Breaking News
Home / ਤਾਜਾ ਜਾਣਕਾਰੀ / ਵੱਡੀ ਖੁਸ਼ਖਬਰੀ: ਡੀਜਲ ਅਤੇ ਪੈਟਰੋਲ ਇੰਨੇਂ ਰੁਪਏ ਹੋਵੇਗਾ ਸਸਤਾ

ਵੱਡੀ ਖੁਸ਼ਖਬਰੀ: ਡੀਜਲ ਅਤੇ ਪੈਟਰੋਲ ਇੰਨੇਂ ਰੁਪਏ ਹੋਵੇਗਾ ਸਸਤਾ

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਬੀਤੇ 16 ਦਿਨਾਂ ਤੋਂ ਕਟੌਤੀ ਜਾਰੀ ਹੈ । ਇਨ੍ਹਾਂ ਦਿਨਾਂ ‘ਚ ਪੈਟਰੋਲ ਦੀ ਕੀਮਤ ‘ਚ ਕਰੀਬ 4.67 ਅਤੇ ਡੀਜ਼ਲ ‘ਚ ਕਰੀਬ 1.61 ਰੁਪਏ ਪ੍ਰਤੀ ਲਿਟਰ ਦੀ ਕਮੀ ,,,,,, ਆਈ ਹੈ । ਆਉਣ ਵਾਲੇ ਦਿਨਾਂ ‘ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਹੋਰ ਗਿਰਾਵਟ ਆ ਸਕਦੀ ਹੈ । ਇਸ ਦਾ ਕਾਰਨ ਇਹ ਹੈ ਕਿ ਕੌਮਤਰੀ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਲਗਾਤਾਰ ਗਿਰਾਵਟ ਆ ਰਹੀ ਹੈ ।

ਬਾਜ਼ਾਰ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਕੱਚੇ ਤੇਲ ਦੀਆਂ ਕੀਮਤਾਂ ‘ਚ ਗਿਰਾਵਟ ਦਾ ਦੌਰ ਜਾਰੀ ਰਹੇਗਾ, ਜਿਸ ਨਾਲ ਪੈਟਰੋਲ-ਡੀਜ਼ਲ ਦੀ ਕੀਮਤ ‘ਚ 7 ਰੁਪਏ ਤੱਕ ਦੀ ਕਮੀ ਹੋ ਸਕਦੀ ਹੈ । ਇਸ ਤੋਂ ਇਲਾਵਾ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਏ ‘ਚ ਤੇਜ਼ੀ ਆਉਣ ਨਾਲ ਦਰਾਮਦ ‘ਤੇ ਘੱਟ ਖਰਚ ਹੋ ਰਿਹਾ ਹੈ, ਜਿਸ ਨਾਲ ਰਾਹਤ ,,,,,  ਮਿਲਣ ਦੀਆਂ ਸੰਭਾਵਨਾਵਾਂ ਵਧ ਰਹੀਆਂ ਹਨ । ਇਸ ਤੋਂ ਇਲਾਵਾ ਈਰਾਨ ‘ਤੇ ਅਮਰੀਕੀ ਪਾਬੰਦੀਆਂ ਨੂੰ ਵੇਖਦੇ ਹੋਏ ਸਾਊਦੀ ਅਰਬ ਨੇ ਕੱਚੇ ਤੇਲ ਦਾ ਉਤਪਾਦਨ ਵਧਾ ਦਿੱਤਾ ਹੈ, ਜਿਸ ਨਾਲ ਇਸ ਦੀ ਕੀਮਤ ‘ਚ ਲਗਾਤਾਰ ਗਿਰਾਵਟ ਆ ਰਹੀ ਹੈ।


ਇਸ ਲਈ ਸਸਤੇ ਹੋਣਗੇ ਪੈਟਰੋਲ-ਡੀਜ਼ਲ
ਕੇਡਿਆ ਕਮੋਡਿਟੀ ਦੇ ਡਾਇਰੈਕਟਰ ਅਜੇ ਕੇਡਿਆ ਅਨੁਸਾਰ ਬੀਤੇ ਕੁੱਝ ਦਿਨਾਂ ‘ਚ ਕੱਚੇ ਤੇਲ ਦੇ ਉਤਪਾਦਨ ‘ਚ ਵਾਧਾ ਹੋਇਆ ਹੈ, ਜਦਕਿ ਮੰਗ ‘ਚ ਕਮੀ ਆਈ ਹੈ । ਇਸ ਨਾਲ ਕੱਚੇ ਤੇਲ ਦੀਆਂ ਕੀਮਤਾਂ ‘ਚ ਲਗਾਤਾਰ ਗਿਰਾਵਟ ਹੋ ਰਹੀ ਹੈ । ਇਸ ਤੋਂ ਇਲਾਵਾ ਅਮਰੀਕਾ ‘ਚ ਰਾਸ਼ਟਰਪਤੀ ਚੋਣਾਂ ,,,,,,, ਅਤੇ ਰੁਪਏ ‘ਚ ਸੁਧਾਰ ਕਾਰਨ ਕੱਚੇ ਤੇਲ ਦੀ ਕੀਮਤ ‘ਚ ਗਿਰਾਵਟ ਆ ਰਹੀ ਹੈ । ਅਜੇ ਕੇਡਿਆ ਅਨੁਸਾਰ 3 ਅਕਤੂਬਰ ਨੂੰ ਕੱਚਾ ਤੇਲ ਜਿੱਥੇ 86.74 ਡਾਲਰ ਪ੍ਰਤੀ ਬੈਰਲ ਚੱਲ ਰਿਹਾ ਸੀ, ਜੋ ਅੱਜ ਘਟ ਕੇ 72.79 ‘ਤੇ ਆ ਗਿਆ ਹੈ । ਆਉਣ ਵਾਲੇ ਦਿਨਾਂ ‘ਚ ਕੱਚਾ ਤੇਲ 70 ਡਾਲਰ ਪ੍ਰਤੀ ਬੈਰਲ ਦੇ ਆਸ-ਪਾਸ ਹੋ ਸਕਦਾ ਹੈ । ਅਜਿਹੇ ‘ਚ ਇਕ ਮਹੀਨੇ ‘ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ 6 ਤੋਂ 7 ਰੁਪਏ ਤੱਕ ਦੀ ਕਮੀ ਆ ਸਕਦੀ ਹੈ ।


1 ਰੁਪਏ ਦੀ ਛੋਟ ਵਾਪਸ ਲੈ ਸਕਦੀਆਂ ਹਨ ਕੰਪਨੀਆਂ
ਕੱਚੇ ਤੇਲ ਦੀਆਂ ਕੀਮਤਾਂ ‘ਚ ਲਗਾਤਾਰ ਗਿਰਾਵਟ ਕਾਰਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਵੀ ਕਮੀ ਹੋ ਰਹੀ ਹੈ । ਪੈਟਰੋਲ ਦੀਆਂ ਕੀਮਤਾਂ ‘ਚ ਪਿਛਲੇ 16 ਦਿਨਾਂ ਤੋਂ ਰੋਜ਼ ਗਿਰਾਵਟ ਦਰਜ ਕੀਤੀ ਜਾ ਰਹੀ ਹੈ । ਅਜਿਹੇ ‘ਚ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਸਰਕਾਰ ਤੇਲ ਕੰਪਨੀਆਂ ਤੋਂ ਇਕ ਰੁਪਏ ਦੀ ਛੋਟ ਵਾਪਸ ਲੈਣ ਨੂੰ ਕਹਿ ਸਕਦੀ ਹੈ । ਜ਼ਿਕਰਯੋਗ ਹੈ ਕਿ ਪੈਟਰੋਲ-ਡੀਜ਼ਲ ਦੀਆਂ ਆਸਮਾਨ ਛੂੰਹਦੀਆਂ ਕੀਮਤਾਂ ‘ਤੇ ਨਕੇਲ ਕੱਸਣ ਲਈ ਕੇਂਦਰ ਸਰਕਾਰ ਨੇ 4 ਅਕਤੂਬਰ ਨੂੰ 1.50 ਰੁਪਏ ਪ੍ਰਤੀ ਲਿਟਰ ਵੈਟ ਦੀ ,,,,,,, ਕਟੌਤੀ ਕਰਨ ਦਾ ਐਲਾਨ ਕੀਤਾ ਸੀ। ਨਾਲ ਹੀ ਤੇਲ ਕੰਪਨੀਆਂ ਵੱਲੋਂ ਪ੍ਰਤੀ ਲਿਟਰ 1 ਰੁਪਏ ਦੀ ਕਟੌਤੀ ਕਰਨ ਦਾ ਆਦੇਸ਼ ਦਿੱਤਾ ਗਿਆ ਸੀ ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!