ਤਾਜਾ ਵੱਡੀ ਖਬਰ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਬ੍ਰਾਜ਼ੀਲ ਵਿਚ ਇਕ ਮਹਿਲਾ ਨਾਲ ਅਜੀਬ ਘਟਨਾ ਵਾਪਰੀ। ਅਸਲ ਵਿਚ ਉਸ ਦੀ ਡਿਲੀਵਰੀ ਦੌਰਾਨ 3 ਬੱਚਿਆਂ ਦਾ ਜਨਮ ਹੋਇਆ। ਪਹਿਲਾ ਬੱਚਾ ਤਾਂ ਪੂਰੀ ਤਰ੍ਹਾਂ ਠੀਕ ਸੀ ਪਰ ਜਦੋਂ ਦੂਜਾ ਅਤੇ ਤੀਜਾ ਬੱਚਾ ਬਾਹਰ ਆਇਆ ਤਾਂ ਉਹ ਇਕ ਪਾਲੀਥੀਨ ਵਾਂਗ ਦਿੱਸਣ ਵਾਲੀ ਥੈਲੀ ਵਿਚ ਸਨ। ਡਾਕਟਰਾਂ ਅਤੇ ਸਟਾਫ ਲਈ ,,,,, ਇਹ ਬਿਲਕੁੱਲ ਨਵਾਂ ਅਤੇ ਪਹਿਲਾ ਅਨੁਭਵ ਸੀ। ਕੁਝ ਸਮੇਂ ਲਈ ਤਾਂ ਡਾਕਟਰ ਵੀ ਮੌਨ ਹੋ ਗਏ ਸਨ। ਬੱਚੇ ਤਾਂ ਇਸ ਥੈਲੀ ਵਿਚ ਕਰੀਬ 7 ਮਿੰਟ ਤੱਕ ਸੁੱਤੇ ਰਹੇ। ਡਾਕਟਰਾਂ ਦਾ ਕਹਿਣਾ ਹੈ ਕਿ ਜ਼ਿੰਦਗੀ ਵਿਚ ਮੁਸ਼ਕਲ ਨਾਲ ਹੀ ਅਜਿਹੀਆਂ ਚੀਜ਼ਾਂ ਦੇਖਣ ਦਾ ਮੌਕਾ ਮਿਲਦਾ ਹੈ।
ਮਾਮਲਾ ਸਾਓ ਪਾਉਲੋ ਦਾ ਹੈ, ਜਿੱਥੇ ਡਾਕਟਰ ਰੋਡਰੀਗੋ ਫਿਲਹੋ ਆਪਰੇਸ਼ਨ ਜ਼ਰੀਏ ਇਕ ਮਹਿਲਾ ਦੀ ਡਿਲੀਵਰੀ ਕਰਾ ਰਹੇ ਸਨ। ਮਹਿਲਾ ਨੇ ਇਕੱਠੇ ਤਿੰਨ ਬੱਚਿਆਂ ਨੂੰ ਜਨਮ ਦਿੱਤਾ। ਇਨ੍ਹਾਂ ਵਿਚੋਂ ਇਕ ਬੱਚਾ ਤਾਂ ਸਧਾਰਨ ਸੀ ਪਰ ਬਾਕੀ ਦੇ ਦੋ ਬੱਚੇ ਇਕ ਲਿਫਾਫੇ ਵਰਗੀ ਥੈਲੀ ਨਾਲ ਪੈਦਾ ਹੋਏ, ਜਿਸ ਨੂੰ ‘ਐਮਨਿਯਾਟਿਕ ਸੈਕ’ ਕਹਿੰਦੇ ਹਨ। ਡਾਕਟਰਾਂ ,,,,,, ਮੁਤਾਬਕ ਆਮਤੌਰ ‘ਤੇ ਇਹ ਥੈਲੀ ਬੱਚਿਆਂ ਦੇ ਜਨਮ ਸਮੇਂ ਟੁੱਟ ਜਾਂਦੀ ਹੈ ਪਰ ਇਸ ਮਾਮਲੇ ਵਿਚ ਅਜਿਹਾ ਨਹੀਂ ਹੋਇਆ।
ਬਾਹਰ ਆਉਣ ਮਗਰੋਂ ਦੋਵੇਂ ਬੱਚੇ ਕਰੀਬ 7 ਮਿੰਟ ਤੱਕ ਸੋਂਦੇ ਰਹੇ। ਇਸ ਕਰਕੇ ਡਾਕਟਰਾਂ ਅਤੇ ਮੈਡੀਕਲ ਸਟਾਫ ਦਾ ਸੈਕ ਨੂੰ ਤੁਰੰਤ ਕੱਟਣ ਦਾ ਮਨ ਨਹੀਂ ਕੀਤਾ। ਡਾਕਟਰ ਰੋਡਰੀਗੋ ਨੇ ਕਿਹਾ ਕਿ ਅਸੀਂ ਇਸ ਤਰ੍ਹਾਂ ਸੈਕ ਕੱਟ ਕੇ ਉਨ੍ਹਾਂ ਦੀ ਨੀਂਦ ਖਰਾਬ ਨਹੀਂ ਕਰਨਾ ਚਾਹੁੰਦੇ ਸਨ। ਉਹ ਆਰਾਮ ਨਾਲ ਉਨ੍ਹਾਂ ਨੂੰ ਸਹਿਲਾਉਂਦੇ ਰਹੇ ਅਤੇ ਉਨ੍ਹਾਂ ਦੇ ਜਾਗਣ ਦਾ ਇੰਤਜ਼ਾਰ ਕਰਦੇ ਰਹੇ। ਬੱਚੇ ਜਦੋਂ ਨੀਂਦ ਵਿਚੋਂ ਜਾਗੇ ਉਦੋਂ ਐਮਨਿਯਾਟਿਕ ਸੈਕ ਕੱਟਿਆ ਗਿਆ ਅਤੇ ਉਨ੍ਹਾਂ ਨੂੰ ਮਾਂ ਨਾਲ ਲਿਟਾਇਆ ਗਿਆ।
ਡਾਕਟਰ ਅਤੇ ਮੈਡੀਕਲ ਸਟਾਫ ਲਈ ਇਹ ਬਹੁਤ ਹੀ ਨਵਾਂ ਅਨੁਭਵ ਸੀ। ਉਨ੍ਹਾਂ ਨੂੰ ਇਕੱਠੇ ਦੋ ਬੱਚਿਆਂ ਨੂੰ ਐਮਨਿਯਾਟਿਕ ਨਾਲ ਪੈਦਾ ਹੁੰਦੇ ਦੇਖਣ ਦਾ ਮੌਕਾ ਮਿਲਿਆ ਸੀ, ਜੋ ਬਹੁਤ ਹੀ ਰੇਅਰ ਹੈ। ਜਾਣਕਾਰੀ ਮੁਤਾਬਕ 80 ਹਜ਼ਾਰ ਕੇਸਾਂ ਵਿਚੋਂ ਮੁਸ਼ਕਲ ਨਾਲ ਹੀ ਅਜਿਹਾ ਇਕ ,,,,,, ਮਾਮਲਾ ਦੇਖਣ ਨੂੰ ਮਿਲਦਾ ਹੈ ਅਤੇ ਉਹ ਵੀ ਜ਼ਿਆਾਦਤਰ ਉਸ ਸਮੇਂ ਦੇਖਿਆ ਜਾਂਦਾ ਹੈ ਜਦੋਂ ਸਮੇਂ ਤੋਂ ਪਹਿਲਾਂ ਡਿਲੀਵਰੀ ਹੋਈ ਹੋਵੇ। ਭਾਵੇਂਕਿ ਡਾਕਟਰ ਇਸ ਖਾਸ ਪਲ ਨੂੰ ਕੈਮਰੇ ਵਿਚ ਕੈਦ ਕਰਨਾ ਨਹੀਂ ਭੁੱਲੇ। ਵੀਡੀਓ ਵਿਚ ਡਾਕਟਰ ਅਤੇ ਉਨ੍ਹਾਂ ਦੀ ਟੀਮ ਬੱਚਿਆਂ ਨੂੰ ਸਹਿਲਾਉਂਦੀ ਹੋਈ ਨਜ਼ਰ ਆ ਰਹੀ ਹੈ ਤਾਂ ਜੋ ਉਹ ਨੀਂਦ ਤੋਂ ਬਾਹਰ ਆ ਸਕਣ।