Breaking News
Home / ਵਾਇਰਲ ਵੀਡੀਓ / ਵਾਹ ਦੇਖੋ ਪੇਸ਼ ਕੀਤੀ ਜਿੰਦ ਦਿਲੀ ਇਸ ਬੰਦੇ ਨੇ ਅਤੇ ਇਨਸਾਨੀਅਤ ਦੀ ਵੱਡੀ ਮਿਸਾਲ ..

ਵਾਹ ਦੇਖੋ ਪੇਸ਼ ਕੀਤੀ ਜਿੰਦ ਦਿਲੀ ਇਸ ਬੰਦੇ ਨੇ ਅਤੇ ਇਨਸਾਨੀਅਤ ਦੀ ਵੱਡੀ ਮਿਸਾਲ ..

ਸਿਅਣਿਆਂ ਦਾ ਕਥਨ ਹੈ ਕਿ ਦੋ ਦਿਨ ਜ਼ਿੰਦਗੀ ਘੱਟ ਜੀਓ ਪਰ ਜੀਓ ਅਣਖ਼ ਦੇ ਨਾਲ, ਦੋ ਪੈਰ ਘੱਟ ਤੁਰ ਲਓ ਪਰ ਤੁਰੋ ਮਟਕ ਦੇ ਨਾਲ ਤੇ ਜ਼ਿੰਦਾ ਦਿੱਲੀ ਦਾ ਨਾਂ ਹੀ ਜ਼ਿੰਦਗੀ ਹੈ। ਸੰਸਾਰ ਵਿੱਚ ਕੁੱਝ ਲੋਕ ਉਹ ਆਉਂਦੇ ਨੇ ਕ੍ਰਾਂਤੀ-ਕਾਰੀ ਹੁੰਦੇ ਹਨ, ਤੇ ਲੋਕਾਂ ਲਈ ਆਪਾ ਵਾਰ ਕੇ ਜ਼ਮਾਨੇ ਦੀ ਰੂਪ ਰੇਖਾ ਹੀ ਬਦਲ ਜਾਂਦੇ ਹਨ ਪਰ ਕੁੱਝ ਅਜੇਹੇ ਬੁਜ਼ਦਿੱਲ ਵੀ ਆਉਂਦੇ ,,,,, ਨੇ ਜੋ ਕਰਾਮਾਤਾਂ ਦਾ ਸਹਾਰਾ ਲੈ ਕੇ ਲੋਕਾਂ ਵਿੱਚ ਬੁਜ਼ਦਿਲੀਆਂ ਵਰਗੀ ਲਾਹਨਤਾਂ ਪੈਦਾ ਕਰਕੇ ਚੱਲਦੇ ਬਣਦੇ ਹਨ।

ਏਦਾਂ ਦੇ ਮਨੁੱਖ ਨੂੰ ਸੁੱਕਿਆ ਹੋਇਆ ਰੁੱਖ ਹੀ ਕਿਹਾ ਜਾ ਸਕਦਾ ਹੈ ਕਿਉਂਕਿ ਨਾ ਤੇ ਇਸ ਤੋਂ ਕੋਈ ਛਾਂ ਮਿਲਣੀ ਹੈ ਤੇ ਨਾ ਹੀ ਕਿਸੇ ਫ਼ਲ਼ ਦੀ ਕੋਈ ਆਸ ਹੈ। ਸੁੱਕਿਆ ਹੋਇਆ ਰੁੱਖ ਸਭ ਤੋਂ ਪਹਿਲਾਂ ਅੱਗ ਦੀ ਭੇਟ ਚੜ੍ਹਦਾ ਹੈ। ਗੁਰੂ ਅਮਰਦਾਸ ਜੀ ਦਾ ਵਾਕ ਹੈ –
ਮਨਮੁਖ ਊਭੇ ਸੁਕਿ ਗਏ, ਨਾ ਫਲੁ ਤਿੰਨਾ ਛਾਉ।। ਤਿੰਨਾ ਪਾਸਿ ਨ ਬੈਸੀਐ ਓਨਾ ਘਰੁ ਨ ਗਿਰਾਉ।। ਕਟੀਅਹਿ ਤੈ ਨਿਤ ਜਾਲੀਅਹਿ, ਓਨ੍ਹ੍ਹਾ ਸਬਦੁ ਨ ਨਾਉ।।
ਸਿਰੀ ਰਾਗ ਮਹਲਾ ੩ ਪੰਨਾ ੬੬—
ਸਕੂਲੀ ਬੱਚਿਆਂ ਦੇ ਬਹੁ-ਪੱਖੀ ਵਿਕਾਸ ਲਈ ਕਈ ਪਰਕਾਰ ਦੇ ਪ੍ਰੋਗਰਾਮ ਉਲੀਕੇ ਜਾਂਦੇ ਹਨ ਤਾਂ ਕਿ ਸਕੂਲ ਵਿਚੋਂ ਨਿਲਕਦੇ-ਸਾਰ ਆਪਣੇ ਪੈਰਾਂ `ਤੇ ਖਲੋ ਸਕਣ। ਸਰਕਸਾਂ ਵਿੱਚ ਸਿਖਾਏ ਹੋਏ ਹਾਥੀ ਘੋੜਿਆਂ

ਦੇ ਕਰਤੱਵ ਦੇਖਣ ਲਈ ਪੈਸੇ ਖਰਚ ਕੇ ਮਨੁੱਖ ਜਾਂਦਾ ਹੈ। ਇਨਾਸਨੀਅਤ ਦੀ ਘਾੜਤ ਘੜਨ ਲਈ ਵੀ ਗੁਰਬਾਣੀ ਨੇ ਮਨੁੱਖੀ ਜੀਵਨ ਦੇ ਵੱਖ ਵੱਖ ਪਹਿਲੂਆਂ ਬਾਰੇ ਵਿਚਾਰ ਦਿੱਤੇ ਹਨ ਤਾਂ ਕਿ ਇਸ ਨੂੰ ਜ਼ਿੰਦਗੀ ਜਿਉਣ ਦੀ ਜਾਚ ਆ ਸਕੇ। ਏਸੇ ਪੱਖ ਵਿੱਚ ਕਬੀਰ ਸਾਹਿਬ ਜੀ ਨੇ ਰਾਗ ਗੋਂਡ ਵਿੱਚ ਇਹ ਦੱਸਣ ਦਾ ਯਤਨ ਕੀਤਾ ਹੈ ,,,,,, ਕਿ ਐ ਮਨੁੱਖ ਤੈਨੂੰ ਅਜੇ ਤਾਂਈ ਇਹ ਹੀ ਪਤਾ ਨਹੀਂ ਲੱਗਿਆ ਤੂੰ ਕੀ ਕਰ ਰਿਹਾ ਏਂ? ਪੂਰਾ ਸ਼ਬਦ ਇਸ ਪਰਕਾਰ ਹੈ—

ਨਰੂ ਮਰੈ, ਨਰੁ ਕਾਮਿ ਨ ਆਵੈ।।ਪਸੂ ਮਰੈ, ਦਸ ਕਾਜ ਸਵਾਰੈ।। ੧।। ਅਪਨੇ ਕਰਮ ਕੀ ਗਤਿ, ਮੈ ਕਿਆ ਜਾਨਉ।।ਮੈ ਕਿਆ ਜਾਨਉ, ਬਾਬਾ ਰੇ।। ੧।। ਰਹਾਉ।।
ਹਾਡ ਜਲੇ, ਜੈਸੇ ਲਕਰੀ ਕਾ ਤੂਲਾ।।ਕੇਸ ਜਲੇ, ਜੈਸੇ ਘਾਸ ਕਾ ਪੂਲਾ।। ੨।।ਕਹੁ ਕਬੀਰ, ਤਬ ਹੀ ਨਰੁ ਜਾਗੈ।।
ਜਮ ਕਾ ਡੰਡੁ ਮੂੰਡ ਮਹਿ ਲਾਗੈ।। ੩।। ੨।।ਰਾਗ ਗੋਂਡ ਬਾਣੀ ਕਬੀਰ ਜੀ ਕੀ {ਪੰਨਾ ੮੭੦}


ਇਸ ਸ਼ਬਦ ਦੇ ਪਹਿਲੇ ਅਖ਼ਰੀਂ ਅਰਥਾਂ ਵਲ ਨਿਗਾਹ ਮਾਰਾਂਗੇ ਫਿਰ ਇਸਦੇ ਭਾਵ ਅਰਥਾਂ ਨੂੰ ਸਮਝਣ ਦਾ ਯਤਨ ਕਰਾਂਗੇ। ਰਹਾਉ ਦੀਆਂ ਤੁਕਾਂ ਵਿੱਚ ਕਬੀਰ ਸਾਹਿਬ ਜੀ ਕਹਿ ਰਹੇ ਹਨ ਕਿ ਮੈਂ ਕਦੇ ਵੀ ਇਹ ਜਾਨਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਮੈਂ ਕੀ ਕਰ ਰਿਹਾਂ ਹਾਂ।
ਸ਼ਬਦ ਦੀਆਂ ਪਹਿਲੀਆਂ ਤੁਕਾਂ ਵਿੱਚ ਕਬੀਰ ਜੀ ਕਹਿੰਦੇ ਹਨ ਕਿ ਜੇ ਇਨਸਾਨ ਮਰ ਜਾਏ ਤਾਂ ਇਹ ਕਿਸੇ ਕੰਮ ਨਹੀਂ ਆਉਂਦਾ ਪਰ ਪਸ਼ੂ ਮਰ ਜਾਏ ਮਨੁੱਖੀ ਜ਼ਿੰਦਗੀ ਦੇ ਦਸ ਕਾਰਜ ਸਵਾਰਦਾ ਹੈ।ਦੂਸਰੇ ਬੰਦ ਵਿੱਚ ਮਰੇ ਹੋਏ ਮਨੁੱਖ ਦੇ ਹੱਡ ਇਸ ਤਰ੍ਹਾਂ ਸੜਦੇ ਹਨ ਜਿਵੇਂ ਸੁੱਕੀਆਂ ਹੋਈਆਂ ਲੱਕੜੀਆਂ ਸੜ ਰਹੀਆਂ ਹੋਣ ਤੇ ਕੇਸ ਘਾਹ ਦੇ ਪੂਲ਼੍ਹੇ ਵਾਂਗ ਸੜਦੇ ਨਜ਼ਰ ਆਉਂਦੇ ਹਨ। ਜਿਸ ਸਰੀਰ ਦਾ ਮਾਣ ਕਰੇਂਦਾ ਸੇਂ ਉਹ ਭੰਗ ਦੇ ਭਾੜ੍ਹੇ ਵਿੱਚ ਚਲਾ ਗਿਆ।ਕਬੀਰ ਸਾਹਿਬ ਜੀ ਕਹਿ ਰਹੇ ਹਨ ਕਿ ਆਦਮੀ ਓਦੋਂ ਹੀ ਜਾਗਦਾ ਹੈ ਜਦੋਂ ਜਮਾਂ ਦਾ ,,,,,,, ਡੰਡਾ ਇਸ ਦੀਆਂ ਮੌਰਾਂ ਵਿੱਚ ਵੱਜਦਾ ਹੈ। ਸਮਾਂ ਲੰਘ ਜਾਣ `ਤੇ ਪਛਤਾਉਣ ਦਾ ਕੋਈ ਲਾਭ ਨਹੀਂ ਹੈ।
ਇਹ ਤੇ ਉਹ ਵਿਚਾਰ ਹੈ ਜੋ ਕੇਵਲ ਅਖ਼ਰੀਂ ਬਣਦੀ ਹੈ ਹੁਣ ਉਹ ਵਿਚਾਰ ਕਰਨੀ ਹੈ ਕਿ ਸਾਨੂੰ ਇਸ ਸ਼ਬਦ ਵਿਚੋਂ ਆਤਮਿਕ ਉਪਦੇਸ਼ ਕੀ ਮਿਲਦਾ ਹੈ ਜਾਂ ਦੁਨੀਆਂ ਨੂੰ ਕ੍ਰਾਂਤੀਕਾਰੀ ਸੋਚ ਕੀ ਮਿਲਦੀ ਹੈ।
ਗੁਰਬਾਣੀ ਦਾ ਸੱਚ ਹਰ ਮਨੁੱਖ `ਤੇ ਲਾਗੂ ਹੁੰਦਾ ਹੈ ਇਹ ਨਹੀਂ ਕਿ ਗੁਰਬਾਣੀ ਕੇਵਲ ਖਾਸ ਲੋਕਾਂ ਲਈ ਹੀ ਉਚਾਰਣ ਕੀਤੀ ਗਈ ਹੈ। ਤਰ੍ਹਾਂ ਤਰ੍ਹਾਂ ਦੀਆਂ ਮਿਸਾਲਾਂ ਦੇ ਦੇ ਕੇ ਮਨੁੱਖ ਦੀ ਹੋਣੀ ਨੂੰ ਬਦਲਣ ਦਾ ਯਤਨ ਕੀਤਾ ਹੈ। ਗੁਰਬਾਣੀ ਦੇ ਜਿੱਥੇ ਅਖ਼ਰੀਂ ਅਰਥਾਂ ਨੂੰ ਸਮਝਣਾ ਹੈ ਓਥੇ ਭਾਵ ਅਰਥ ਨੂੰ ਸਮਝਣ ਦਾ ਯਤਨ ਕਰਨਾ ਹੈ। ਫ਼ਰੀਦ ਜੀ ਇੱਕ ਸਲੋਕ ਵਿੱਚ ਮੁਸਲਮਾਨ ਭਰਾਵਾਂ ਨੂੰ ਕਹਿ ਰਹੇ ਕਿ ,,,,,, ਜਿਹੜਾ ਮੁਸਲਮਾਨ ਸਵੇਰੇ ਉੱਠ ਕੇ ਨਿਮਾਜ਼ ਅਦਾ ਨਹੀਂ ਕਰਦਾ ਉਸ ਦਾ ਸਿਰ ਵੱਢ ਦੇਣ ਵਿੱਚ ਹੀ ਭਲਾ ਹੈ, ਭਾਵ ਕਤਲ ਕਰ ਦੇਣਾ ਚਾਹੀਦਾ ਹੈ —


ਉਠੁ ਫਰੀਦਾ, ਉਜੂ ਸਾਜਿ, ਸੁਬਹ ਨਿਵਾਜ ਗੁਜਾਰਿ।।ਜੋ ਸਿਰੁ ਸਾਂਈ ਨਾ ਨਿਵੈ, ਸੋ ਸਿਰੁ ਕਪਿ ਉਤਾਰਿ।। ੭੧।।{ਪੰਨਾ ੧੩੮੧}
ਸਪੱਸ਼ਟ ਲਿਖਿਆ ਹੈ ਕਿ “ਸੋ ਸਿਰੁ ਕਪਿ ਉਤਾਰਿ” ਕੀ ਅਮਲੀ ਜੀਵਨ ਵਿੱਚ ਇਸ ਤਰ੍ਹਾਂ ਹੋ ਸਕਦਾ ਹੈ? ਕੀ ਕਦੀ ਕਿਸੇ ਦਾ ਸਿਰ ਵੱਢਿਆ ਹੈ? ਜੇ ਨਹੀਂ ਤਾਂ ਫਿਰ ਇਸ ਦਾ ਭਾਵ ਅਰਥ ਹੀ ਲਵਾਂਗੇ—ਕਿ ਉਸ ਸਿਰ ਦਾ ਕੋਈ ਵੀ ਲਾਭ ਨਈਂ ਏਂ, ਜਿਹੜਾ ਖ਼ੁਦਾ ਦੀ ਯਾਦ ਵਿੱਚ ਜੁੜਦਾ ਨਹੀਂ ਹੈ। ਇੰਜ ਹੀ ਇਸ ਸ਼ਬਦ ਦੇ ਭਾਵ ਅਰਥ ਨੂੰ ਸਮਝਣ ਦਾ ਯਤਨ ਕਰਾਂਗੇ ,,,,, ਕਿ ਕਬੀਰ ਸਾਹਿਬ ਜੀ ਰਹਾਉ ਦੀਆਂ ਤੁਕਾਂ ਵਿੱਚ ਮੱਨੁਖ ਨੂੰ ਸੰਬੋਧਨ ਹੁੰਦਿਆਂ ਦੱਸ ਰਹੇ ਹਨ ਕਿ, “ਐ ਮਨੁੱਖ ਤੈਨੂੰ ਆਪਣੇ ਕਰਮ ਸਬੰਧੀ ਪਹਿਛਾਣ ਨਹੀਂ ਹੈ ਕਿ ਤੂੰ ਕੀ ਕਰ ਰਿਹਾ ਏਂ”।
ਅਪਨੇ ਕਰਮ ਕੀ ਗਤਿ, ਮੈ ਕਿਆ ਜਾਨਉ।। ਮੈ ਕਿਆ ਜਾਨਉ, ਬਾਬਾ ਰੇ।।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਨੌਜਵਾਨ ਕਿਸਾਨ ਨੇ ਦੇਖੋ ਕਿਵੇਂ ਪੂਰਾ ਪਿੰਡ ਸੜਨੋਂ ਬਚਾਇਆ (ਵੀਡੀਓ )

ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ  ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ …

error: Content is protected !!