ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਆਨਲਾਈਨ ਫਰਾਡ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਹੁਣ ਆਨਲਾਈਨ ਸ਼ਾਪਿੰਗ ਕਰਦੇ ਸਮੇਂ ਦੋ ਚਰਨਾਂ ਚ ਅਥੇਨਟਿਕੇਸ਼ਨ ਹੁੰਦਾ ਹੈ। OTP ਯਾਨੀ ਵਨ ਟਾਈਮ ਪਾਸਵਰਡ ਸਿਸਟਮ ਨੂੰ ਸਭ ਤੋਂ ਸੁਰੱਖਿਅਤ ਤਰੀਕਾ ਮੰਨਿਆ ਜਾਂਦਾ ਹੈ। ਪਰ ਅਸਲ ਚ ਅਜਿਹਾ ਨਹੀਂ ਹੈ। ਹਾਲ ਹੀ ਚ ਅਜਿਹੇ ਕਈ ਮਾਮਲੇ ਸਾਹਮਣੇ ,,,, ਆਈ ਹਨ ਜਿਸ ਵਿਚ ਧੋਖਾਧੜੀ ਕਰਨ ਵਾਲਿਆਂ ਨੇ ਬੈਂਕ ਦੇ ਗਾਹਕ ਤੋਂ ਚਲਾਕੀ ਨਾਲ ਓਟੀਪੀ ਦੀ ਮੰਗ ਕੀਤੀ ਸੀ। ਹੋਰ ਤਾਂ ਹੋਰ ਉਨ੍ਹਾਂ ਦੇ ਸਮਾਰਟ ਫੋਨ ਨੂੰ ਹੈਕ ਤੱਕ ਕੀਤਾ ਗਿਆ ਤਾਂ ਕਿ ਉਹਨਾਂ ਦਾ ਓਟੀਪੀ ਚੁਰਾਇਆ ਜਾ ਸਕੇ ।
ਹੁਣ ਤਾਂ ਚੋਰਾਂ ਨੇ ਓਟੀਪੀ ਹਾਸਲ ਕਰਨ ਦਾ ਇੱਕ ਨਵਾਂ ਤਰੀਕਾ ਕੱਢ ਲਿਆ ਹੈ। ਉਹ ਬੈਂਕ ਜਾਕੇ ਆਪਣੇ ਆਪ ਨੂੰ ਅਸਲੀ ਅਕਾਉਂਟ ਹੋਲਡਰ ਦੱਸਦੇ ਹਨ ਅਤੇ ਫੇਰ ਰਜਿਸਟਰਡ ਫ਼ੋਨ ਨੰਬਰ ਬਦਲਦੇ ਹਨ। ਇੱਕ ਵਾਰ ਨੰਬਰ ਬਦਲਣ ਤੋਂ ਬਾਅਦ ਓਟੀਪੀ ਉਸ ਨਵੇਂ ਮੋਬਾਈਲ ਨੰਬਰ ਉੱਤੇ ਆਉਣਾ ਸ਼ੁਰੂ ਹੁੰਦਾ ਹੈ ਅਤੇ ਫਿਰ ,,,, ਕੁਝ ਸਕਿੰਟ ਵਿੱਚ ਅਕਾਉਂਟ ਖਾਲੀ।
ਦਿੱਲੀ ਦੇ ਜਨਕਪੁਰੀ ਇਲਾਕਾ ਵਿੱਚ ਅਜਿਹਾ ਹੀ ਕੇਸ ਸਾਹਮਣੇ ਆਇਆ। ‘ਟਾਈਮਜ਼ ਆਫ ਇੰਡੀਆ’ ਦੀ ਸੂਚਨਾ ਦੇ ਅਨੁਸਾਰ, ਅਪਰਾਧੀਆਂ ਨੇ ਇਸੇ ਤਰੀਕੇ ਨਾਲ 11.50 ਲੱਖ ਰੁਪਏ ਦੀ ਧੋਖਾਧੜੀ ਕੀਤੀ। ਪੁਲਿਸ ਮੁਤਾਬਿਕ, ’31 ਅਗਸਤ ਨੂੰ ਦੋ ਲੋਕ ਬੈਂਕ ਆਏ ਸਨ ਅਤੇ ਉਨ੍ਹਾਂ ਨੇ ਆਪ ਕਿਸੇ ਹੋਰ ਦੇ ਬੈਂਕ ਅਕਾਊਂਟ ਦੇ ਧਾਰਕ ਦੱਸਿਆ ਫੇਰ ਇਸ ਨਾਲ ਜੁੜੇ ਮੋਬਾਇਲ ਨੰਬਰ ਨੂੰ ਬਦਲਣ ਲਈ ਬੇਨਤੀ ਕੀਤੀ ਅਤੇ ਇਸ ਦੇ ਲਈ ਜ਼ਰੂਰੀ ਫਾਰਮ ਭਰਿਆ।
ਜਿਵੇਂ ਹੀ ਉਸ ਨੇ ਆਪਣਾ ਮੋਬਾਈਲ ਨੰਬਰ ਰਜਿਸਟਰ ਕੀਤਾ, ,,,, ਓਦੋਂ ਹੀ ਓਟੀਪੀ ਰਾਹੀਂ ਉਸ ਖਾਤੇ ਤੋਂ ਪੈਸੇ ਕੱਢ ਲਏ ਗਏ। ਉਸ ਨੇ 11.50 ਲੱਖ ਰੁਪਏ ਛੇ ਵੱਖਰੇ ਬੈਂਕ ਖਾਤਿਆਂ ਵਿੱਚ ਟ੍ਰਾਂਸਫਰ ਕਰਵਾ ਦਿੱਤੀ ਅਤੇ ਕੁਝ ਪੈਸੇ ਐਟੀਐਮ ਅਤੇ ਚੈੱਕ ਰਾਹੀਂ ਕੱਢਵਾ ਲਏ। ਉਸ ਤੋਂ ਬਾਅਦ ਓਟੀਪੀ ਨੂੰ ਪ੍ਰਾਪਤ ਕਰਨ ਲਈ ਜੋ ਨਵਾਂ ਨੰਬਰ ਵਰਤਿਆ ਗਿਆ ਸੀ, ਉਸ ਨੂੰ ਬੰਦ ਕਰ ਦਿੱਤਾ ਗਿਆ ਸੀ।
ਪੁਲਿਸ ਨੇ ਬੈਂਕ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਛਾਣਬੀਣ ਕੀਤੀ ਅਤੇ ਉਨ੍ਹਾਂ ਦੇ ਬੈਂਕ ਮੁਲਾਜ਼ਮਾਂ ਤੋਂ ਫਰਜ਼ੀਵਾੜੇ ਦੇ ਸ਼ਿਕਾਰ ਬੈਂਕ ਖਾਤੇ ਦੀ ਜਾਣਕਾਰੀ ਲਈ। ਜਾਣਕਾਰੀ ਮੁਤਾਬਕ ਇਕ ਅਪਰਾਧੀ ਝਾਰਖੰਡ ਤੋਂ ਹੈ। ਬੈਂਕ ਮੁਲਾਜ਼ਮਾਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।