Breaking News
Home / ਤਾਜਾ ਜਾਣਕਾਰੀ / ਸਿਰਫ 30 ਰੁਪਏ ‘ਚ 5 ਲੱਖ ਰੁਪਏ ਦਾ ਮੁਫ਼ਤ ਇਲਾਜ ਕਰੋ ਲਾਭ ਲੈਣ ਲਈ ਇਹ ਕੰਮ ਕਰੋ..(ਸ਼ੇਅਰ ਕਰੋ ਭਲਾਈ ਲਈ )

ਸਿਰਫ 30 ਰੁਪਏ ‘ਚ 5 ਲੱਖ ਰੁਪਏ ਦਾ ਮੁਫ਼ਤ ਇਲਾਜ ਕਰੋ ਲਾਭ ਲੈਣ ਲਈ ਇਹ ਕੰਮ ਕਰੋ..(ਸ਼ੇਅਰ ਕਰੋ ਭਲਾਈ ਲਈ )

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਸਿਰਫ 30 ਰੁਪਏ ਵਿੱਚ 5 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਕਰਵਾਇਆ ਜਾ ਸਕਦਾ ਹੈ। ਇਸਦੇ ਲਈ ਆਯੂਸ਼ਮਾਨ ਭਾਰਤ ਸਕੀਮ ਨਾਲ ਜੁੜਿਆ ਹੋਣਾ ਜ਼ਰੂਰੀ ਹੈ। ਜਿਸਦੇ ਲਈ ਸਿਰਫ 30 ਰੁਪਏ ਦੀ ਕੀਮਤ ਵਾਲਾ ਗੋਲਡਨ ਕਾਰਡ ਬਣਾਉਣਾ ਹੋਵੇਗਾ। ਇਹ ਕਾਰਡ ਬਣਾਉਣ ਤੋਂ ਬਾਅਦ ਇਲਾਜ਼ ਸ਼ੁਰੂ ਹੋ ਜਾਵੇਗਾ। ,,,,, ਖਾਸ ਗੱਲ ਇਹ ਹੈ ਕਿ ਇਸ ਸਕੀਮ ਨੂੰ ਪੰਜਾਬ ਸਰਕਾਰ ਨੇ ਵੀ ਪ੍ਰਵਾਨਗੀ ਦਿੱਤੀ ਹੈ। ਜਿਸ ਤਹਿਤ ਪੰਜਾਬ ਦੇ 42 ਲੱਖ ਪਰਿਵਾਰਾਂ ਨੂੰ ਲਾਭ ਮਿਲੇਗਾ।

ਕੀ ਹੈ ਇਹ ਯੋਜਨਾ-

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ,,,, ਲੰਘੀ 23 ਸਤੰਬਰ 2018 ਨੂੰ ਆਯੂਸ਼ਮਾਨ ਭਾਰਤ ਯੋਜਨਾ ਦੀ ਘੁੰਢ ਚੁਕਾਈ ਕੀਤੀ ਗਈ ਸੀ। ਇਸ ਸਕੀਮ ਚ 10 ਕਰੋੜ ਪਰਿਵਾਰਾਂ ਦੇ ਲਗਭਗ 50 ਕਰੋੜ ਲੋਕ ਸ਼ਾਮਲ ਹਨ। ਇਨ੍ਹਾਂ ਨੂੰ 5 ਲੱਖ ਰੁਪਏ ਤੱਕ ਦੇ ਇਲਾਜ ਮੁਫਤ ਵਿੱਚ ਕੀਤੇ ਜਾਣਗੇ ਜਾਣਗੇ।

ਕਿਵੇਂ ਬਣਨਗੇ ਇਹ ਕਾਰਡ-
ਗੋਲਡਨ ਕਾਰਨ ਦੋ ਥਾਵਾਂ ਤੇ ਬਨਣਗੇ। ਹਸਪਤਾਲ ਚ ਅਤੇ ਕਾਮਨ ਸਰਵਿਸ ਸੈਂਟਰ (ਸੀਐਸਸੀ) ਤੇ। ਸੀਐਸਸੀ ਪਿੰਡਾਂ ਚ ਆਸਾਨੀ ਨਾਲ ਮਿਲ ਜਾਂਦੇ ਹਨ।

ਸੀਐਸਸੀ ਦੇ ਸੀਈਓ ਡੀਸੀ ਤਿਆਗੀ ਮੁਤਾਬਕ ਕਾਮਨ ਸਰਵਿਸ ਸੈਂਟਰ ਤੇ ਗੋਲਡਨ ਕਾਰਡ ਬਣਾੳਣ ਦੀ ਤਿਆਰੀ ਪੂਰੀ ਹੋ ਗਈ ਹੈ। ਅਗਲੇ ਹਫਤੇ ਤੋਂ ਕਾਰਡ ਬਣਨ ਦਾ ਕੰਮ ਸ਼ੁਰੂ ਹੋ ਜਾਵੇਗਾ। ਕਾਰਡ ਬਣਾਉਣ ਬਦਲੇ 30 ਰੁਪਏ ਲੱਗਣਗੇ। ਕਾਰਡ ਨੂੰ ਲੈਮੀਨੇਟ ਕਰਕੇ ਦਿੱਤਾ ਜਾਵੇਗਾ। ਸਕੀਮ ਚ ਸ਼ਾਮਲ ਵਿਅਕਤੀ ,,,,, ਸੀਐਸਸੀ ਚ ਆ ਕੇ ਆਯੂਸ਼ਮਾਨ ਭਾਰਤ ਦੀ ਸੂਚੀ ਚ ਆਪਣਾ ਨਾਂ ਚੈਕ ਕਰ ਸਕਦਾ ਹੈ। ਨਾਂ ਮੌਜੂਦ ਹੋਣ ਤੇ ਉਸਦਾ ਕਾਰਡ ਬਣ ਜਾਵੇਗਾ।

ਤਿਆਗੀ ਨੇ ਦੱਸਿਆ ਕਿ ਜੇਕਰ ਇੱਕ ਪਰਿਵਾਰ ਚ 5 ਵਿਅਕਤੀ ਹਨ ਤਾਂ ਸਾਰਿਆਂ ਦੇ ਵੱਖੋ ਵੱਖ ਕਾਰਡ ਬਣਨਗੇ। ਇਸ ਤੋਂ ਇਲਾਵਾ ਕਾਰਡ ਹਸਪਤਾਲਾਂ ਚ ਵੀ ਬਨਣਗੇ ਜਦਕਿ ਹਸਪਤਾਲ ਚ ਕਾਰਡ ਬਿਲਕੁਲ ਮੁਫਤ ਬਣਨਗੇ।

ਆਯੂਸ਼ਮਾਨ ਹੈਲਥ ਇੰਸ਼ੋਰੈਂਸ ਸਕੀਮ ਦੇ ਸਾਰੇ ਲਾਭਪਤਾਰੀਆਂ ਨੂੰ ਪ੍ਰਧਾਨ ਮੰਤਰੀ ਮੋਦੀ ਖੁੱਦ ਚਿੱਠੀਆਂ ਭੇਜ ਰਹੇ ਹਨ। ਇਸ ਚਿੱਠੀ ਦੁਆਰਾ ਇੰਸ਼ੋਰੈਂਸ ਦੀ ਅਗਲੇਰੀ ਪ੍ਰਕਿਰਿਆ ਸ਼ੁਰੂ ਹੋਵੇਗੀ। ਇਸ ਚਿੱਠੀ ਦੀ ਸਭ ਤੋਂ ਵੱਡੀ ਖਾਸਿਅਤ ਇਹ ਹੈ ਕਿ ਇਸ ਵਿਚ ਕਿਊਆਰ ਕੋਡ ਦਿੱਤਾ ਗਿਆ ਹੈ। ਇਸ ਕੋਡ ਨਾਲ ਹੈਲਥ ਸੈਂਟਰ ਜਾਂ ਹਸਪਤਾਲ ਚ ਤੁਹਾਡੀ ਪਛਾਣ ਕਰਨੀ ਆਸਾਨ ਹੋ ਜਾਵੇਗੀ। ਸਾਰੇ ਲਾਭਪਾਤਰੀਆਂ ਦਾ ਕਿਊਆਰ ਕੋਡ ਵੱਖੋ ਵੱਖ ਹੈ। ਇਸ ਕੋਡ ਦੁਆਰਾ ਹਸਪਤਾਲ ਚ ਆਪਣੀ ਪਛਾਣ ਪੱਕੀ ਹੋਣ ਮਗਰੋਂ ਲਾਭਪਾਤਰੀਆਂ ਨੂੰ ਗੋਲਡਨ ਕਾਰਡ ਜਾਰੀ ਕੀਤਾ ਜਾਵੇਗਾ। ਇਹ ਗੋਲਡਨ ਕਾਰਡ ਇਲਾਜ ਵੇਲੇ ਲਾਭਪਾਤਰੀਆਂ ਦੇ ਕੰਮ ਆਵੇਗਾ।

ਕਿਹੜੀਆਂ ਬਿਮਾਰੀਆਂ ਦਾ ਹੁੰਦਾ ਇਲਾਜ਼-

ਆਯੂਸ਼ਮਾਨ ਸਕੀਮ ਤਹਿਤ ਕੈਂਸਰ, ਦਿਲ ਦੀ ਬਿਮਾਰੀ, ਕਿਡਨੀ, ਲੀਵਰ, ਡਾਇਬਟੀਜ਼ ਸਮੇਤ 1300 ਤੋਂ ਵੱਧ ਬਿਮਾਰੀਆਂ ਦਾ ਇਲਾਜ ਆਯੂਸ਼ਮਾਨ ਭਾਰਤ ਸਕੀਮ ਹੇਠ ਆਉਣਗੇ। ਨਾਲ ਹੀ ਇਹ ਇਲਾਜ ਸਰਕਾਰੀ ਸਮੇਤ ਪ੍ਰਾਈਵੇਟ ਹਸਪਤਾਲਾਂ ਚ ਵੀ ਕਰਵਾਇਆ ਜਾ ਸਕੇਗਾ। ਇਸ ਵਿਚ ਜਾਂਚ, ਦਵਾਈ, ਇਲਾਜ, ਭਰਤੀ ਅਤੇ ਉਸਦੇ ਬਾਅਦ ਦਾ ਖਰਚ ਵੀ ਭੁਗਤਾਇਆ ਜਾਵੇਗਾ। ਇਸ ਤੋਂ ਇਲਾਵਾ ਪਹਿਲਾਂ ਤੋਂ ਮੌਜੂਦ ਬਿਮਾਰੀ ਵੀ ਇਸੇ ਯੋਜਨਾ ਹੇਠ ਇਲਾਜ ਵਿਚ ਆਵੇਗੀ।

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!