ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਕੇਰਲ — ਟਰੈਫਿਕ ਪੁਲਸ ਨੇ ਸਾਈਕਲ ‘ਤੇ ਜਾ ਰਹੇ ਇਕ ਆਦਮੀ ਦਾ ਚਲਾਨ ਕੱਟ ਦਿੱਤਾ। ਮਾਮਲਾ ਕੇਰਲ ਦਾ ਹੈ, ਜਦੋਂ ਕਾਸਿਮ ਨਾਂ ਦੇ ਵਿਅਕਤੀ ਨੂੰ ਕਾਸਰਗੋਡ ਜ਼ਿਲੇ ‘ਚ ਕੁਮਬਾਲਾ ਹਾਈਵੇਅ ਪੁਲਸ ਨੇ ਰੋਕ ਦਿੱਤਾ। ਇਸ ਤੋਂ ਬਾਅਦ ਕਾਸਿਮ ਨੂੰ ਤੇਜ਼ ਸਾਈਕਲ ਚਲਾਉਣ ਅਤੇ ਹੈਲਮੇਟ ਨਾ ਪਾਉਣ ਦੇ ਦੋਸ਼ ‘ਚ ਉਸਦਾ ਚਲਾਨ ,,,,ਕੱਟ ਦਿੱਤਾ। ਇਹ ਗੱਲ ਸੁਣਨ ‘ਚ ਅਜੀਬ ਲੱਗ ਰਹੀ ਹੋਵੇਗੀ ਪਰ ਇਹ ਸੱਚਮੁੱਚ ਦੀ ਘਟਨਾ ਹੈ।
500 ਰੁਪਏ ਦਾ ਚਲਾਨ
ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਕਾਸਿਮ ‘ਤੇ ਪੁਲਸ ਨੇ ਸਾਈਕਲ ਦੀ ਓਵਰ ਸਪੀਡ ਅਤੇ ਬਿਨਾਂ ਹੈਲਮੇਟ ਦੇ ਕਾਰਨ 2,000 ਰੁਪਏ ਦਾ ਚਲਾਨ ਕੱਟ ਦਿੱਤਾ। ਜਦੋਂ ਕਾਸਿਮ ਨੇ ਦੱਸਿਆ ਕਿ ਉਹ ਰੋਜ਼ ਦਾ 400 ਰੁਪਿਆ ਹੀ ਕਮਾਉਂਦਾ ਹੈ ਅਤੇ ਉਸ ਕੋਲ ਇੰਨੇ ਪੈਸੇ ਨਹੀਂ ਹਨ, ਤਾਂ ਪੁਲਸ ਨੇ ਉਸਦੇ ਚਲਾਨ ਨੂੰ 500 ਰੁਪਏ ਕਰ ਦਿੱਤਾ। ਪੁਲਸ ਨੇ ,,,,, ਚਲਾਨ ਦੀ ਜਿਹੜੀ ਰਸੀਦ ਦਿੱਤੀ ਅਤੇ ਉਸ ਵਿਚ ਜਿਹੜੇ ਵਾਹਨ ਦਾ ਨੰਬਰ ਦਰਜ ਕੀਤਾ,ਉਹ ਕਿਸੇ ਮਹਿਲਾ ਦੇ ਸਕੂਟਰ ਦਾ ਨੰਬਰ ਹੈ।
ਹਾਲਾਂਕਿ ਜਦੋਂ ਇਹ ਮਾਮਲਾ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਫੈਲਣ ਲੱਗਾ ਅਤੇ ਲੋਕਲ ਮੀਡੀਆ ਨੇ ਇਸ ਨੂੰ ਹਵਾ ਦਿੱਤੀ, ਤਾਂ ਜ਼ਿਲਾ ਪੁਲਸ ਚੀਫ ਦੇ ਆਦੇਸ਼ ‘ਤੇ ਹੋਈ ਜਾਂਚ ਵਿਚ ਐੱਸ.ਆਈ. ਦੋਸ਼ੀ ਸਾਬਤ ਹੋ ਗਿਆ।