ਜ਼ਹਿਰੀਲੇ ਸੱਪਾਂ ਨੂੰ ਫੜਨ ਦੇ ਮਾਹਿਰ ਪੰਜਾਬੀ ਨੌਜਵਾਨ ਦੀ ਕੋਬਰਾ ਦੇ ਡੰਗ ਨਾਲ ਮੌਤ ਹੋਣ ਬਾਰੇ ਵੱਡਾ ਖੁਲਾਸਾ ਹੋਇਆ ਹੈ। ਪੁਲਿਸ ਜਾਂਚ ਵਿਚ ਪਤਾ ਲੱਗਾ ਹੈ ਕਿ ਵਿਕਰਮ ਸਿੰਘ ਮਲੋਟ ਦੀ ਮੌਤ ਸੱਪ ਫੜਨ ਸਮੇਂ ਨਹੀਂ ਸਗੋਂ ਸੱਪਾਂ ਨਾਲ ਸਟੰਟ ਕਰਨ ਸਮੇਂ ਹੋਈ ਸੀ। ਵਿਕਰਮ ਦਾ ਇਕ ਆਖਰੀ ਵੀਡੀਓ ਸਾਹਮਣੇ ਆਇਆ ਹੈ,,,,,,। ਜਿਸ ਵਿਚ ਉਹ ਆਪਣੇ ਦੋਸਤਾਂ ਨਾਲ ਇਕ ਕਮਰੇ ਵਿਚ ਬੈਠ ਕੇ ਕਈ ਜਾਤੀਆਂ ਦੇ ਸੱਪਾਂ ਨਾਲ ਖੇਡ ਰਿਹਾ ਹੈ।
ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ 9 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਦੱਸ ਦਈਏ ਕਿ ਪਿਛਲੇ ਹਫਤੇ ਇਹ ਹਾਦਸਾ ਵਾਪਰਿਆ ਸੀ। ਪੁਲਿਸ ਨੂੰ ਦੱਸਿਆ ਗਿਆ ਸੀ ਕਿ ਵਿਕਰਮ ਦੀ ਮੌਤ ਸੱਪ ਫੜਨ ਸਮੇਂ ਹੋਈ ਸੀ। ਦੱਸ ਦਈਏ ਕਿ ਵਿਕਰਮ ਅਕਸਰ ਸੱਪ ਫੜਨ ਤੋਂ ਬਾਅਦ ਆਪਣੀ ਵੀਡੀਓ ਵਾਇਰਲ ਕਰਦਾ ਸੀ।,,,,,, ਜਿਸ ਰਾਤ ਵਿਕਰਮ ਦੀ ਮੌਤ ਹੋਈ ਸੀ, ਦੀ ਇਕ ਵੀਡੀਓ ਸਾਹਮਣੇ ਆਈ ਹੈ। ਜਿਸ ਪਿੱਛੋਂ ਪੁਲਿਸ ਨੇ ਕਾਰਵਾਈ ਕੀਤੀ ਹੈ। ਵੀਡੀਓ ਵਿੱਚ ਦਿੱਸ ਰਿਹਾ ਸੀ ਕਿ ਕੋਬਰਾ ਸੱਪ ਵਿਕਰਮ ਨੂੰ ਦੋ ਵਾਰ ਕੱਟਦਾ ਹੈ।
ਇਸ ਦੇ ਬਾਵਜੂਦ ਉਸ ਨੂੰ ਕਾਫੀ ਸਮੇਂ ਬਾਅਦ ਹਸਪਤਾਲ ,,,,,,ਪਹੁੰਚਾਇਆ ਗਿਆ। ਜਿਥੇ ਉਸ ਦੀ ਮੌਤ ਹੋ ਗਈ। ਪੁਲਿਸ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਵੀਡੀਓ ਵੇਖੀ ਤਾਂ ਉਨ੍ਹਾਂ ਨੂੰ ਸ਼ੱਕ ਹੋਇਆ ਕਿ ਇੰਨੇ ਸੱਪ ਇਥੇ ਆਏ ਕਿੱਥੋਂ। ਉਹ ਜ਼ਹਿਰੀਲੇ ਸੱਪਾਂ ਨੂੰ ਇਕ ਦਿਨ ਵੀ ਆਪਣੇ ਨਾਲ ਨਹੀਂ ਰੱਖਦਾ ਸੀ।
ਇਹ ਵੀ ਵੱਡਾ ਸਵਾਲ ਸੀ ਕਿ ਵਿਕਰਮ ਆਖਰ ਨਾਸਿਕ ਆਇਆ ਹੀ ਕਿਉਂ। ਉਸ ਨੂੰ ਸੱਪ ਨੇ ਦੋ ਵਾਰ ਵੱਢ ਲਿਆ ਪਰ ਉਸ ਦੇ ਦੋਸਤ ਉਸ ਨੂੰ ਹਸਪਤਾਲ ਲਿਜਾਉਣ ਤੋਂ ਟਲਦੇ ਰਹੇ। ਵਿਕਰਮ ਗਲਤ ਤਰੀਕੇ ਨਾਲ ਸੱਪਾਂ ਨਾਲ ਸਟੰਟ ਕਰ ਰਿਹਾ ਸੀ। ਦੱਸ ਦਈਏ ਕਿ ਵਿਕਰਮ ਆਪਣੇ ਦੋਸਤਾਂ ਨਾਲ ਨਾਸਿਕ ਜਾ ਰਿਹਾ ਸੀ ਪਰ ਉਸ ਦੀ ਗੱਡੀ ਨਾਲ ,,,,,,ਹਾਦਸਾ ਹੋ ਗਿਆ। ਗੱਡੀ ਨੂੰ ਠੀਕ ਹੋਣ ਵਿਚ ਸਮਾਂ ਲੱਗਣਾ ਸੀ, ਇਸ ਲਈ ਉਹ ਜੰਗਲ ਵਿਚ ਘੁੰਮਣ ਚਲੇ ਗਏ। ਉਨ੍ਹਾਂ ਨੇ ਕੁਝ ਜ਼ਹਿਰੀਲੇ ਸੱਪ ਫੜੇ ਤੇ ਨਾਲ ਲੈ ਆਏ। ਜਿਨ੍ਹਾਂ ਵਿਚੋਂ ਇਕ ਕੋਬਰਾ ਸੱਪ ਸੀ। ਇਸੇ ਸੱਪ ਦੇ ਕੱਟਣ ਕਾਰਨ ਵਿਕਰਮ ਦੀ ਮੌਤ ਹੋ ਗਈ ਸੀ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ