ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ ….
ਅੰਮ੍ਰਿਤਸਰ (ਸੁਮਿਤ ਖੰਨਾ) : ਸਹੇਲੀ ਨੂੰ ਉਸ ਦੇ ਪਤੀ ਦੇ ਨਾਜਾਇਜ਼ ਸਬੰਧਾਂ ਬਾਰੇ ਦੱਸਣਾ ਇਕ ਗਰਭਵਤੀ ਔਰਤ ਨੂੰ ਇਸ ਕਦਰ ਮਹਿੰਗਾ ਪਿਆ ਕਿ ਉਸ ਨੂੰ ਆਪਣਾ ਬੱਚਾ ਤੱਕ ਗੁਆਉਣਾ ਪਿਆ। ਮਾਮਲਾ ਅੰਮ੍ਰਿਤਸਰ ਦਾ ਹੈ ਜਿਥੇ ਇਕ ਪੁਲਸ ਵਾਲੇ ਦੀ ਪ੍ਰੇਮਿਕਾ ਨੇ ਇਕ ਗਰਭਵਤੀ ਔਰਤ ਦੀ ਬੇਰਹਿਮੀ ਨਾਲ ,,,,, ਕੁੱਟਮਾਰ ਕੀਤੀ, ਜਿਸ ਕਾਰਨ ਉਸ ਦਾ ਗਰਭਪਾਤ ਹੋ ਗਿਆ। ਇਸ ਉਪਰੰਤ ਉਕਤ ਮੁਲਜ਼ਮ ਔਰਤ ਨੇ ਕੁੱਟਮਾਰ ਦੀ ਵੀਡੀਓ ਤੱਕ ਸੋਸ਼ਲ ਮੀਡੀਆ ‘ਤੇ ਪਾ ਦਿੱਤੀ।
ਜਾਣਕਾਰੀ ਮੁਤਾਬਕ ਰੰਜਨਾ ਦਾ ਪਤੀ ਗਗਨਦੀਪ ਸਿੰਘ ਉਰਫ ਫੌਜੀ ਪੰਜਾਬ ਪੁਲਸ ‘ਚ ਨੌਕਰੀ ਕਰਦਾ ਹੈ। ਰੰਜਨਾ ਦੀ ਸਹੇਲੀ ਕੰਵਲਜੀਤ ਨੇ ਉਸ ਨੂੰ ਦੱਸਿਆ ਕਿ ਉਸ ਦੇ ਪਤੀ ਗਗਨਦੀਪ ਸਿੰਘ ਦੇ ਗੀਤਾ ਨਾਂ ਦੀ ਇਕ ਡਾਂਸਰ ਨਾਲ ਨਾਜਾਇਜ਼ ਸਬੰਧ ਹਨ। ਉਸ ਨੇ ਉਨ੍ਹਾਂ ਦੋਵਾਂ ਦੀ ਇਕ ਤਸਵੀਰ ਵੀ ਉਸ ਨੂੰ ,,,,,, ਦਿਖਾਈ। ਇਸ ਉਪਰੰਤ ਗੁੱਸੇ ‘ਚ ਗਗਦੀਪ ਨੇ ਇਸ ਸਬੰਧੀ ਆਪਣੀ ਪ੍ਰੇਮਿਕਾ ਨੂੰ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਪ੍ਰੇਮਿਕਾ ਨੇ ਆਪਣੀਆਂ ਸਹੇਲੀਆਂ ਨਾਲ ਮਿਲ ਕੇ ਕੰਵਲਜੀਤ ਕੌਰ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਤੇ ਵੀਡੀਓ ਬਣਾਈ ਤੇ ਉਸ ਨੂੰ ਸੋਸ਼ਲ ਮੀਡੀਆ ‘ਤੇ ਵਾਈਰਲ ਕਰ ਦਿੱਤਾ।
ਕੁੱਟਮਾਰ ਦੌਰਾਨ ਕੰਵਲਜੀਤ ਕੌਰ ਦੇ ਗਰਭ ‘ਚ ਪਲ ਰਹੇ 4 ਮਹੀਨੇ ਦਾ ਬੱਚਾ ਡਿੱਗ ਗਿਆ। ,,,,,, ਕੰਵਲਜੀਤ ਕੌਰ ਨੇ ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਦਿੰਦਿਆਂ ਇੰਨਸਾਫ ਦੀ ਮੰਗ ਕੀਤੀ ਹੈ। ਪੁਲਸ ਨੇ ਇਸ ਸਬੰਧੀ ਗਗਨਦੀਪ ਸਿੰਘ, ਗੀਤਾ ਤੇ ਉਸ ਦੀਆਂ ਬਾਕੀ ਸਹੇਲੀਆਂ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।