Breaking News
Home / ਤਾਜਾ ਜਾਣਕਾਰੀ / ਸ਼ਹੀਦ ਪਿਤਾ ਦੀ ਚਿਖਾ ਨੂੰ ਅਗਨੀ 5 ਸਾਲਾ ਪੁੱਤਰ ਨੇ ਦਿੱਤੀ .. ਸ਼ਹੀਦ ਨੂੰ ਸਲਾਮ ਹੈ .. Share It..

ਸ਼ਹੀਦ ਪਿਤਾ ਦੀ ਚਿਖਾ ਨੂੰ ਅਗਨੀ 5 ਸਾਲਾ ਪੁੱਤਰ ਨੇ ਦਿੱਤੀ .. ਸ਼ਹੀਦ ਨੂੰ ਸਲਾਮ ਹੈ .. Share It..

ਗੁਰਦਾਸਪੁਰ ਦੇ ਪਿੰਡ ਕੋਟਲਾ ਖੁਰਦ ਦਾ ਰਹਿਣ ਵਾਲਾ ਸੰਦੀਪ ਸਿੰਘ ਬੀਤੇ ਦਿਨੀਂ ਜੰਮੂ-ਕਸ਼ਮੀਰ ਦੇ ਜ਼ਿਲਾ ਕੁਪਵਾੜਾ ਦੇ ਕਸਬਾ ਟੰਗਡਾਰ ‘ਚ ਦੁਸ਼ਮਣ ਨਾਲ ਲੋਹਾ ਲੈਂਦਿਆਂ ਸ਼ਹੀਦ ਹੋ ਗਿਆ। ਸੰਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਜਿਵੇਂ ਹੀ ਉਸ ਦੀ ਸ਼ਹੀਦੀ ਦੀ ਖਬਰ ਮਿਲੀ ਤਾਂ ਘਰ ‘ਚ ਮਾਤਮ ਛਾ ਗਿਆ। ਸ਼ਹੀਦ ਸੰਦੀਪ ਸਿੰਘ ਦਾ ਵਿਆਹ ਹੋ ਚੁੱਕਾ ਹੈ ,,,,,, ਤੇ ਉਸ ਦਾ ਇਕ 5 ਸਾਲ ਦਾ ਬੇਟਾ ਵੀ ਹੈ।Image result for sandeep singh army

ਸ਼ਹੀਦ ਦੀ ਪਤਨੀ ਦਾ ਕਹਿਣਾ ਹੈ ਕਿ ਸੰਦੀਪ ਉਸ ਨੂੰ ਤੇ ਉਸ ਦੇ ਪੁੱਤਰ ਨੂੰ ਆਪਣੇ ਪੈਰਾਂ ਤੇ ਖੜ੍ਹਾ ਦੇਖਣਾ ਚਾਹੁੰਦਾ ਸੀ ,,,, ਤੇ ਉਹ ਆਪਣੇ ਪਤੀ ਦਾ ਸਪਨਾ ਜ਼ਰੂਰ ਪੂਰਾ ਕਰੇਗੀ। ਸ਼ਹੀਦ ਸੰਦੀਪ ਸਿੰਘ ਦੀ ਮ੍ਰਿਤਕ ਦੇਹ ਮੰਗਲਵਾਰ ਉਸ ਦੇ ਜੱਦੀ ਪਿੰਡ ਕੋਟਲਾ ਖੁਰਦ ‘ਚ ਲਿਆਂਦੀ ਜਾਵੇਗੀ, ਜਿਥੇ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।Image result for sandeep singh army
ਜੰਮੂ ਕਸ਼ਮੀਰ ਦੇ ਜ਼ਿਲਾ ਕੁਪਵਾੜਾ ਕਸਬਾ ਟੰਗਧਾਰ ਵਿੱਚ ਅਤਿਵਾਦੀਆਂ ਨਾਲ ਬਹਾਦਰੀ ਨਾਲ ਮੁਕਾਬਲਾ ਕਰਦੇ ਹੋਏ ਦੇ ਅਤਿਵਾਦੀਆਂ ਨੂੰ ਮਾਰ ਕੇ ਸ਼ਹੀਦ ਹੋਏ ਲਾਂਸ ਨਾਇਕ ਸੰਦੀਪ ਸਿੰਘ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਪਿੰਡ ਪਹੁੰਚੀ। ਪਿੰਡ ਚ ਪੂਰਾ ਗਮਗੀਨ ਮਾਹੌਲ ਹੋ ਗਿਆ ਤੇ ਹਰ ਇੱਕ ਦੀ ਅੱਖ ਨਮ ਹੋ ਗਈ। ਉੱਥੇ ਹੀ ਪਿੰਡ ਵਾਸੀਆਂ ਅਤੇ ਪੀੜਤ ਪਰਿਵਾਰ ਆਪਣੇ ਬਹੁਦਰ ਬੇਟੇ ,,,,,, ਦੀ ਸ਼ਹਾਦਤ ਉੱਤੇ ਫਕਰ ਮਹਿਸੂਸ ਕਰ ਰਹੇ ਹਨ। gurdaspur martyr
ਸ਼ਹੀਦ ਸੰਦੀਪ ਸਿੰਘ ਆਪਣੇ ਪਿੱਛੇ ਮਾਂ ਬਾਪ ਪਤਨੀ ਤੇ ਇੱਕ ਪੰਜ ਸਾਲ ਦਾ ਬੇਟਾ ਛੱਡ ਗਏ ਹਨ। ਸੰਦੀਪ ਸਿੰਘ 2007 ਵਿੱਚ ਭਾਰਤੀ ਫੌਜ ’ਚ ਭਰਤੀ ਹੋਇਆ ਸੀ ਅਤੇ ਉਹ ਸ੍ਰੀਨਗਰ ਖੇਤਰ ਵਿੱਚ ਤਾਇਨਾਤ ਸੀ।ਸੰਦੀਪ ਨੇ ਸਤੰਬਰ 2017  ਚ ਐਲਓਸੀ ਪਾਰ ਕਰਕੇ ਸਰਜੀਕਲ ਸਟ੍ਰਾਈਕ ਵਿੱਚ ਹਿੱਸਾ ਲਿਆ ਸੀ।
ਅੱਜ ਬਾਅਦ ਦੁਪਹਿਰ ਸ਼ਹੀਦ ਸੰਦੀਪ ਸਿੰਘ ਦੀ ਮ੍ਰਿਤਕ ,,,,,,, ਦੇਹ ਨੂੰ ਉਸ ਦੇ ਪਿੰਡ ਲਿਆਂਦਾ ਗਿਆ।

ਇਸ ਮੌਕੇ ਸ਼ਹੀਦ ਦੀ ਅੰਤਿਮ ਯਾਤਰਾ ’ਚ ਉਸ ਨੂੰ ਸ਼ਰਧਾਂਜਲੀ ਦੇਣ ਲਈ ਵੱਡੀ ਗਿਣਤੀ ਇਲਾਕੇ ਦੇ ਲੋਕ, ਪ੍ਰਸ਼ਾਸ਼ਨਿਕ ਅਧਿਕਾਰੀ ਤੇ ਸਿਆਸਤਦਾਨ ਪਹੁੰਚੇ। ਸ਼ਹੀਦ ਸੰਦੀਪ ਸਿੰਘ ਦੇ ਪਿਤਾ ਜਗਦੇਵ ਸਿੰਘ ਤੇ ਪਰਿਵਾਰ ਨੇ ਮੀਡੀਆ ਨੂੰ ਕਿਹਾ ਕਿ ਸ੍ਰੀਨਗਰ ,,,,,,,, ਦੇ ਤੰਗਧਾਰ ਇਲਾਕੇ ’ਚ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਸੰਦੀਪ ਗੋਲ਼ੀ ਲੱਗਣ ਦੇ ਬਾਵਜੂਦ ਮੁਕਾਬਲਾ ਕਰਦਾ ਰਿਹਾ। ਗੋਲ਼ੀ ਲੱਗਣ ਦੇ ਬਾਵਜੂਦ ਉਸ ਨੇ ਤਿੰਨ ਅੱਤਵਾਦੀਆਂ ਨੂੰ ਢੇਰ ਕੀਤਾ ਤੇ ਸ਼ਹੀਦੀ ਹਾਸਲ ਕੀਤੀ।

martyr sandeep singhs son will join army says his wife
ਸ਼ਹੀਦ ਸੰਦੀਪ ਸਿੰਘ ਦੀ ਪਤਨੀ ਗੁਰਪ੍ਰੀਤ ਕੌਰ ਨੇ ਕਿਹਾ ਕਿ ਦੁੱਖ ਤਾਂ ਬਹੁਤ ਹੈ ਪਰ ਆਪਣੇ ਪਤੀ ਦੀ ਸ਼ਹਾਦਤ ’ਤੇ ਮਾਣ ਮਹਿਸੂਸ ਕਰਦੀ ਹਾਂ। ਉਸ ਨੇ ਕਿਹਾ ਕਿ ਉਹ ਆਪਣੇ ਬੇਟੇ ਨੂੰ ਵੀ ਫੌਜੀ ਬਣਾਏਗੀ। ਸੰਦੀਪ ਸਿੰਘ ਦੇ ਭਰਾ ਤੇ ਰਿਸ਼ਤੇਦਾਰਾਂ ਦਾ ਕਹਿਣਾ ਸੀ ਕਿ ਸੰਦੀਪ ਸਿੰਘ ਪਿਛਲੇ ਸਾਲ ਭਾਰਤੀ ਫੌਜ ਵੱਲੋਂ ਪਾਕਿਸਤਾਨ ’ਤੇ ਕੀਤੀ ਗਈ ਸਰਜੀਕਲ ਸਟ੍ਰਾਈਕ ਕਰਨ ਵਾਲੇ ਫ਼ੌਜੀਆਂ ’ਚ ਵੀ ਸ਼ਾਮਲ ਸੀ। ,,,,,,,, ਸ਼ਹੀਦ ਸੰਦੀਪ ਆਪਣੇ ਪਿੱਛੇ ਪਤਨੀ ਗੁਰਪ੍ਰੀਤ ਕੌਰ, 5 ਸਾਲ ਦਾ ਇਕਲੌਤਾ ਪੁੱਤਰ ਤੇ ਮਾਤਾ-ਪਿਤਾ ਨੂੰ ਛੱਡ ਗਿਆ ਹੈ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!