ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ
ਹੁਸ਼ਿਆਰਪੁਰ(ਅਮਰੀਕ)—ਬੀਤੇ ਦਿਨ ਡੇਅਰੀ ਯੂਨੀਅਨ ਦੇ ਪ੍ਰਧਾਨ ਸੁੱਖਦੇਵ ਸਿੰਘ ਦੇ ਘਰ ਹੋਏ ਹਮਲੇ ਦੇ ਮੁੱਖ ਦੋਸ਼ੀ ਜਸਵੀਰ ਸਿੰਘ ਕਾਕਾ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧ ਵਿਚ ਕੀਤੀ ਗਈ ਪ੍ਰੈਸ ਵਾਰਤਾ ਵਿਚ ਜਦੋਂ ਜਸਵੀਰ ਕਾਕਾ ਨੂੰ ਮੀਡੀਆ ਸਾਹਮਣੇ ,,,,, ਲਿਆਂਦਾ ਗਿਆ ਤਾਂ ਜਸਵੀਰ ਨੇ ਖੁਦ ਨੂੰ ਸ਼ਿਵਸੈਨਾ ਦਾ ਯੂਥ ਪ੍ਰਧਾਨ ਦੱਸ ਕੇ ਪੁਲਸ ਵਿਰੁੱਧ ਜਮ ਕੇ ਭੜਾਸ ਕੱਢੀ। ਇੱਥੋਂ ਤੱਕ ਕਿ ਪੁਲਸ ਇੰਸਪੈਕਟਰ ਭਰਤ ਮਸੀਹ ਨੂੰ ਵੀ ਧਮਕੀਆਂ ਦਿੰਦਾ ਰਿਹਾ ਅਤੇ ਮੀਡੀਆ ਕਰਮਚਾਰੀਆਂ ਨੂੰ ਵੀ ਰਿਕਾਰਡਿੰਗ ਬੰਦ ਕਰਨ ਲਈ ਕਹਿੰਦਾ ਰਿਹਾ।
ਜਸਵੀਰ ਨੇ ਕਿਹਾ ਕਿ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰਕੇ ਗਲਤੀ ਕੀਤੀ ਹੈ। ਇਸ ਦੌਰਾਨ ਉਸ ਨੇ ਜੇਲ ਵਿਚੋਂ ਫੋਨ ‘ਤੇ ਸੰਪਰਕ ਕਰਕੇ ਜਾਮ ਲਗਾਉਣ ,,,,,, ਦੀ ਵੀ ਗੱਲ ਕਹੀ। ਹੱਦ ਤਾਂ ਉਦੋਂ ਹੋ ਗਈ ਜਦੋਂ ਉਸ ਨੇ ਪੁਲਸ ਨੂੰ ਸ਼ਰਾਬ ਪਿਲਾਉਣ ਦੀ ਮੰਗ ਕੀਤੀ। ਜ਼ਿਕਰਯੋਗ ਹੈ ਕਿ ਜਸਵੀਰ ਕਾਕਾ ‘ਤੇ ਪਹਿਲਾਂ ਵੀ ਲੁੱਟ, ਕਤਲ, ਨਸ਼ੇ ਦੀ ਤਸਕਰੀ ਅਤੇ ਹੱਤਿਆ ਦੀ ਕੋਸ਼ਿਸ਼ ਦੇ ਕਈ ਮਾਮਲੇ ਦਰਜ ਹਨ।
ਜਾਣੋ ਕੀ ਹੈ ਮਾਮਲਾ—
ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਭਗਤ ਨਗਰ ਵਾਸੀ ਸੁੱਖਦੇਵ ਸਿੰਘ ਨੇ ਪੁਲਸ ਨੂੰ ਦੱਸਿਆ ਸੀ ਕਿ ਉਹ ਮੁਹੱਲੇ ‘ਚ ਡੇਅਰੀ ਦਾ ਕੰਮ ਕਰਦਾ ਹੈ। ਪੁਰਹੀਰਾਂ ਘਾਹ ਮੰਡੀ ‘ਚ ਪ੍ਰਧਾਨਗੀ ਦੇ ਨਾਲ-ਨਾਲ ਹੋਰ ਮਾਮਲਿਆਂ ਨੂੰ ਲੈ ਕੇ ਉਸ ਦੇ ਵਿਰੋਧੀਆਂ ਨੇ ਉਸ ਨਾਲ ਹੱਥੋਪਾਈ ਤੇ ਕੁੱਟ-ਮਾਰ ਕੀਤੀ ਸੀ। ਮੈਂ ਇਸ ਸਬੰਧੀ ਸ਼ਿਕਾਇਤ ਪੁਲਸ ,,,,, ਥਾਣੇ ‘ਚ ਕਰ ਦਿੱਤੀ ਸੀ। ਇਸੇ ਰੰਜਿਸ਼ ਅਧੀਨ ਸ਼ਨੀਵਾਰ ਤੜਕੇ ਮੇਰੇ ਵਿਰੋਧੀ ਕਰੀਬ ਇਕ ਦਰਜਨ ਵਿਅਕਤੀਆਂ ਸਮੇਤ ਮੇਰੇ ਘਰ ‘ਚ ਦਾਖ਼ਲ ਹੋ ਗਏ ਅਤੇ ਮੇਰੇ ਨਾਲ ਸਿਰਫ ਕੁੱਟ-ਮਾਰ ਹੀ ਨਹੀਂ ਕੀਤੀ, ਸਗੋਂ ਹਵਾਈ ਫਾਇਰ ਵੀ ਕੀਤੇ। ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਮੁਹੱਲੇ ਵਾਸੀ ਇਕੱਠੇ ਹੋ ਗਏ ਅਤੇ ਹਮਲਾਵਰਾਂ ਦਾ ਪਿੱਛਾ ਕੀਤਾ ਪਰ ਉਹ ਮੌਕੇ ਤੋਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ ਸਨ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ,,,, ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ,,,, ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ