Wednesday , September 27 2023
Breaking News
Home / ਵਾਇਰਲ ਵੀਡੀਓ / ਵਿਹਲੀ ਮੰਡੀਰ ਕੁੱਝ ਸਿੱਖੇ ਇਸ ਧੀ ਨੂੰ .. ਪਹਿਲੀ ਵਾਰ ਦੇਖੋਗੇ ਦੁੱਧ ਵੇਚਣ ਦਾ ਕੰਮ ਕਰਦੀ ਧੀ ..

ਵਿਹਲੀ ਮੰਡੀਰ ਕੁੱਝ ਸਿੱਖੇ ਇਸ ਧੀ ਨੂੰ .. ਪਹਿਲੀ ਵਾਰ ਦੇਖੋਗੇ ਦੁੱਧ ਵੇਚਣ ਦਾ ਕੰਮ ਕਰਦੀ ਧੀ ..

ਧੀਆਂ ਮਾਂ ਅਤੇ ਬਾਪ ਦੀਆਂ ਲਾਡਲੀਆਂ, ਮਾਂ ਤੋਂ ਵੱਧ ਪਿਉ ਤੇ ਪਿਉ ਤੋਂ ਵੱਧ ਮਾਂ ਦੀ ਲਾਡਲੀ ਧੀ । ਪੰਜਾਬੀ ਬੋਲੀ ਅਨੁਸਾਰ ਬਾਪ ਨੇ ਧੀ ਤੋਰੀ ਚਾਰੇ ਖੂੰਜੇ ਹਿੱਲੇ…. ਵਿਆਹ ਤੋਂ ਬਾਅਦ ਧੀਆਂ ਦਾ ਆਪਣੇ ਮਾਂ ਬਾਪ ਨੂੰ ਛੱਡ ਦੂਜੇ ਘਰ ਚਲੇ ਜਾਣ ਨਾਲ ਜਿੱਥੇ ਬਾਬਲ ਦਾ ਵਿਹੜਾ ਸੁੰਨਾ ਹੋ ਜਾਂਦਾ ਹੈ ਉੱਥੇ ਬਾਪੂ ,,,,,, ਆਪਣੀ ਪਿਆਰੀ ਧੀ ਦੇ ਵਿਆਹ ਤੇ ਖ਼ਰਚ ਕਰਨ ਕਰ ਕੇ ਦੋਨਾਂ ਪੱਖਾਂ ਤੋਂ ਖੁੰਗਲ ਹੋ ਜਾਂਦਾ ਹੈ। Image result for daughterਇਸੇ ਤਰ•ਾਂ ਜਦੋਂ ਧਰੇਕ ਦੇ ਰੁੱਖ ਤੇ ਤਰਾਂ-2 ਦੇ ਪੰਛੀ ਬੋਲਦੇ ਹਨ ਜਿਨਾਂ ਨਾਲ ਵਿਹੜੇ ਵਿਚ ਚਹਿਲ ਪਹਿਲ ਵਾਲਾ ਮਾਹੌਲ ਬਣਿਆਂ ਰਹਿੰਦਾ ਹੈ ਤੇ ਧੀ ਦੇ ਤੋਤਲੇ ਬੋਲਾਂ ਰਾਹੀਂ ਸਾਰਾ ਪਰਿਵਾਰ ਰਚਿਆ ਰਹਿੰਦਾ ਹੈ। ਇਸੇ ਤਰਾਂ ਧੀਆਂ ਤੇ ਧਰੇਕਾਂ ਵਿਹੜੇ ਦੀਆਂ ਰੌਣਕ ਹੋ ਨਿੱਬੜਦੀਆਂ ਹਨ। ਪਰ ਹੁਣ ਜਿਵੇਂ ਆਧੁਨਿਕ ਜ਼ਮਾਨੇ ਦੀਆਂ ਕੋਠੀਆਂ  ਚ ਜਿਵੇਂ ਧਰੇਕ ਦਾ ਰੁੱਖ ਦੇਖਣ ਨੂੰ ਨਹੀਂ ਮਿਲਦਾ ,,,,,,,,, ਇਸੇ ਤਰਾਂ ਦਿਨੋਂ ਦਿਨ ਧੀਆਂ ਦੀ ਗਿਣਤੀ ਵੀ ਘਟਦੀ ਜਾ ਰਹੀ ਹੈ। ਧੀਆਂ ਨਾਲ ਵਿਤਕਰਾ ਤਾਂ ਪਹਿਲੇ ਦਿਨ ਤੋਂ ਹੀ ਹੁੰਦਾ ਆਇਆ ਹੈ ਫ਼ਰਕ ਸਿਰਫ਼ ਐਨਾ ਹੈ ਕਿ ਪਹਿਲਾਂ ਧੀਆਂ ਨੂੰ ਜੰਮਣ ਤੋਂ ਬਾਅਦ ਵਿਚ ਮੂੰਹ ਵਿਚ ਗੁੜ ਦੀ ਰੋੜੀ ਲਾ ਅੰਕ ਦਾ ਦੁੱਧ ਪਿਲਾ ਦਿੱਤਾ ਜਾਂਦਾ ਸੀ ਤੇ ਆਖਿਆ ਜਾਂਦਾ ਸੀ ਰੱਜ ਕੇ ਗੁੜ ਖਾਈਂ ਆਪ ਨਾ ਆਈਂ ਵੀਰ ਨੂੰ ਘੱਲੀਂ…

Image result for daughter
ਪਰ ਅਫ਼ਸੋਸ ਆਧੁਨਿਕ ਯੁੱਗ ਵਿਚ ਤਾਂ ਧੀਆਂ ਨੂੰ ਕੁੱਖ ਵਿਚ ਹੀ ਮਾਰ ਦਿੱਤਾ ਜਾਂਦਾ ਹੈ। ਅਜਿਹਾ ਕਰਨ ਨਾਲ ਸਾਡੇ ਵਿਚ ਇਕੱਲਾਪਣ ਵਧਦਾ ਜਾ ਰਿਹਾ ਹੈ। ਪੜ•ੇ ਲਿਖੇ ਸਮਾਜ ਵਿਚ ਭਰੂਣ ਹੱਤਿਆ ਦਿਨੋਂ ਦਿਨ ਵਧਦੀ ਜਾ ਰਹੀ ਹੈ ਜੋ ਕਿ ਸਾਡੇ ਮੱਥੇ ਤੇ ਬਹੁਤ ਵੱਡਾ ਕਲੰਕ ਹੈ। ਕੀ ਹੋ ਗਿਆ ਹੈ ਸਾਡੀ ਸੋਚ ਨੂੰ ਪੜੀ ਲਿਖੀ ਨਾਰੀ ਹੀ ਨਾਰੀ ਦੀ ਦੁਸ਼ਮਣ ਬਣੀ ਹੋਈ ਹੈ ਕਿ ਅਸੀਂ ਧੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਕੁੱਖ ਵਿਚ ਕਤਲ ਕਰਵਾ ਦਿੰਦੇ ਹਾਂ। ਇਸ ਕੰਮ ਵਿਚ ਔਰਤ ਤੇ ਮਰਦ ਦੋਨੋਂ ਹੀ ਬਰਾਬਰ ਦੇ ਹੱਕਦਾਰ ਹਨ। ਇਸ ਦਾ ਵੱਡਾ ਕਾਰਨ ਧੀਆਂ ,,,,,, ਤੇ ਪੁੱਤਰਾਂ ਵਿਚ ਹੋਣ ਵਾਲਾ ਫ਼ਰਕ ਹੈ। ਜਦਕਿ ਧੀਆਂ ਪੜ• ਕੇ ਵੀ ਪੁੱਤਰਾਂ ਤੋਂ ਅੱਗੇ ਹਨ। ਧੀਆਂ ਨੂੰ ਤਾਂ ਜੋ ਮਾਪੇ ਜਾਂ ਭਾਈ ਆਖਣ ਹੱਥੀਂ ਦੇ ਦਿੰਦੇ ਹਨ। ਪਰ ਪੁੱਤਰ ਤਾਂ ਹਰ ਚੀਜ਼ ਲੜ ਕੇ ਲੈਂਦੇ ਹਨ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

Image result for daughter ਇੱਕ ਗੀਤ ਮੁਤਾਬਕ-ਪੁੱਤ ਵੰਡਾਉਂਦੇ ਜ਼ਮੀਨਾਂ, ਧੀਆਂ ਦੁੱਖ ਵੰਡਾਉਂਦੀਆਂ ਨੇ। ਫਿਰ ਵੀ ਅਸੀਂ ਪੁੱਤਰ ਪ੍ਰਾਪਤੀ ਲਈ ਧੀਆਂ ਨੂੰ ਕੁੱਖ ਵਿਚ ਕਤਲ ਕਰਾ ਪਲਾਸਟਿਕ ਦੇ ਲਿਫਾਫੀਆਂ ਵਿਚ ਭਰ ਕੂੜੇ ਵਾਲੇ ਢੇਰ ਤੇ ਸੁੱਟ ਦਿੰਦੇ ਹਾਂ। 2002 ਤੋਂ 2017 ਦੇ ਜਨ ਗਣਨਾ ਅੰਕੜਿਆਂ ਦੇ ,,,,,, ਆਧਾਰ ਤੇ ਹਜਾਰਾਂ ਦੀ ਗਿਣਤੀ ਵਿਚ ਮਾਸੂਮ ਧੀਆਂ ਦੀ ਭਰੂਣ ਹੱਤਿਆ ਹੋਈ ਹੈ। ਜਨ ਗਣਨਾ ਅਨੁਸਾਰ 1000 ਲੜਕੇ ਪਿੱਛੇ ਸਿਰਫ਼ 914 ਲੜਕੀਆਂ ਹੀ ਹਨ। ਵਿਆਹ ਦੀ ਉਮਰ ਵਿਚ ਇਹ 84 ਲੜਕੇ ਜਾਂ ਤਾਂ ਕੁਆਰੇ ਹੀ ਰਹਿਣਗੇ ਜਾਂ ਕਿਸੇ ਹੋਰ ਦੇਸ਼ ਤੋਂ ਲੜਕੀਆਂ ਲਿਆਉਣਗੇ।

ਜੇ ਲੜਕੀਆਂ ਦੀ ਦਰ ਇਸੇ ਤਰਾਂ ਘਟਦੀ ਰਹੀ ਤਾਂ ਇਸ ਸ੍ਰਿਸ਼ਟੀ ਦੀ ਸਿਰਜਣਾ ਹੀ ਇੱਕ ਦਿਨ ਬੰਦ ਹੋ ਜਾਵੇਗੀ। ਕੀ ਅਸੀਂ ਜਾਨਵਰਾਂ ਨਾਲੋਂ ਵੀ ਗਿਰ ਗਏ ਹਾਂ? ਜਾਨਵਰ ਕਦੇ ਵੀ ਧੀ ਪੁੱਤ ਵਿਚ ਵਿਤਕਰਾ ਨਹੀਂ ਕਰਦੇ ਫਿਰ ਅਸੀਂ ਬੁੱਧੀ ਵਾਲੇ ਵੀ ਹੋ ਕੇ ਵੀ ਕਿਉਂ ? ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ!
ਭੁੱਲ ਚੁੱਕ ਦੀ ਖਿਮਾ ਹਰਮਿੰਦਰ ਸਿੰਘ ਭੱਟ….
ਬਿਸਨਗੜ• (ਬਈਏਵਾਲ)

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਨੌਜਵਾਨ ਕਿਸਾਨ ਨੇ ਦੇਖੋ ਕਿਵੇਂ ਪੂਰਾ ਪਿੰਡ ਸੜਨੋਂ ਬਚਾਇਆ (ਵੀਡੀਓ )

ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ  ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ …

error: Content is protected !!