Breaking News
Home / ਘਰੇਲੂ ਨੁਸ਼ਖੇ / ਸਰਵਾਈਕਲ ਦੇ ਦਰਦ ਨੂੰ ਦੂਰ ਕਰਨ ਦੇ ਉਪਾਅ ਘਰੇਲੂ ਨੁਸਖਿਆਂ ਨਾਲ

ਸਰਵਾਈਕਲ ਦੇ ਦਰਦ ਨੂੰ ਦੂਰ ਕਰਨ ਦੇ ਉਪਾਅ ਘਰੇਲੂ ਨੁਸਖਿਆਂ ਨਾਲ

ਅੱਜ ਦੇ ਸਮੇਂ ‘ਚ ਕੋਈ ਅਜਿਹਾ ਵਿਅਕਤੀ ਨਹੀਂ ਹੋਵੇਗਾ, ਜਿਸ ਨੂੰ ਸਰਵਾਈਕਲ ਜਿਹੀ ਬੀਮਾਰੀ ਦਾ ਨਾ ਪਤਾ ਹੋਵੇ। ਇਹ ਅੱਜ ਦੇ ਸਮੇਂ ਦੀ ਇੱਕ ਆਮ ਬੀਮਾਰੀ ਬਣ ਗਈ ਹੈ। ਬੱਚਿਆਂ ਤੋਂ ਲੈਕੇ ਬਜੁਰਗਾਂ ‘ਚ ਇਸ ਬੀਮਾਰੀ ਦੇ ਲੱਛਣ ਪਾਏ ਜਾਂਦੇ ਹਨ। ਹਰ ਤੀਜਾਂ ਵਿਅਕਤੀ ਇਸ ਬੀਮਾਰੀ ਤੋਂ ਤੰਗ ਹੈ। ਸਰਵਾਈਕਲ ਦਾ ਦਰਦ ਬਹੁਤ ਭਿਆਨਕ ਹੁੰਦਾ ,,,,,, ਹੈ। ਇਸ ਨਾਲ ਸਰੀਰ ਥੱਕਿਆ ਮਹਸੂਸ ਕਰਦਾ ਹੈ ਅਤੇ ਚੰਗੀ ਤਰ੍ਹਾਂ ਨੀਂਦ ਵੀ ਨਹੀਂ ਆਉਂਦੀ ਅਤੇ ਨਾ ਹੀ ਸਕੂਨ ਮਿਲਦਾ ਹੈ। ਪਰ ਹੁਣ ਇਸ ਤੋਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ। ਤੁਸੀਂ ਕਈ ਘਰੇਲੂ ਨੁਸਖਿਆਂ ਦੇ ਨਾਲ ਵੀ ਇਸ ਬੀਮਾਰੀ ਤੋਂ ਛੁਟਕਾਰਾ ਪਾ ਸਕਦੇ ਹੋ।
ਜਾਣੋ, ਸਰਵਾਈਕਲ ਦੇ ਦਰਦ ਦੇ ਘਰੇਲੂ ਨੁਸਖੇ

ਲਸਣ—ਕੋਈ ਵੀ ਥੋੜ੍ਹਾ ਜਿਹਾ ‘ਸਬਜ਼ੀਆਂ ਦਾ ਤੇਲ’ ਅਤੇ ਲਸਣ ਦੀ ਪੋਥੀਆਂ ਲਓ। ਇਸ ਨੂੰ ਗਰਮ ਕਰ ਲਵੋ। ਇਸ ਤੇਲ ਨਾਲ ਗਰਦਨ ਅਤੇ ਮੋਡਿਆ ਦੀ ਮਾਲਿਸ਼ ਕਰੋ। ਮਾਲਿਸ਼ ਕਰਨ ਤੋਂ ਬਾਅਦ ਗਰਮ ਪਾਣੀ ਨਾਲ ਜ਼ਰੂਰ ਨਹਾਓ। ਇਸ ਨਾਲ ਤੁਹਾਡਾ ਦਰਦ ਦੂਰ ਹੋ ਜਾਵੇਗਾ।
ਜੈਤੂਨ ਦਾ ਤੇਲ—-ਜੈਤੂਨ ਦਾ ਤੇਲ ਸਰਵਾਈਕਲ ਦੇ ਦਰਦ ‘ਚ ਬਹੁਤ ਫਾਇਦੇਮੰਦ ਹੁੰਦਾ ਹੈ। ਦਰਦ ਵਾਲੀ ਥਾਂ ‘ਤੇ ਇਸ ਤੇਲ ਦੀ ਮਾਲਿਸ਼ ਕਰੋ।
ਬਰਫ ਦੇ ਟੁਕੜੇ—-ਸਰਵਾਈਕਲ ਦੀ ਸੋਜ ਘੱਟ ਕਰਨ ਲਈ ਬਰਫ਼ ਦੇ ਟੁਕੜੇ ਨੂੰ ਕਿਸੇ ਕੱਪੜੇ ‘ਚ ਰੱਖੋ ਅਤੇ ਸੋਜ ਵਾਲੀ ਜਗ੍ਹਾ ‘ਤੇ ਰੱਖੋ। ਇਸ ਨਾਲ ਸੋਜ ਅਤੇ ਦਰਦ ਦੋਨਾਂ ਤੋਂ ਰਾਹਤ ਮਿਲੇਗੀ।

ਹੀਟ ਪੈਡ—‘ਹੀਟ ਪੈਡ’ ਦਾ ਇਸਤੇਮਾਲ ਵੀ ਸਰਵਾਈਕਲ ‘ਚ ਕਰ ਸਕਦੇ ਹੋ।
ਹਰੜ—ਸਰਵਾਈਕਲ ਦੇ ਦਰਦ ਤੋਂ ਬਚਣ ਲਈ ਖਾਣੇ ਤੋਂ ਬਾਅਦ ਹਰੜ ਖਾਣ ਨਾਲ ਦਰਦ ‘ਚ ਰਾਹਤ ਮਿਲਦੀ ਹੈ।
ਫਲ ਅਤੇ ਸਬਜ਼ੀਆਂ—ਗਾਜਰ, ਮੂਲੀ, ਖੀਰਾ, ਟਮਾਟਰ ਅਤੇ ਕੱਚੇ ਪੱਤਾ ਗੋਭੀ ਖਾਣ ਨਾਲ ਬਹੁਤ ਫਾਇਦਾ ਹੁੰਦਾ ਹੈ। ਫਲ ਸਾਰੇ ਹੀ ਖਾਣੇ ਚਾਹੀਦੇ ਹਨ ਪਰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
ਪਰਹੇਜ਼—-ਸਰਵਾਈਕਲ ਦੇ ਦਰਦ ਤੋਂ ਬਚਣ ਲਈ ਸ਼ਰਾਬ, ਸਿਗਰੇਟ, ਤੰਬਾਕੂ ਆਦਿ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਚਾਹ, ਕੌਫੀ,,,,,, ਮਿੱਠਾ, ਖੱਟਾ ਅਤੇ ਤਲੇ ਹੋਏ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਡਾਕਟਰ ਦੁਆਰਾ ਦੱਸੀਆਂ ਕਸਰਤਾਂ ਜ਼ਰੂਰ ਕਰਨੀਆਂ ਚਾਹੀਦੀਆਂ ਹਨ।

ਗਰਦਨ ਦੀ ਕਸਰਤ : ਇਸ ਦਰਦ ਨੂੰ ਘੱਟ ਕਰਨ ਲਈ ਗਰਦਨ ਨੂੰ ਘੜੀ ਦੀ ਤਰ੍ਹਾਂ ਹੋਲੀ-ਹੋਲੀ ਪੰਜ ਮਿੰਟ ਤੱਕ ਘੁੰਮਾਓ, ਫਿਰ ਇਹ ਕਿਰਿਆ ਦੂਜੀ ਦਿਸ਼ਾ ਵਿਚ ਕਰੋ। ਇਸ ਤੋਂ ਬਾਅਦ ਗਰਦਨ ਨੂੰ ਉਪਰ ਤੋਂ ਥੱਲੇ ਅਤੇ ਫਿਰ ਸੱਜੇ-ਖੱਬੇ ਘੁੰਮਾਓ।
ਗਰਮ ਪਾਣੀ ਨਾਲ ਸੇਕ ਦਿਓ : ਲਗਾਤਾਰ ਸਰਵਾਈਕਲ ਰਹਿਣ ਕਾਰਨ ਅਚਾਨਕ ਹੱਥਾਂ ‘ਚ ,,,,,,,ਦਰਦ ਹੋਣ ਲਗਦਾ ਹੈ।ਇਸਨੂੰ ਨਜ਼ਰਅੰਦਾਜ਼ ਕਰਨ ਨਾਲ ਮਸਲਜ਼ ਕਮਜ਼ੋਰ ਅਤੇ ਪੈਰਾਲਿਸਿਸ ਹੋ ਸਕਦਾ ਹੈ। ਇਸ ਲਈ ਮਾਲਿਸ਼ ਦੇ ਬਾਅਦ ਗਰਮ ਪਾਣੀ ਨਾਲ ਗਰਦਨ ਦੀ ਸਿੰਕਾਈ ਕਰੋ। ਸਿੰਕਾਈ ਦੇ ਤੁਰੰਤ ਬਾਅਦ ਖੁੱਲੀ ਹਵਾ
‘ਚ ਨਾ ਜਾਓ।
ਅਜਵਾਈਨ : ਅਜਵਾਈਨ ਲੈ ਕੇ ਇਸ ਦੀ ਪੋਟਲੀ ਬਣਾ ਲਓ। ਇਸ ਨੂੰ ਤਵੇ ‘ਤੇ ਗਰਮ ਕਰਕੇ ਗਰਦਨ ਨੂੰ ,,,,,, ਸੇਕ ਦਿਓ। ਇਸ ਨਾਲ ਗਰਦਨ ਦਾ ਦਰਦ ਦੂਰ ਹੋ ਜਾਵੇਗਾ।
ਲੌਂਗ ਦਾ ਤੇਲ : ਸਰੋਂ ਦੇ ਤੇਲ ਵਿਚ ਲੌਂਗ ਦਾ ਤੇਲ ਮਿਲਾ ਕੇ ਗਰਦਨ ਦੀ ਚੰਗੀ ਤਰ੍ਹਾਂ ਨਾਲ ਮਾਲਿਸ਼ ਕਰੋ। ਇਸ ਨਾਲ ਦਰਦ ਦੂਰ ਹੋ ਜਾਵੇਗਾ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

4 ਵਾਰ ਇਸਦਾ ਪਾਣੀ ਪੀ ਲਵੋ ਪੁਰਾਣਾ ਥਾਇਰਾਇਡ ,ਮੋਟਾਪਾ,ਸੂਗਰ ਗੋਡੇ ਟੇਕ ਦੇਣਗੇ

ਇਸ ਨੂੰ ਲਵੋ ਅਤੇ ਆਪਣੀ ਸਿਹਤ ਥਾਈਰੋਇਡ, ਸ਼ੂਗਰ ਹਟਾਓ ਕੁਝ ਸਿਹਤ ਸਮੱਸਿਆਵਾਂ ਜੋ ਸਾਡੇ ਵਿਚ …

error: Content is protected !!