Breaking News
Home / ਤਾਜਾ ਜਾਣਕਾਰੀ / ਸਕੇ ਸਿੱਖ ਭਰਾ ਨੂੰ ਨਨਕਾਣਾ ਸਾਹਿਬ `ਚ 2ਮੁਸਲਿਮ ਭੈਣਾਂ 71 ਸਾਲਾਂ ਪਿੱਛੋਂ ਮਿਲੀਆਂ ਭੈਣਾਂ

ਸਕੇ ਸਿੱਖ ਭਰਾ ਨੂੰ ਨਨਕਾਣਾ ਸਾਹਿਬ `ਚ 2ਮੁਸਲਿਮ ਭੈਣਾਂ 71 ਸਾਲਾਂ ਪਿੱਛੋਂ ਮਿਲੀਆਂ ਭੈਣਾਂ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਅੱਜ ਦੋ ਮੁਸਲਿਮ ਭੈਣਾਂ ਆਪਣੇ ਸਕੇ ਸਿੱਖ ਭਰਾ ਨੂੰ ਦੋਬਾਰਾ ਮਿਲੀਆਂ। ਉਨ੍ਹਾਂ ਦੀ ਇਹ ਮੁਲਾਕਾਤ ਦੇਸ਼ ਦੀ ਵੰਡ ਤੋਂ ਬਾਅਦ ਪਹਿਲੀ ਵਾਰ (ਭਾਵ 71 ਸਾਲਾਂ ਪਿੱਛੋਂ) ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ੇਖੂਪੁਰਾ ਦੀ ਉਲਫ਼ਤ ਬੀਬੀ ਅਤੇ ਉਸ ਦੀ ਸਕੀ ਭੈਣ ਮੈਰਾਜ ਬੀਬੀ ਨਿਵਾਸੀ ਸ਼ਾਹਦਰਾ (ਲਾਹੌਰ) ਨੇ ਬਹੁਤ ਖ਼ੁਸ਼ੀ-ਖ਼ੁਸ਼ੀ ਦੱਸਿਆ ਕਿ ਉਨ੍ਹਾਂ ਦੇ ਮਾਪੇ ਦੇਸ਼ ਦੀ ਵੰਡ ਸਮੇਂ ਗੁਰਦਾਸਪੁਰ ਜਿ਼ਲ੍ਹੇ (ਹੁਣ ਭਾਰਤ `ਚ) ਦੇ ਕਸਬੇ ਡੇਰਾ ਬਾਬਾ ਨਾਨਕ ਲਾਗਲੇ ਪਿੰਡ ਪਰਾਚਾ `ਚ ਰਹਿੰਦੇ ਸਨ।

ਉਨ੍ਹਾਂ ਦੀ ਇੱਕ ਵੱਡੀ ਭੈਣ ਅਤੇ ਡੇਢ ਕੁ ਸਾਲ ਦਾ ਛੋਟਾ ਭਰਾ ਉਦੋਂ ਦੇਸ਼ ਦੀ ਵੰਡ ਸਮੇਂ ਹੋਏ ਹਿੰਸਕ ਹੰਗਾਮੇ `ਚ ਗੁੰਮ ਹੋ ਗਿਆ ਸੀ। ਉਨ੍ਹਾਂ ਦਾ ਪਰਿਵਾਰ ਤਦ ਪਾਕਿਸਤਾਨ ਆ ਕੇ ਵੱਸ ਗਿਆ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਮਾਂ ਅੱਲ੍ਹਾ ਰੱਖੀ ਨੇ ਆਪਣੇ ਦੇਸ਼ ਦੀ ਵੰਡ ਤੋਂ ਪਹਿਲਾਂ ਦੇ ਇੱਕ ਗੁਆਂਢੀ ਸ੍ਰੀ ਮੱਖਣ ਸਿੰਘ ਨਾਲ ਭਾਰਤ `ਚ,,,,, ਸੰਪਰਕ ਕੀਤਾ ਸੀ ਤੇ ਉਨ੍ਹਾਂ ਤੋਂ ਆਪਣੇ ਪੁੱਤਰ ਬਾਰੇ ਜਾਣਕਾਰੀ ਲਈ ਸੀ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਪਣੇ ਭਰਾ ਨਾਲ ਤਦ ਡਾਕ ਤੇ ਟੈਲੀਫ਼ੋਨ ਰਾਹੀਂ ਸੰਪਰਕ ਵੀ ਕੀਤਾ ਸੀ।

ਦੋਵੇਂ ਭੈਣਾਂ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ਬੇਅੰਤ ਸਿੰਘ ਪਰਾਚਾ ਹੁਣ ਆਪਣੇ ਦੋਸਤ ਨਰਪਾਲ ਸਿੰਘ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 549ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਆਇਆ ਹੈ। ਬੇਅੰਤ ਸਿੰਘ ਹੁਰਾਂ ਨੇ ‘ਪੰਜਾਬੀ ਸਿੱਖ ਸੰਗਤ ਪਾਕਿਸਤਾਨ` ਨਾਂਅ ਦੀ ਜੱਥੇਬੰਦੀ ਦੇ ਚੇਅਰਮੈਨ ਸ. ਗੋਪਾਲ ਸਿੰਘ ਚਾਵਲਾ ,,,,,,, ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਅੱਗੇ ਦੋਵੇਂ ਭੈਣਾਂ ਨਾਲ ਮੁਲਾਕਾਤ ਕਰਵਾਈ। 71 ਸਾਲਾਂ ਬਾਅਦ ਤਿੰਨਾਂ ਦਾ ਮਿਲਾਪ ਵੇਖ ਕੇ ਸਭ ਜਜ਼ਬਾਤੀ ਹੋ ਗਏ ਅਤੇ ਦੋਵੇਂ ਭੈਣਾਂ ਵੀ ਕਿੰਨਾ ਚਿਰ ਆਪਣੇ ਭਰਾ ਨੂੰ ਜੱਫੀਆਂ ਪਾ-ਪਾ ਕੇ ਮਿਲਦੀਆਂ ਰਹੀਆਂ।

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!