Wednesday , September 27 2023
Breaking News
Home / ਰਾਜਨੀਤੀ / ਸਿੱਧੂ ਦੀ ਵਾਇਰਲ ਆਡੀਓ ਦੀ ਅਕਾਲੀਆਂ ਨੇ ਰੈਲੀ ‘ਚ ਉਡਾਈ ਖਿੱਲੀ

ਸਿੱਧੂ ਦੀ ਵਾਇਰਲ ਆਡੀਓ ਦੀ ਅਕਾਲੀਆਂ ਨੇ ਰੈਲੀ ‘ਚ ਉਡਾਈ ਖਿੱਲੀ

ਪਿਛਲੇ ਹਫ਼ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਪੰਜਾਬ ਸਰਕਾਰ ਨੂੰ ਅੱਧ ਨਾਲੋਂ ਵੀ ਘੱਟ ਨੰਬਰ ਦੇ ਕੇ ਡੂੰਘੀ ਸੱਟ ਮਾਰਨ ਤੋਂ ਬਾਅਦ ਹੁਣ ਉਨ੍ਹਾਂ ਦੇ ਕਥਿਤ ਆਡੀਓ ਕਲਿੱਪ ਨੇ ਕੈਪਟਨ ਸਰਕਾਰ ਦੀ ਫੱਟੀ ਪੋਚ ਦਿੱਤੀ ਹੈ। ਦਰਅਸਲ, ਬੀਤੇ ਦਿਨ ਤੋਂ ,,,, ਨਵਜੋਤ ਕੌਰ ਸਿੱਧੂ ਦੀ ਜ਼ਿਲ੍ਹੇ ਦੇ ਪਿੰਡ ਭੱਠਲਾਂ ਵਿੱਚ ਤਾਇਨਾਤ ਰਮਸਾ ਅਧਿਆਪਕ ਨਾਲ ਗੱਲਬਾਤ ਦੀ ਆਡੀਓ ਵਾਇਰਲ ਹੋ ਰਹੀ ਹੈ। ਇਸ ਵਿੱਚ ਉਹ ਕਥਿਤ ਤੌਰ ‘ਤੇ ਪੰਜਾਬ ਸਰਕਾਰ ਨੂੰ ਕੁਝ ਕੁ ਸਮੇਂ ਦੀ ਮਹਿਮਾਨ ਦੱਸਦੇ ਹਨ।

ਅਧਿਆਪਕ ਕਮਲਦੀਪ ਸਿੰਘ ਦੇ ਦੱਸਣ ਮੁਤਾਬਕ ਉਨ੍ਹਾਂ ਨਵਜੋਤ ਸਿੰਘ ਸਿੱਧੂ ਦੀ ਸ਼ਮੂਲੀਅਤ ਵਾਲੀ ਕੈਬਨਿਟ ਸਬ ਕਮੇਟੀ ਵੱਲੋਂ ਐਸਐਸਏ-ਰਮਸਾ ਅਧਿਆਪਕਾਂ ਨੂੰ ਪੱਕਾ ਕਰਨ ਲਈ ਤਨਖ਼ਾਹ ਵਿੱਚ ਭਾਰੀ ਕਟੌਤੀ ਕੀਤੇ ਜਾਣ ,,,,, ਦੇ ਫੈਸਲੇ ਸਬੰਧੀ ਨਵਜੋਤ ਕੌਰ ਸਿੱਧੂ ਨਾਲ ਫ਼ੋਨ ‘ਤੇ ਗੱਲ ਕੀਤੀ ਸੀ। ਉਨ੍ਹਾਂ ਕਿਹਾ ਕਿ ਅਸੀਂ ਸਿੱਧੂ ਮੈਡਮ ਨੂੰ ਦੱਸਿਆ ਸੀ ਕਿ ਉਨ੍ਹਾਂ ਦੇ ਪਤੀ ਦੀ ਸਰਕਾਰ ਉਨ੍ਹਾਂ ਦੀ ਤਨਖ਼ਾਹ 42,000 ਰੁਪਏ ਤੋਂ ਘਟਾ ਕੇ 15,000 ਰੁਪਏ ਤਕ ਕਰ ਰਹੇ ਹਨ ਤਾਂ ਨਵਜੋਤ ਕੌਰ ਸਿੱਧੂ ਨੇ ਜਵਾਬ ਦਿੱਤਾ ਕਿ ਇਹ ਸਰਕਾਰ ਤਾਂ ਕੁਝ ਦਿਨਾਂ ਦੀ ਮਹਿਮਾਨ ਹੈ।

ਨਵਜੋਤ ਕੌਰ ਸਿੱਧੂ ਦੀ ਕਥਿਤ ਆਡੀਓ ਵਿੱਚ ਉਨ੍ਹਾਂ ਇਹ ਵੀ ਕਹਿ ਦਿੱਤਾ ਕਿ ਜੇਕਰ ਪੰਜਾਬ ਸਰਕਾਰ ਦੇ ਮੰਤਰੀ ਖ਼ੁਦ ਖਾਣਾ ਬੰਦ ਕਰ ਦੇਣ ਤਾਂ ਪੰਜਾਬ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੋਵੇਗੀ। ਕਥਿਤ ਆਡੀਓ ਮੁਤਾਬਕ ਸਿੱਧੂ ਨੇ ਕਿਹਾ ਕਿ ਸਰਕਾਰ ਐਸਐਸਏ-ਰਮਸਾ ਅਧਿਆਪਕਾਂ ਦੀਆਂ ਤਨਖ਼ਾਹਾਂ ਵਿੱਚੋਂ ਵੀ 5000 ਰੁਪਏ ਆਪਣੇ ਕੋਲ ਰੱਖ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸ਼ਰਮ ਆਉਣੀ,,,, ਚਾਹੀਦੀ ਹੈ ਕਿ ਘੱਟ ਤਨਖ਼ਾਹ ਵਿੱਚ ਲੋਕ ਆਪਣਾ ਗੁਜ਼ਾਰਾ ਕਿਵੇਂ ਕਰਨਗੇ।

ਉੱਧਰ, ਨਵਜੋਤ ਕੌਰ ਸਿੱਧੂ ਨੇ ਇਸ ਆਡੀਓ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਉਨ੍ਹਾਂ ਅਧਿਆਪਕਾਂ ਨੂੰ ਭਰੋਸਾ ਦੇਣ ਲਈ ਅਜਿਹਾ ਕਿਹਾ ਸੀ। ਇਸ ਤੋਂ ਇਲਾਵਾ ਉਨ੍ਹਾਂ ਇਸ ਬਾਰੇ ਕੋਈ ਖ਼ਾਸ ਗੱਲਬਾਤ ਨਹੀਂ ਕੀਤੀ। ਜ਼ਿਕਰਯੋਗ ਹੈ ਕਿ ‘ਏਬੀਪੀ ਸਾਂਝਾ’ ਦੇ ਵਿਸ਼ੇਸ਼ ਪ੍ਰੋਗਰਾਮ ਮੁੱਕਦੀ ਗੱਲ ,,,,,, ਵਿੱਚ ਨਵਜੋਤ ਕੌਰ ਸਿੱਧੂ ਨੇ ਆਪਣੇ ਕੈਬਨਿਟ ਮੰਤਰੀ ਪਤੀ ਦਾ ਵੀ ਲਿਹਾਜ਼ ਨਾ ਕਰਦਿਆਂ ਕੈਪਟਨ ਸਰਕਾਰ ਦੀ ਖ਼ੂਬ ਲਾਹ-ਪਾਹ ਕੀਤੀ ਸੀ। ਉਨ੍ਹਾਂ ਸਰਕਾਰ ਨੂੰ 10 ਵਿੱਚੋਂ ਚਾਰ ਨੰਬਰ ਹੀ ਦਿੱਤੇ ਸਨ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਹੁਣੇ ਦੁਪਹਿਰੇ ਆਈ ਵੱਡੀ ਖਬਰ ਸਾਰਾ ਜਬ ਨਿਬੜ ਗਿਆ ਸਿੱਧੂ ਹੁੰਣੀ……

  ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ …

error: Content is protected !!