ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਭਾਰਤੀ ਟੈਕਸੀ ਐਪ ‘ਓਲਾ’ ਨਿਊਜ਼ੀਲੈਂਡ ਦੇ ਸਫਰ ‘ਤੇ ਜਲਦੀ-ਡਰਾਈਵਰਾਂ ਦੀ ਭਰਤੀ ਕਰੇਗੀ ਸ਼ੁਰੂਪੱਤਰ ਪ੍ਰੇਕਰ, ਆਕਲੈਂਡ ਭਾਰਤੀ ਟੈਕਸੀ ਐਪ ਕੰਪਨੀ ‘ਓਲਾ’ ਆਉਣ ਵਾਲੇ ਦਿਨਾਂ ਦੇ ਵਿਚ ਨਿਊਜ਼ੀਲੈਂਡ ਦੇ ਤਿੰਨ ਵੱਡੇ ਸ਼ਹਿਰਾਂ ਆਕਲੈਂਡ, ਵਲਿੰਗਟਨ ਅਤੇ ਯਾਈਸਟਚਰਚ ਵਿਚ ਆਪਣਾ ਸਫਰ ਸ਼ੁਰੂ ਕਰਨ ਜਾ ਰਹੀ ਹੈ। ਇਸ ਲਈ ਵੈੱਬਸਾਈਟ ‘ਤੇ ਡਰਾਈਵਰਾਂ ,,,,,,,mਦੀ ਰਜਿਸਟਰੇਸ਼ਨ ਸ਼ੁਰੂ ਕਰ ਦਿੱਤੀ ਗਈ ਹੈ। ਊਬਰ ਦੇ ਭਾਰ ਨੂੰ ਕੁਝ ਹੌਲਾ ਕਰਨ ਵਿਚ ਇਹ ਕਾਫ਼ੀ ਸਹਾਈ ਹੋ ਸਕਦੀ ਹੈ।
2011 ਦੇ ਵਿਚ ਓਲਾ ਕੰਪਨੀ ਭਾਰਤ ਵਿਚ ਸਥਾਪਿਤ ਕੀਤੀ ਗਈ ਸੀ ਅਤੇ ਇਸ ਵੇਲੇ ਭਾਰਤ, ਆਸਟ੍ਰੇਲੀਆ ਅਤੇ ਇੰਗਲੈਂਡ ਵਿਚ ਇਹ ਕੰਮ ਕਰ ਰਹੀ ਹੈ। ਆਪਣੇ ਡਰਾਈਵਰਾਂ ਕੋਲੋਂ ਇਹ ਸਿਰਫ਼ ਅਜੇ 9% ਕਮਿਸ਼ਨ ਹੀ ਚਾਰਜ ਕਰੇਗੀ ਜੋਕਿ 6 ਹਫ਼ਤਿਆਂ ਤਕ ਰਹੇਗਾ,,,, । ਇਹ ਕੰਪਨੀ ਹਰ ਰੋਜ਼ ਪੇਮੈਂਟ ਕਰਿਆ ਕਰੇਗੀ। 2010 ਤੋਂ ਪਹਿਲਾਂ ਦੀਆਂ ਕਾਰਾਂ ਓਲਾ ਵਾਸਤੇ ਨਹੀਂ ਵਰਤੀਆਂ ਜਾ ਸਕਣਗੀਆਂ। ਕੰਪਨੀ ਲਾਗਮੇਟ ਦੇ ਨਾਲ ਰਲ ਕੇ ਕੰਮ ਕਰੇਗੀ ਅਤੇ ਈ ਲਾਗਬੁਕ ਭਰਨੀ ਹੋਏਗੀ।
ਇਸੇ ਸਾਲ ਦੇ ਅੰਤ ਵਿਚ ਸਿਰਫ਼ ਅੌਰਤਾਂ ਲਈ ਇਕ ਟੈਕਸੀ ਕੰਪਨੀ ਡ੍ਰਾਈਵ-ਹਰ ਵੀ ਆ ਰਹੀ ਹੈ। ਕੀ ਹੈ ਓਲਾ? ਸਪੈਨਿਸ਼ ਭਾਸ਼ਾ ਦੇ ਸ਼ਬਦ ਓਲਾ ਦਾ ਇੰਗਲਿਸ਼ ਵਿਚ ਅਰਥ ਹੈ ਹੈਲੋ। ਸਪੈਨਿਸ਼ ਵਿਚ ਸ਼ਬਦ 8 ਸਾਈਲੈਂਟ (ਅਵਾਜ਼ ਰਹਿਤ) ਹੁੰਦਾ ਹੈ ਇਸ ਕਰਕੇ ਇਸ ਨੂੰ ਓਲਾ ਕਿਹਾ ਜਾਂਦਾ ਹੈ।
\ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਜੰਮਪਲ ਅਤੇ ਮੁੰਬਈ ਵੱਸ ਗਏ ਇਕ ਨੌਜਵਾਨ ਭਾਵਿਸ਼ ਅਗਰਵਾਲ (ਆਈਟੀ ਪ੍ਰੋਫੈਸ਼ਨਲ (2008) ਨੇ ਇਸ ਨੂੰ 2010 ‘ਚ ਸ਼ੁਰੂ ਕੀਤਾ। 2010 ‘ਚ ਇਸ ਨੇ ਮਾਈਯੋਸਾਫਟ ਦੀ ਨੌਕਰੀ ਛੱਡੀ ਸੀ ਅਤੇ ਇਕ ਟੈਕਸੀ ਡਰਾਈਵਰ ਵੱਲੋਂ ਮਿਲੇ ਮਾੜੇ ਤਜਰਬੇ ਨੇ ਇਸ ਨੂੰ ਟੈਕਸੀ ਕੰਪਨੀ ਵੱਲ ਲਾ ਦਿੱਤਾ। ਟੈਕਸੀ ਚਾਲਕ ਨੇ ਇਸ ਨੂੰ ਇਕ ਵਾਰ ਰਸਤੇ ਵਿਚ (ਬੈਂਗਲੁਰੂ ਤੋਂ ਵਾਂਡੀਪੁਰ) ਹੀ ਛੱਡ ਦਿੱਤਾ ਜੋ ,,,,,ਕਿ ਹੋਰ ਜ਼ਿਆਦਾ ਪੈਸੇ ਮੰਗ ਰਿਹਾ ਸੀ। ਇਸ ਦਿਨ ਤੋਂ ਉਸ ਨੇ ਕੁਝ ਨਵਾਂ ਸੋਚਿਆ ਅਤੇ ਅੱਜ ਓਲਾ ਨੇ ਉਸ ਨੂੰ ਕਰੋੜਾਂ ਦੇ ਵਿਚ ਕਰ ਦਿੱਤਾ ਹੈ। ਇਸ ਦਾ ਦੂਜਾ ਪਾਰਟਨਰ ਹੈ ਅੰਕਿਤ ਭੱਟੀ। ਓਲਾ ਭਾਰਤ ਵਿਚ ਬਹੁਤ ਮਸ਼ਹੂਰ ਹੋ ਚੁੱਕੀ ਹੈ ਅਤੇ ਕਾਰਾਂ ਤੋਂ ਇਲਾਵਾ ਛੋਟੀਆਂ ਸਵਾਰੀਆਂ ਟੂ ਵੀਲ੍ਹਰ ਵਾਸਤੇ ਵੀ ਵਰਤੀ ਜਾਂਦੀ ਹੈ।
ਓਲਾ ਦੀਆਂ ਹੁਣ ਪੂਰੇ ਦੇਸ਼ ਵਿਚ ਲੱਖਾਂ ਕਾਰਾਂ ਤੇ ਹੋਰ ਵਹੀਕਲ ਹਨ ਜਿਨ੍ਹਾਂ ਤੋਂ ਉਸ ਨੇ ਹਜ਼ਾਰਾਂ ਕਰੋੜ ਦਾ ਬਿਜ਼ਨਸ ਕੀਤਾ ਹੈ। ਜਨਵਰੀ 2018 ਤਕ ਓਲਾ ਦੇ ਕੋਲ 10 ਲੱਖ ਤੋਂ ਜ਼ਿਆਦਾ ਡ੍ਰਾਈਵਰ ਸਨ। ਕਰੋੜਾਂ ਲੋਕ ਸਾਲਾਨਾ ਓਲਾ ਸਰਵਿਸ ਵਰਤਣ ਲੱਗੇ ਹਨ। ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ