Breaking News
Home / ਤਾਜਾ ਜਾਣਕਾਰੀ / ਸਾਵਧਾਨ ਹੋ ਜਾਵੋ ਦਿਲੀ ਜਾਣ ਵਾਲੇ 22 ਤਰੀਕ ਨੂੰ ਕਿਓਂ ਕੇ

ਸਾਵਧਾਨ ਹੋ ਜਾਵੋ ਦਿਲੀ ਜਾਣ ਵਾਲੇ 22 ਤਰੀਕ ਨੂੰ ਕਿਓਂ ਕੇ

ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ  ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


ਦਿੱਲੀ ਪੈਟਰੋਲ ਡੀਜ਼ਲ ਐਸੋਸੀਏਸ਼ਨ ਨੇ ਰਾਜਧਾਨੀ ‘ਚ ਪੈਟਰੋਲ ਅਤੇ ਡੀਜ਼ਲ ‘ਤੇ ਵੈਲਿਊ ਐਡਿਡ ਟੈਕਸ(ਵੈਟ) ‘ਚ ਕਟੌਤੀ ਕਰਨ ,,,, ਦੀ ਮੰਗ ਨੂੰ ਲੈ ਕੇ 22 ਅਕਤੂਬਰ ਦੀ ਸਵੇਰ 6 ਵਜੇ ਤੋਂ 23 ਅਕਤੂਬਰ ਦੀ ਸਵੇਰ ਪੰਜ ਵਜੇ ਤੱਕ ਦਿੱਲੀ ਦੇ ਪੈਟਰੋਲ ਪੰਪ ਅਤੇ ਸੀ.ਐੱਨ.ਜੀ. ਪੰਪ ਬੰਦ ਰੱਖਣ ਦਾ ਐਲਾਨ ਕੀਤਾ ਹੈ।


ਐਸੋਸੀਏਸ਼ਨ ਵਲੋਂ ਸੋਮਵਾਰ ਨੂੰ ਜਾਰੀ ਰਿਲੀਜ਼ ਮੁਤਾਬਕ ਵੈਟ ‘ਚ ਕਟੌਤੀ ਦੀ ਮੰਗ ‘ਤੇ ਦਿੱਲੀ ਸਰਕਾਰ ਵਲੋਂ ਇਨਕਾਰ ਦੇ ਵਿਰੋਧ ‘ਚ ਪੈਟਰੋਲ ਅਤੇ ਸੀ.ਐੱਨ.ਜੀ. ਪੰਪ ਬੰਦ ਰਹਿਣਗੇ। ਅਗਲੀ 22 ਅਕਤੂਬਰ ਨੂੰ ਦਿੱਲੀ ਦੇ ਸਾਰੇ 400 ਪੈਟਰੋਲ ਪੰਪਾਂ ‘ਤੇ ਨਾ ਤਾਂ ਪੈਟਰੋਲ, ਡੀਜ਼ਲ ਅਤੇ ਸੀ.ਐੱਨ.ਜੀ. ਦੀ ਖਰੀਦ ਹੋਵੇਗੀ ,,,,, ਅਤੇ ਨਾ ਹੀ ਵਿਕਰੀ। ਐਸੋਸੀਏਸ਼ਨ ਦੇ ਪ੍ਰਧਾਨ ਨਿਸ਼ਚਲ ਸਿੰਘਾਨੀਆ ਨੇ ਕਿਹਾ ਕਿ ਕੇਂਦਰ ਸਰਕਾਰ ਨੇ 4 ਸਤੰਬਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕਟੌਤੀ ਦਾ ਐਲਾਨ ਕੀਤਾ, ਜਿਸ ਤੋਂ ਬਾਅਦ ਕਈ ਸੂਬਿਆਂ ਨੇ ਵੈਟ ‘ਚ ਕਟੌਤੀ ਕੀਤੀ ਸੀ।


ਗੁਆਂਢੀ ਸੂਬਾ ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੀ ਸਰਕਾਰ ਨੇ ਵੀ ਵੈਟ ਦੀ ਕਟੌਤੀ ਕੀਤੀ ਜਿਸ ਕਾਰਨ ਉਥੋਂ ਦੇ ਉਪਭੋਗਤਾਵਾਂ ਨੂੰ ਰਾਹਤ ਮਿਲੀ। ਪਰ ਦਿੱਤੀ ਸਰਕਾਰ ਨੇ ਵੈਟ ਘਟਾਉਣ ਤੋਂ ਇਨਕਾਰ ਕਰ ਦਿੱਤਾ ਜਿਸ ਦਿੱਲੀ ‘ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਬਾਕੀ ,,,,,, ਸੂਬਿਆਂ ਮੁਕਾਬਲੇ ਜ਼ਿਆਦਾ ਹਨ। ਦਿੱਲੀ ਵਿਚ ਵਧੀਆਂ ਕੀਮਤਾਂ ਕਾਰਨ ਇਥੇ ਪੈਟਰੋਲ-ਡੀਜ਼ਲ ਦੀ ਵਿਕਰੀ ਵਿਚ ਭਾਰੀ ਗਿਰਾਵਟ ਆਈ ਹੈ। ਗੁਆਂਢੀ ਸੂਬਿਆਂ ਵਿਚ ਕੀਮਤਾਂ ਵਿਚ ਫਰਕ ਹੋਣ ਕਾਰਨ ਇਥੇ ਡੀਜ਼ਲ ਦੀ ਵਿਕਰੀ ਇਸ ਤਿਮਾਹੀ ਵਿਚ 50 ਫੀਸਦੀ ਅਤੇ ਪੈਟਰੋਲ ਦੀ 25 ਫੀਸਦੀ ਘਟ ਗਈ ਹੈ।

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!