ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਗਲੋਬਲ ਜਲਵਾਯੂ ਵਿਗਾੜ ਨੂੰ ਲੈ ਕੇ ਇਕ ਅਜਿਹੀ ਰਿਪੋਰਟ ਸਾਹਮਣੇ ਆਈ ਹੈ, ਜਿਸ ਵਿਚ ਦੁਨੀਆ ਦੇ ਅਕਸ ‘ਤੇ ਮੰਡਰਾ ਰਹੇ ਸਭ ਤੋਂ ਵੱਡੇ ਖਤਰੇ ਦਾ ਸੰਕੇਤ ਦਿੱਤਾ ਗਿਆ ਹੈ। ਸੰਯੁਕਤ ਰਾਸ਼ਟਰ ਵਲੋਂ ਜਾਰੀ ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਗਲੋਬਲ ਜਲਵਾਯੂ ਤੋਂ ਬਚਣ ਲਈ ਦੁਨੀਆ ਨੂੰ ਆਪਣੀ ਆਰਥਿਕਤਾ ਅਤੇ ਸਮਾਜ ਚ ਵੱਡਾ ਬਦਲਾਅ ਲਿਆਉਣਾ ,,,,, ਹੋਵੇਗਾ। ਇਸ ਵਿਚ ਭਾਰਤ ‘ਤੇ ਸਭ ਤੋਂ ਵਧ ਪੈਣ ਵਾਲੇ ਮਾੜੇ ਪ੍ਰਭਾਵ ਬਾਰੇ ਵੀ ਦੱਸਿਆ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਜੇਕਰ 12 ਸਾਲ ‘ਚ ਵਾਤਾਵਰਣ ਯੋਜਨਾਬੰਦੀ ਨੂੰ ਲੈ ਕੇ ਸਹੀ ਕਦਮ ਨਾ ਚੁੱਕੇ ਗਏ ਤਾਂ ਦੁਨੀਆ ਦਾ ਸਰਵਨਾਸ਼ ਰੋਕਣਾ ਮੁਸ਼ਕਲ ਹੋ ਜਾਵੇਗਾ।
ਇਸ ਵਿਚ ਕਿਹਾ ਗਿਆ ਹੈ ਕਿ ਆਫਤ ਤੋਂ ਬਚਾਅ ਲਈ ਸਮਾਂ ਤੇਜ਼ੀ ਨਾਲ ਬੀਤਦਾ ਜਾ ਰਿਹਾ ਹੈ। ਧਰਤੀ ਦੀ ਸਤ੍ਹਾ ਦਾ ਤਾਪਮਾਨ ਪਹਿਲਾਂ ਹੀ 1 ਡਿਗਰੀ ਸੈਲਸੀਅਸ ਵਧ ਚੁੱਕਾ ਹੈ ਅਤੇ ਇਹ ਜਾਨਲੇਵਾ ਤੂਫਾਨਾਂ, ਹੜ੍ਹਾਂ ਅਤੇ ਸੋਕੇ ਦੇ ਹਾਲਾਤ ਪੈਦਾ ਕਰਨ ਲਈ ਕਾਫੀ ਹੈ। ਤਾਪਮਾਨ ਵਿਚ ਇਹ ਵਾਧਾ ,,,,, ਤੇਜ਼ੀ ਨਾਲ 3 ਤੋਂ 4 ਡਿਗਰੀ ਵੱਲ ਵਧ ਰਿਹਾ ਹੈ ਅਤੇ ਜੇਕਰ ਇਹ ਵਾਧਾ ਇਸੇ ਤਰ੍ਹਾਂ ਹੁੰਦਾ ਰਿਹਾ ਤਾਂ ਜਿਊਣਾ ਮੁਸ਼ਕਲ ਹੋ ਜਾਵੇਗਾ। ਇਸ ਗੱਲ ਨੂੰ ਸਮਝਾਉਂਦੇ ਹੋਏ ਯੂਨੀਵਰਸਿਟੀ ਆਫ ਆਕਸਫੋਰਡ ਦੇ ਵਾਤਾਵਰਣ ਰਿਸਰਚ ਪ੍ਰੋਗਰਾਮ ਦੇ ਮੁਖੀ ਮਾਈਲਸ ਏਲਨ ਨੇ ਦੱਸਿਆ ਕਿ ਜੇਕਰ ਸਮਾਂ ਰਹਿੰਦਿਆਂ ਕਾਰਬਨ ਡਾਈਆਕਸਾਈਡ ਵਿਚ ਕਟੌਤੀ ਲਈ ਕਦਮ ਨਾ ਚੁੱਕਿਆ ਗਿਆ ਤਾਂ ਇਸ ਦਾ ਵਿਨਾਸ਼ਕਾਰੀ ਪ੍ਰਭਾਵ ਹੋ ਸਕਦਾ ਹੈ।
ਰਿਪੋਰਟ ‘ਚ ਕਿਹਾ ਗਿਆ ਹੈ ਕਿ ਗ੍ਰੀਨ ਹਾਊਸ ਗੈਸਾਂ ਦਾ ਉਤਸਰਜਨ ,,,,ਜੇਕਰ ਇੰਨੀਂ ਹੀ ਰਫਤਾਰ ਨਾਲ ਜਾਰੀ ਰਿਹਾ ਤਾਂ ਘੱਟੋ-ਘੱਟ 2030 ਜਾਂ 2050 ਤਕ ਧਰਤੀ ਦੇ ਤਾਪਮਾਨ ‘ਚ 1.5 ਡਿਗਰੀ ਸੈਲਸੀਅਸ ਦਾ ਵਾਧਾ ਹੋ ਜਾਵੇਗਾ, ਜਿਸ ਕਾਰਨ ਅਗਲੇ ਕੁਝ ਸਾਲ ਬੇਹੱਦ ਅਹਿਮ ਹਨ। ਇਸ ਰਿਪੋਰਟ ਵਿਚ ਭਾਰਤ ਦੇ ਕੋਲਕਾਤਾ ਸ਼ਹਿਰ ਅਤੇ ਪਾਕਿਸਤਾਨ ਦੇ ਕਰਾਚੀ ਸ਼ਹਿਰ ਦਾ ਵੀ ਜ਼ਿਕਰ ਹੈ।
ਚਿਤਾਵਨੀ ਜਾਰੀ ਕੀਤੀ ਗਈ ਹੈ ਕਿ ਇੱਥੇ ਗਰਮ ਹਵਾਵਾਂ ਦਾ ਸਭ ਤੋਂ ਵਧ ਖਤਰਾ ਹੋਵੇਗਾ। ਗਰਮ ਹਵਾਵਾਂ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਧ ਰਹੀ ਹੈ।