Breaking News
Home / ਤਾਜਾ ਜਾਣਕਾਰੀ / ਵਿਦੇਸ਼ ‘ਚ ਮੌਤ ਲਾਡਾਂ ਨਾਲ ਪਾਲੇ ਪੁੱਤ ਦੀ, ਆਖਰੀ ਵਾਰ ਮੂੰਹ ਵੀ ਨਾ ਦੇਖ ਸਕਿਆ ਪਰਿਵਾਰ

ਵਿਦੇਸ਼ ‘ਚ ਮੌਤ ਲਾਡਾਂ ਨਾਲ ਪਾਲੇ ਪੁੱਤ ਦੀ, ਆਖਰੀ ਵਾਰ ਮੂੰਹ ਵੀ ਨਾ ਦੇਖ ਸਕਿਆ ਪਰਿਵਾਰ

ਆਈ ਤਾਜਾ ਵੱਡੀ ਖਬਰ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


ਆਕਲੈਂਡ— ਹਰ ਮਾਂ-ਬਾਪ ਆਪਣੇ ਬੱਚੇ ਦੀ ਸਲਾਮਤੀ ਲਈ ਦੁਆ ਕਰਦਾ ਹੈ ਪਰ ਜਦ ਬਦਕਿਸਮਤੀ ਕਾਰਨ ਉਨ੍ਹਾਂ ਨੂੰ ਹੱਥੀਂ ਜਵਾਨ ਪੁੱਤ ਦੁਨੀਆ ਤੋਂ ਤੋਰਨੇ ਪੈਂਦੇ ਹਨ ਤਾਂ ਇਹ ਉਨ੍ਹਾਂ ਲਈ ਬਹੁਤ ਹੀ ਮੁਸ਼ਕਿਲ ਸਮਾਂ ਹੁੰਦਾ ਹੈ। ਨਿਊਜ਼ੀਲੈਂਡ ਦੇ ਸ਼ਹਿਰ ਕੁਈਨਜ਼ ਟਾਊਨ ਵਿਖੇ 14 ਅਕਤੂਬਰ ਨੂੰ ਸ਼ਾਮ ਸਮੇਂ ਇਕ ਕਾਰ ਅਤੇ ਬੱਸ ਵਿਚਕਾਰ ਜ਼ਬਰਦਸਤ ਟੱਕਰ ਹੋਈ ਸੀ, ਜਿਸ ਕਾਰਨ ਪੰਜਾਬੀ ਨੌਜਵਾਨ ਹਰਪ੍ਰੀਤ ਸਿੰਘ ਉਰਫ ਹਨੀ (25) ਦੀ ਮੌਤ ਹੋ ਗਈ, ਜਿਸ ਦਾ ਬੀਤੇ ਦਿਨ ਸਥਾਨਕ ਸ਼ਮਸ਼ਾਨ ਘਰ ‘ਚ ਅੰਤਿਮ ਸੰਸਕਾਰ ਕੀਤਾ ਗਿਆ। ,,,,, ਹਰਪ੍ਰੀਤ ਸਿੰਘ ਨੂੰ ਆਖਰੀ ਵਿਦਾਈ ਦੇਣ ਲਈ ਉਸ ਦੀ ਮਾਤਾ ਅਵਿਨਾਸ਼, ਭੈਣ ਪ੍ਰੀਤੀ ਅਤੇ ਮਾਮਾ ਵਿਸ਼ੇਸ਼ ਤੌਰ ‘ਤੇ ਪੰਜਾਬ ਤੋਂ ਇਥੇ ਆਏ। ਵੀਰ ਦੇ ਗੁੱਟ ‘ਤੇ ਰੱਖੜੀ ਸਜਾਉਣ ਵਾਲੀ ਭੈਣ ਅਤੇ ਲਾਡਾਂ ਨਾਲ ਪਾਲਣ ਵਾਲੀ ਮਾਂ ਦੀਆਂ ਧਾਹਾਂ ਸੁਣ ਉੱਥੇ ਖੜ੍ਹਾ ਹਰ ਵਿਅਕਤੀ ਰੋ ਪਿਆ।


ਉਨ੍ਹਾਂ ਦੱਸਿਆ ਕਿ ਹਰਪ੍ਰੀਤ ਦੇ ਪਿਤਾ ਦੀ ਚਾਰ ਕੁ ਸਾਲ ਪਹਿਲਾਂ ਮੌਤ ਹੋ ਗਈ ਸੀ। ਹਰਪ੍ਰੀਤ ਕੁੱਝ ਸਾਲ ਪਹਿਲਾਂ ਨਿਊਜ਼ੀਲੈਂਡ ਆਇਆ ਸੀ, ਜਿਥੇ ਉਸ ਦੀ ਮਾਸੀ ਅਤੇ ਕੁਝ ਹੋਰ ਰਿਸ਼ਤੇਦਾਰ ਵੀ ਰਹਿੰਦੇ ਹਨ। ਵਿਦਿਆਰਥੀ ਵੀਜ਼ੇ ‘ਤੇ ਆਉਣ ਤੋਂ ਬਾਅਦ ਹੁਣ ਵਰਕ ਵੀਜ਼ੇ ‘ਤੇ ਕੰਮ ਕਰ ਰਿਹਾ ਹਰਪ੍ਰੀਤ ਸਿੰਘ ਪਰਿਵਾਰ ਦੀ ਆਮਦਨ ਦਾ ਇਕੋ-ਇਕ ਜ਼ਰੀਆ ਸੀ।
ਪਰਿਵਾਰ ਨੇ ਦੱਸਿਆ ਕਿ ਹਾਦਸੇ ਵਾਲੇ ਦਿਨ ਹਰਪ੍ਰੀਤ ਕੰਮ ‘ਤੇ ਆਪਣੀ ਕਾਰ ਲੈ ਕੇ ਗਿਆ ਪਰ ਕਾਰ ‘ਚ ਤੇਲ ਘੱਟ ਹੋਣ ਕਾਰਨ ਫਿਰ ਕੁਝ ਦੂਰੀ ਤੋਂ ਮੁੜ ਕੇ ਘਰ ਵਾਪਸ ਆ ਗਿਆ ਅਤੇ ਆਪਣੇ ਨਾਲ ਰਹਿ ਰਹੇ ਦੋਸਤ ਦੀ ਕਾਰ ਲੈ ਕੇ ਮੁੜ ਕੰਮ ‘ਤੇ ਚਲਾ ਗਿਆ ਪਰ ਸ਼ਾਮ ਸਮੇਂ ਇਕ ਬੱਸ ਨਾਲ ਉਸ ਦੀ ਕਾਰ ਟਕਰਾ ਗਈ ,,,,ਅਤੇ ਹਰਪ੍ਰੀਤ ਦੀ ਥਾਂ ‘ਤੇ ਹੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਹਰਪ੍ਰੀਤ ਦੀ ਸ਼ਨਾਖਤ ਵੀ ਉਸ ਦੇ ਖੱਬੇ ਹੱਥ ਦੀਆਂ ਉਂਗਲਾਂ ਦੀਆਂ ਲਕੀਰਾਂ ਤੋਂ ਕਰਨੀ ਪਈ ਕਿਉਂਕਿ ਉਸ ਦਾ ਸਾਰਾ ਸਰੀਰ ਬੁਰੀ ਤਰ੍ਹਾਂ ਨਾਲ ਕੁਚਲਿਆ ਗਿਆ। ਪੰਜਾਬ ਤੋਂ ਖਾਸ ਤੌਰ ‘ਤੇ ਆਏ ਹਰਪ੍ਰੀਤ ਦੇ ਰਿਸ਼ਤੇਦਾਰ ਇੱਥੋਂ ਤਕ ਕਿ ਉਸ ਦੀ ਮਾਂ ਵੀ ਉਸ ਦਾ ਮੂੰਹ ਆਖਰੀ ਵਾਰ ਨਾ ਦੇਖ ਸਕੀ ਕਿਉਂਕਿ ਸਥਾਨਕ ਪ੍ਰਬੰਧਕਾਂ ਵਲੋਂ ਇਸ ਦੀ ਮਨਾਹੀ ਕੀਤੀ ਗਈ ਸੀ।

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!