ੇ ਧਰਮਪਾਲ ਗੁਲਾਟੀ ( Mahashay Dharampal Gulati ) ਦੇ ਨਿਧਨ ਦੀ ਖਬਰ ਸਿਰਫ ਇੱਕ ਅਫ਼ਾਹ ਸੀ। ਉਨ੍ਹਾਂ ਦੇ ਪਰਿਵਾਰ ਵਲੋਂ ਜਾਰੀ ਵੀਡੀਓ ‘ਚ ਧਰਮਪਾਲ ਨੇ ਸੁਨੇਹਾ ਜਾਰੀ ਕਰਦੇ ਹੋਏ ਕਿਹਾ ਹੈ ਕਿ ਉਹ ਇੱਕਦਮ ਤੰਦੁਰੁਸਤ ਹਨ। ਦੱਸ ਦੇਈਏ ਕਿ ਸੋਸ਼ਲ ਮੀਡਿਆ ਉੱਤੇ ਉਨ੍ਹਾਂ ਦੇ ਨਿਧਨ ਦੀ ਅਫਵਾਹ ਫੈਲੀ ਸੀ।
ਫਿਲਹਾਲ ਹੁਣ ਪਰਿਵਾਰ ਵਲੋਂ ਵੀਡੀਓ ਕਰ ਸੱਚ ਸਬ ਸਾਹਮਣੇ ਲਿਆਇਆ ਗਿਆ ਹੈ। ਉਹਨਾਂ ਦਸਿਆ ਕਿ ਪਿਤਾ ਚੁੰਨੀ ਲਾਲ ਦਾ ਨਾਮ ਲਿਖ ਉਹਨਾਂ ਦੀ ਤਸਵੀਰ ਲਗਾਕੇ ਉਹਨਾਂ ਦੇ ਦੇਹਾਂਤ ਦੀ ਖ਼ਬਰ ਅੱਗ ਵਾਂਗ ਫੈਲ ਗਈ ਜਿਸ ਤੋਂ ਬਾਅਦ ਕਈ ਪ੍ਰਮੁੱਖ ਨਿਊਜ ਵੇਬਸਾਈਟ ਨੇ ਵੀ ਇਹ ਖਬਰ ਪਬਲਿਸ਼ ਕਰ ਦਿੱਤੀ।
#MDH मसाले के सरताज की सलामती का वीडियो
Via @SeemaKumarGill pic.twitter.com/h40BPEyR7G
— Umashankar Singh (@umashankarsingh) October 7, 2018
ਪਾਕਿਸਤਾਨ ਦੇ ਸਿਆਲਕੋਟ ‘ਚ 1922 ਵਿੱਚ ਜਨਮੇ ਧਰਮਪਾਲ ਗੁਲਾਟੀ ( Mahashay Dharampal Gulati ) ਬੰਟਵਾਰੇ ਦੇ ਬਾਅਦ ਪਰਿਵਾਰ ਨਾਲ ਦਿੱਲੀ ਆ ਗਏ ਅਤੇ ਇੱਥੇ ਮਸਾਲੇ ਦਾ ਕੰਮ ਸ਼ੁਰੂ ਕੀਤਾ ਅਤੇ MDH ਮਸਾਲਾ ਵਰਗੀ ਕੰਪਨੀ ਖੜੀ ਕਰ ਦਿੱਤੀ ਜੋ ਪੂਰੀ ਦੁਨੀਆ ਵਿੱਚ ਮਸਾਲੀਆਂ ਲਈ ਅਜੇ ਤੱਕ ਪ੍ਰਸਿੱਧ ਹੈ।
1959 ਵਿੱਚ ਕੀਰਤੀ ਨਗਰ ਵਿੱਚ ਫੈਕਟਰੀ ਲਗਾਉਣ ਵਾਲੇ ਧਰਮਪਾਲ ਦੀ ਕੰਪਨੀ MDH ਦੀਆਂ ਹੁਣ,,,, ਦੇਸ਼ ਭਰ ‘ਚ 15 ਫੈਕਟਰੀਆਂ ਹਨ। ਇੱਕ ਰਿਪੋਰਟ ਮੁਤਾਬਿਕ ਸਾਲ 2017 ਚ ਭਾਰਤ ਚ ਸਭ ਤੋਂ ਜਿਆਦਾ ਵਿਕਣ ਵਾਲੇ ਐਫਐਮਸੀਜੀ ਪ੍ਰੋਡਕਟ ਯਾਨਿ ਕਿ ਫਾਸਟ ਮੂਵਿੰਗ ਕੰਜਿਊਮਰ ਗੁਡਜ਼ ਦੇ ਸੀਈਓ ਵੀ ਬਣੇ।ਮਹਿਜ਼ ਕੁੱਝ ਸਕਿੰਟਾਂ ‘ਚ ਹੀ ਸੋਸ਼ਲ ਮੀਡਿਆ ਕਿਵੇਂ ਕਿਸੇ ਨੂੰ ਮ੍ਰਿਤਕ ਘੋਸ਼ਿਤ ਕਰ ਦਿੰਦਾ ਹੈ ਇਸ ਦੀ ਇੱਕ ਮਿਸਾਲ ਇਸ ਖ਼ਬਰ ਨੇ ਜਰੂਰ ਦੇ ਦਿੱਤੀ ਹੈ।