ਅੱਜ ਦੀ ਰਾਤ ਪੰਜਾਬ ਵਾਲਿਆਂ ਲਈ ਬਹੁਤ ਸੁਚੇਤ ਰਹਿਣ ਵਾਲੀ ਹੈ। ਚੰਡੀਗੜ੍ਹ ਦੀ ਸੁਖਨਾ ਤੋਂ ਬਾਅਦ ਪੌਂਗ ਡੈਮ ਤੋਂ ਵੀ ਕਿਸੇ ਵੇਲੇ ਵੀ ਫਲੱਡ ਗੇਟ ਖੋਲ੍ਹੇ ਜਾ ਸਕਦੇ ਹਨ।
ਬੇਸ਼ਕ ਅਜੇ ਭਾਖੜਾ ਡੈਮ ਦਾ ਪਾਣੀ ਖਤਰੇ ਦੇ ਨਿਸ਼ਾਨ ਤੋਂ ਥੋੜ੍ਹਾ ਹੇਠਾਂ ਹੈ ਪਰ ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਪੈ ਰਹੇ ਮੀਂਹ ਨੇ ਫ਼ਿਕਰਮੰਦੀ ਵਧਾਈ ਹੋਈ ਹੈ।
ਕਿਤੇ ਵੀ ਪਾਣੀ ਦੀ ਮੁਸੀਬਤ ਆਉਂਦੀ ਹੈ ਤਾਂ ਇੱਕ ਦੂਜੇ ਮਦਦ ਕਰੋ ਸਰਕਾਰਾਂ ਦੇ ਆਸਰੇ ਬਹੁਤ ਨਾ ਰਹਿਣਾ ਉਹ ਸਿਰਫ ਕਾਗਜ਼ੀ ਅਲਰਟ ਜਾਰੀ ਕਰਨ ਤੱਕ ਹੀ ਸੀਮਿਤ ਰਹਿਣਗੀਆਂ।
ਘਰ ਵਿਚ ਪਿਆ ਖਾਣ ਪੀਣ ਦਾ ਸਾਮਾਨ ਸੰਜਮ ਨਾਲ ਵਰਤੋ ਤੇ ਪੀਣ ਵਾਲੇ ਪਾਣੀ ਨੂੰ ਖਾਸ ਕਰਕੇ ਸੰਜਮ ਨਾਲ ਵਰਤੋ।
ਲਗਾਤਾਰ ਪਾਣੀ ਨਾਲ ਭਰਦੀਆਂ ਜਾ ਰਹੀਆਂ ਨਦੀਆਂ ਵੱਲ ਨੂੰ ਤਮਾਸ਼ਾ ਵੇਖਣ ਨਾ ਜਾਉ ਨਹੀਂ ਤਾਂ ਕਿਸੇ ਮੁਸੀਬਤ ਵਿੱਚ ਫਸ ਸਕਦੇ ਹੋ।
ਇਹ ਸਭ ਕੁਝ ਡਰਾਉਣ ਲਈ ਨਹੀਂ ਬਲਕਿ ਸਭ ਨੂੰ ਸੁਚੇਤ ਕਰਨ ਲਈ ਹੈ, ਉਮੀਦ ਹੈ ਸਭ ਕੁਝ ਠੀਕ ਠਾਕ ਰਹੇਗਾ ਪਰ ਸੁਚੇਤ ਰਹਿਣਾ ਬਹੁਤ ਜ਼ਰੂਰੀ ਹੈ!!!!!!!!
ਤਾਜੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਾਇ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ