ਵੀਡੀਓ ਪੋਸਟ ਦੇ ਅਖੀਰ ਵਿਚ ਦੇਖੋ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਇਕ ਵੀਡੀਓ ਵਾਇਰਲ ਹੋਇਆ ਹੈ। ਵੜਿੰਗ ਇੰਨ੍ਹੀ ਦਿਨੀਂ ਰਾਜਸਥਾਨ ਵਿਚ ਚੋਣ ਪ੍ਰਚਾਰ ਲਈ ਗਏ ਹੋਏ ਹਨ।
ਇਹ ਵੀਡੀਓ ਹਨੂਮਾਨਗੜ੍ਹ ਦੇ ਪੀਲੀਆ ਬੰਗਾ ਦਾ ਹੈ, ਜਿਥੇ ਵਿਧਾਇਕ ਸਾਹਬ ਇੱਕ ਰੈਲੀ ਨੂੰ ਸੰਬੋਧਨ ,,,,,, ਕਰਦੇ ਹੋਏ ਆਖ ਰਹੇ ਹਨ ਕਿ ਪੰਜਾਬ ਆਓ, ਅਸੀਂ ਤੁਹਾਨੂੰ ਗੁਲਾਬ ਜ਼ਾਮਨ ਖਵਾਵਾਂਗੇ, ਰਾਤ ਨੂੰ ਖਾਂਸੀ ਦੀ ਦਵਾਈ (ਸ਼ਰਾਬ) ਵੀ ਪਿਆਵਾਂਗੇ।
ਉਹ ਆਖ ਰਹੇ ਹਨ ਕਿ ਹਰਿਆਣਾ ਦੇ ਉਸ ਪਾਰ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਹੈ, ਉਥੇ ਉਸ ਦੀ ਚੱਲਦੀ ਹੈ,,,,,,, ਅਧਿਕਾਰੀਆਂ ਦੀ ਨਹੀਂ, ਜੇਕਰ ਅਧਿਕਾਰੀ ਮਨਮਾਨੀ ਕਰਦੇ ਹਨ ਤਾਂ ਅਸੀਂ ਉਨ੍ਹਾਂ ਦੀ ਗਰਦਨ ਫੜ ਲੈਂਦੇ ਹਾਂ। ਅਜਿਹਾ ਇਸ਼ਾਰਾ ਕਰਦੇ ਹੋਏ ਵੜਿੰਗ ਵਾਰਾ-ਵਾਰ ਨਜ਼ਰ ਆਉਂਦੇ ਹਨ। ਉਹ ਕਹਿ ਰਹੇ ਹਨ ਕਿ ਹਰਿਆਣਾ ਵਿਚ ਤਾਂ ਸਿਰਫ ਅਧਿਕਾਰੀਆਂ ਦੀ ਚੱਲਦੀ ਹੈ।
ਵੜਿੰਗ ਰਾਜਸਥਾਨ ਦੇ ਵਿਨੋਦ ਗੋਠਵਾਲ ਦੇ ਹੱਕ ਵਿਚ ਪ੍ਰਚਾਰ ਕਰ ਰਹੇ ਹਨ। ਉਹ ਆਖ ਰਹੇ ਹਨ ਕਿ ਜੇਕਰ ਉਮੀਦਵਾਰ 1000 ਵੋਟਾਂ ਤੋਂ ਉਪਰ ਨਾ ਜਿੱਤਿਆ ਤਾਂ ਜੇਕਰ ਤੁਸੀਂ ਪੰਜਾਬ ਆਏ ਤਾਂ ਤੁਹਾਡੇ ਪਿੱਛੇ ਕੁੱਟੇ ਛੱਡ ਦੇਵਾਂਗੇ।
ਕਾਂਗਰਸੀ ਵਿਧਾਇਕ ਰਾਜਾ ਵੜਿੰਗ ਦਾ ਵਿਵਾਦਤ ਭਾਸ਼ਣ, ਵੀਡੀਓ ਵਾਇਰਲ
ਵੋਟਰਾਂ ਨੂੰ ਸ਼ਰਾਬ ਦਾ ਲਾਲਚ ਦਿੰਦੇ ਰਾਜਾ ਵੜਿੰਗ ਦੀ ਵੀਡੀਓ ਵਾਇਰਲ, ਆਖਿਆ, ਪੰਜਾਬ ਵਿਚ ਸਾਡੀ ਚੱਲਦੀ ਹੈ, ਅਫਸਰਾਂ ਦੀ ਨਹੀਂ, ਪੰਜਾਬ ਆਓ ਖਾਂਸੀ ਵਾਲੀ ਦਵਾਈ ਪਿਆਵਾਂਗੇ…..