ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਚੀਨ ਦਵੇਗਾ ਪੂਰੀ ਦੁਨੀਆ ਨੂੰ ਫ੍ਰੀ ਵਾਈ-ਫਾਈ
ਚੀਨ ਦੀ ਇਕ ਤਕਨੀਕੀ ਕੰਪਨੀ ਨੇ ਘੋਸ਼ਣਾ ਕੀਤੀ ਹੈ ਕਿ ਉਹ ਸਾਲ 2026 ਤੱਕ ਪੂਰੀ ਦੁਨੀਆ ਨੂੰ ਫ੍ਰੀ ਵਾਈ-ਫਾਈ ਦੇਣ ਲੱਗੇਗੀ। ਇਸ ਦੀ ਸ਼ੁਰੂਆਤ ਅਗਲੇ ਸਾਲ ਤੋਂ ਹੀ ਹੋ ਜਾਵੇਗੀ।
ਜਦੋਂ ਵਾਈ-ਫਾਈ ਦੇਣ ਵਾਲਾ ਸੈਟੇਲਾਈਟ ਲਾਂਚ ਕੀਤੀ ਜਾਵੇਗੀ। ਚੀਨ ਦੀ ਕੰਪਨੀ ਲਿੰਕਸ਼ਿਓਰ ਦੇ ਅਨੁਸਾਰ ਇਸ ਯੋਜਨਾ ਦੇ ਤਹਿਤ ਅਗਲੇ ਅੱਠ ਸਾਲਾਂ ‘ਚ ਸਪੇਸ ਵਿਚ 272 ਸੈਟੇਲਾਈਟ ਹੋਣਗੇ ਜੋ ਸਹੀ ਕੰਮ ਕਰਨ ਵਿਚ ਮਦਦ ਕਰਨਗੇ। ਇਸ ਨਾਲ ਉਹਨਾਂ ਥਾਵਾਂ ‘ਤੇ ਰਹਿਣ ਵਾਲਿਆਂ ਨੂੰ ਫ਼ਾਇਦਾ ਮਿਲ ਸਕੇਗਾ, ਜਿੱਥੇ ਟੈਲੀਕਾਮ ਕੰਪਨੀਆਂ ਦਾ ਸੈੱਟਅੱਪ ਨਹੀਂ ਹੋ ਸਕਦਾ ਹੈ ਜਿਵੇਂ ਬਰਫੀਲੇ ਇਲਾਕੇ ਜਾਂ ਪਹਾੜੀ ਇਲਾਕੇ।
ਯੂਨਾਇਟੇਡ ਨੇਸ਼ਨ ਦੁਵਾਰਾ ਜਾਰੀ ਅੰਕੜਿਆਂ ਅਨੁਸਾਰ 2017 ਦੇ ਅਖੀਰ ਤਕ ਤਕਰੀਬਨ ਚਾਰ ਲੱਖ ਲੋਕ ਅਜਿਹੇ ਹਨ ਜਿਹਨਾਂ ਨੂੰ ਇੰਟਰਨੈਟ ਉਪਲਭਦ ਹੀ ਨਹੀਂ ਹੈ। ਭਾਰਤ ‘ਚ ਤਕਨੀਕੀ ਬੂਮ ਦੇ ਇਲਾਵਾ ਹਲਾਤ ਕਾਫ਼ੀ ਚੰਗੇ ਨਹੀਂ ਹਨ। ਉੱਥੇ ਹੀ ਚੀਨ ਦੀ ਘੋਸ਼ਣਾ ਕਾਫ਼ੀ ਰਾਹਤ ਦੇਣ ਵਾਲੀ ਹੈ।
ਕੰਪਨੀ ਦੀ ਵੈੱਬਸਾਈਟ ਦੱਸਦੀ ਹੈ ਕਿ ਕੇਵਲ ਚੀਨ ਹੀ ਨਹੀਂ, ਬਲਕਿ 223 ਦੇਸ਼ਾਂ ਚ ਇਸ ਦੇ 900 ਮਿਲੀਅਨ ਤੋਂ ਵੀ ਜ਼ਿਆਦਾ ਯੂਜ਼ਰ ਹੈ। ਕੰਪਨੀ ਦੀ ਖਾਸੀਅਤ ਉਸ ਦਾ ਵਾਈ-ਫਾਈ ਮਾਸਟਰ ਦੀ ਨਾਮਕ ਫੀਚਰ ਹੈ। ਇਹ ਯੂਜਰ ਦੀ ਡਿਟੇਲ ਮੰਗੇ ਬਿਨ੍ਹਾਂ ਵੀ ਉਹਨਾਂ ਨੂੰ ਵਾਈ-ਫਾਈ ਉਪਲਭਦ ਕਰਾਉਂਦਾ ਹੈ। ਇਸ ਦੀ ਏਹੀ ਖੂਬੀ ਇਸ ਨੂੰ ਮਸ਼ਹੂਰ ਕਰ ਰਹੀ ਹੈ।