ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਆਪਣੀ ਪਾਕਿਸਤਾਨ ਫੇਰੀ ਬਾਰੇ ਪਹਿਲੀ ਵਾਰ ਖੁੱਲ੍ਹ ਕੇ ਬੋਲੇ ਹਨ। ਉਨ੍ਹਾਂ ਕਿਹਾ ਕਿ ਮੈਨੂੰ ਪਹਿਲਾਂ ਵੀ ਪਾਕਿਸਤਾਨ ਨੇ ਸੱਦਾ ਦਿੱਤਾ ਸੀ ਤੇ ਮੈਂ ਨੇਕ ਨੀਅਤ ਨਾਲ ਗਿਆ ਸੀ, ਜੋ ਅੱਜ ਇਹ ਫਲਦਾਈ ਰੰਗ ਲਿਆਈ ਹੈ। ਉਨ੍ਹਾਂ ਕਿਹਾ ਕਿ ਕਰਤਾਰਪੁਰ ਸਾਹਿਬ ਲਾਂਘਾ ਖੁਲ੍ਹਵਾਉਣ ਵਿਚ ਮੇਰਾ ਕੋਈ ਕਰੈਡਿਟ ਨਹੀਂ,,,,,, ਇਹ ਬਾਬਾ ਨਾਨਕ ਦੀ ਨਜ਼ਰੇ ਇਨਾਇਤ ਹੈ। ਉਨ੍ਹਾਂ ਕਿਹਾ, ਮੈਂ ਭਾਗਾਂ ਵਾਲਾ ਹਾਂ ਕਿ 12 ਕਰੋੜ ਲੋਕਾਂ ਲਈ ਬਾਬਾ ਨਾਨਕ ਨੇ ਮੈਨੂੰ ਅਛਾਈ ਦਾ ਜ਼ਰੀਆ ਬਣਾ ਦਿੱਤਾ।
ਉਨ੍ਹਾਂ ਨੂੰ ਜਦੋਂ ਭਾਜਪਾ ਵੱਲੋਂ ਰੌਲਾ ਪਾਉਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਨ੍ਹਾਂ ਦਾ ਕੰਮ ਹੀ ਇਹ ਹੈ, ਇਨ੍ਹਾਂ ਨੂੰ ਕਰਨ ਦਿਓ। ਮੈਨੂੰ ਇਸ ਦਾ ਕੋਈ ਫਰਕ ਨਹੀਂ ਪੈਂਦਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ 3 ਮਹੀਨੇ ਪਹਿਲਾਂ ਹੀ ਇਹ ਸਭ ਆਖ ਦਿੱਤਾ ਸੀ, ਉਦੋਂ ਲੋਕ ਮਖ਼ੌਲ ਕਰਦੇ ਸਨ। ਉਦੋਂ ਮੈਂ ਆਖਿਆ ਸੀ ਕਿ ਤੁਸੀਂ ਇਕ ਕਦਮ ,,,,,,, ਉਠਾਓ ਪਾਕਿਸਤਾਨ ਦੋ ਕਦਮ ਚੁੱਕਣ ਲਈ ਤਿਆਰ ਹੈ। ਹੁਣ ਭਾਰਤ ਨੇ ਇਕ ਕਦਮ ਚੁੱਕਿਆ ਹੈ ਤੇ ਉਨ੍ਹਾਂ ਨੇ 2 ਕਦਮ ਅੱਗੇ ਵਧਾਏ ਹਨ।
ਉਨ੍ਹਾਂ ਕਿਹਾ ਮੈਂ ਇਮਰਾਨ ਖ਼ਾਨ ਦੀ ਮਹਿਮਾਨ ਨਿਵਾਜੀ ਤੇ ਦਰਿਆ-ਦਿਲੀ ਨੂੰ ਤੁੱਛ ਸਿਆਸਤ ਨਾਲ ਨਹੀਂ ਤੋਲਣਾ ਚਾਹੁੰਦਾ।,,,,,,, ਭਾਜਪਾ ਵਾਲੇ ਇਸ ਨੂੰ ਸਿਆਸੀ ਮੁੱਦਾ ਬਣਾਉਣ ਲਈ ਜੁਟੇ ਹੋਏ ਹਨ। ਉਨ੍ਹਾਂ ਕਿਹਾ ਕਿ ਜੇ ਭਾਰਤ ਇਸ ਬਾਰੇ ਪਹਿਲਾਂ ਪਹਿਲ ਕਰਦਾ ਤਾਂ ਇਹ ਮਸਲਾ ਕਦੇ ਦਾ ਹੱਲ ਹੋ ਜਾਂਦਾ।