Breaking News
Home / ਤਾਜਾ ਜਾਣਕਾਰੀ / ਵੱਡੀ ਖ਼ਬਰ ਚੰਡੀਗੜ੍ਹ ਜਾਣ ਦੇ ਸ਼ੌਕੀਨਾਂ ਲਈ : ਹੁਣ ਚੰਡੀਗੜ੍ਹ ਦਾ ਗੇੜਾ ਪਵੇਗਾ ਮਹਿੰਗਾ

ਵੱਡੀ ਖ਼ਬਰ ਚੰਡੀਗੜ੍ਹ ਜਾਣ ਦੇ ਸ਼ੌਕੀਨਾਂ ਲਈ : ਹੁਣ ਚੰਡੀਗੜ੍ਹ ਦਾ ਗੇੜਾ ਪਵੇਗਾ ਮਹਿੰਗਾ

ਤਾਜੀਆਂ  ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


ਹੁਣ ਚੰਡੀਗੜ੍ਹ ਘੁੰਮਣ ਜਾਣ ਲਈ ਬੱਸ ਦਾ ਸਫਰ ਮਹਿੰਗਾ ਪਵੇਗਾ। ਪੰਜਾਬ ਸਰਕਾਰ ਵੱਲੋਂ ਵਧਾਏ ਗਏ ਕਿਰਾਏ ਨੂੰ ਆਧਾਰ ਬਣਾ ਕੇ ਹਰਿਆਣਾ ਰੋਡਵੇਜ਼ ਨੇ ਵੀ ਕਿਰਾਏ ਵਧਾ ਦਿੱਤੇ ਹਨ। ਬੱਸਾਂ ਦੇ ਕਿਰਾਏ ਵਧਣ ਨਾਲ ਸਭ ਤੋਂ ਵੱਧ ਮਾਰ ਵਿਦਿਆਰਥੀਆਂ ਦੀ ਜੇਬ ‘ਤੇ ਪੈ ਰਹੀ ਹੈ, ਖਾਸ ਕਰਕੇ ਜਿਨ੍ਹਾਂ ਕੋਲ ਪਾਸ ਨਹੀਂ ਹਨ। ਇਸ ਕਾਰਨ ,,,,,,ਬੱਸ ਯਾਤਰੀਆਂ ‘ਚ ਵੀ ਭਾਰੀ ਨਾਰਾਜ਼ਗੀ ਹੈ। ਪੰਜਾਬ ਰੋਡਵੇਜ਼ ਨੇ ਹਾਲ ਹੀ ‘ਚ ਆਪਣੀਆਂ ਬੱਸਾਂ ਦੇ ਕਿਰਾਏ ‘ਚ ਕਿਲੋਮੀਟਰ ਦੇ ਹਿਸਾਬ ਨਾਲ 5 ਰੁਪਏ ਤਕ ਦਾ ਵਾਧਾ ਕੀਤਾ ਹੈ। ਇਸ ਨੂੰ ਆਧਾਰ ਬਣਾ ਹਰਿਆਣਾ ਰੋਡਵੇਜ਼ ਨੇ ਵੀ ਚੰਡੀਗੜ੍ਹ ਤੋਂ ਆਪਣੀਆਂ ਬੱਸਾਂ ਦੇ ਕਿਰਾਏ 5 ਰੁਪਏ ਵਧਾ ਦਿੱਤੇ ਹਨ।

ਚੰਡੀਗੜ੍ਹ ਦੇ ਆਈ. ਐੱਸ. ਬੀ. ਟੀ. ਸੈਕਟਰ-17 ਅਤੇ ਸੈਕਟਰ-43 ਤੋਂ ਰੋਜ਼ਾਨਾ ਸੈਂਕੜੇ ਬੱਸਾਂ ਪੰਜਾਬ, ਹਰਿਆਣਾ, ਦਿੱਲੀ, ਹਿਮਾਚਲ ਅਤੇ ਉਤਰਾਖੰਡ ਨੂੰ ਜਾਂਦੀਆਂ ਹਨ। ਇਨ੍ਹਾਂ ਸਾਰੇ ਸੂਬਿਆਂ ‘ਚ ਜਾਣ ਵਾਲੀਆਂ ਬੱਸਾਂ ਦਾ ਸਫਰ ਹੁਣ ਪੰਜ ਰੁਪਏ ਮਹਿੰਗਾ ਪੈ ਰਿਹਾ ਹੈ। ਉਦਾਹਰਣ ਦੇ ਤੌਰ ‘ਤੇ ਚੰਡੀਗੜ੍ਹ ਤੋਂ ਅੰਬਾਲਾ ਦਾ ਕਿਰਾਇਆ 60 ਦੀ ਬਜਾਏ 65 ਰੁਪਏ, ਦਿੱਲੀ ,,,,,,ਦਾ ਕਿਰਾਇਆ 245 ਰੁਪਏ ਦੀ ਜਗ੍ਹਾ 250 ਰੁਪਏ, ਹਰਿਦੁਆਰ ਦਾ ਕਿਰਾਇਆ 235 ਰੁਪਏ ਦੀ ਬਜਾਏ 240 ਰੁਪਏ ਲਿਆ ਜਾ ਰਿਹਾ ਹੈ। ਇਸੇ ਤਰ੍ਹਾਂ ਚੰਡੀਗੜ੍ਹ ਤੋਂ ਬਾਕੀ ਸ਼ਹਿਰਾਂ ਦਾ ਸਫਰ ਮਹਿੰਗਾ ਹੋ ਗਿਆ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਰੋਡਵੇਜ਼ ਦੇ ਕਿਰਾਏ ਅਜਿਹੇ ਸਮੇਂ ਵਧਾਏ ਗਏ ਹਨ, ਜਦੋਂ ਡੀਜ਼ਲ ਦੀਆਂ ਕੀਮਤਾਂ ‘ਚ ਪਿਛਲੇ ਮਹੀਨੇ ਤੋਂ ਰਾਹਤ ਦਿੱਤੀ ਜਾ ਰਹੀ ਹੈ। ਪੰਜਾਬ ਸਰਕਾਰ ਨੇ ਇਸ ਸਾਲ ਤੀਜੀ ਵਾਰ ਬੱਸ ਕਿਰਾਇਆ ਵਧਾਇਆ ਹੈ। ਸਾਧਾਰਣ ਬੱਸਾਂ ਦਾ ਕਿਰਾਇਆ ਫਰਵਰੀ ‘ਚ 2 ਪੈਸੇ ਅਤੇ ਜੂਨ ‘ਚ 6 ਪੈਸੇ ਅਤੇ ਨਵੰਬਰ ‘ਚ 7 ਪੈਸੇ ਪ੍ਰਤੀ ਕਿਲੋਮੀਟਰ ਵਧਾਇਆ ਗਿਆ ਹੈ। ਇਸ ਤਰ੍ਹਾਂ ਸਾਲ ‘ਚ ਬੱਸ ਕਿਰਾਏ 15 ਪੈਸੇ ਪ੍ਰਤੀ ਕਿਲੋਮੀਟਰ ਵਧੇ ਹਨ। ਬੱਸਾਂ ਦੇ ਕਿਰਾਏ ਵਧਣ ਨਾਲ ਭਾਵੇਂ ਹੀ ਆਮ ਜਨਤਾ ਦੀ ਜੇਬ ‘ਤੇ ਬੋਝ ਵਧਿਆ ਹੈ ਪਰ ਪੰਜਾਬ ਸਰਕਾਰ ਦੀ ਟਰਾਂਸਪੋਰਟ ਕੰਪਨੀ ਪੀ. ਆਰ. ਟੀ. ਸੀ., ਪੰਜਾਬ ਰੋਡਵੇਜ਼ ਅਤੇ ਪ੍ਰਾਈਵੇਟ ਟਰਾਂਸਪੋਰਟਰ ਬੇਹੱਦ ਖੁਸ਼ ਹਨ

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!