ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਪੰਜਾਬੀ ਗਇਕ ਸੁਰਿੰਦਰ ਛਿੰਦਾ ਨੇ ਆਪਣੀ ਧੀ ਨੀਨੂੰ ‘ਤੇ ਉਸ ਦੀ ਸਹੇਲੀ ਪ੍ਰੀਤੀ ਵੱਲੋਂ ਲਗਾਏ ਲੱਖਾਂ ਰੁਪਏ ਦੇ ਗਹਿਣੇ ਚੋਰੀ ਕਰਨ ਦੇ ਗੰਭੀਰ ਦੋਸ਼ਾਂ ਨੂੰ ਨਕਾਰਿਆ ਹੈ। ਉਹਨਾਂ ਨੇ ਇਸ ਨੂੰ ਇੱਕ ਮਨਘੜਤ ਕਹਾਣੀ ਦੱਸਿਆ ਹੈ। ਪ੍ਰੈੱਸ ਕਾਫਰੰਸ ਦੌਰਾਨ ਸੁਰਿੰਦਰ ਛਿੰਦਾ ਨੇ ਦੱਸਿਆ ਕਿ ਇਸ ਸੰਬੰਧੀ ਜਦੋਂ ਉਹਨਾਂ ਨੇ ਆਪਣੀ ਧੀ ਨਾਲ ਗੱਲ ਕੀਤੀ ਤਾਂ ਉਸ ਨੇ ਆਪਣਾ ਪੱਖ ਪੁਲਿਸ ਅੱਗੇ ਰੱਖ ਦਿੱਤਾ। ਜਾਣਕਾਰੀ ਅਨੁਸਾਰ ਛਿੰਦਾ ਦੀ ਧੀ ਨੀਨੂੰ ‘ਤੇ ਦੋਸ਼ ਲਗਾਉਣ ਵਾਲੀ ਪ੍ਰੀਤੀ ਤੇ ਨੀਨੂੰ ਐੱਨਐਮ ਜੈਨ ਸਕੂਲ ਵਿੱਚ ਇੱਕਠੇ ਪੜਦੇ ਸੀ। ਨੀਨੂੰ ਨੇ ਦੱਸਿਆ ਕਿ ਉਹ ਇੱਕ ਸਮਾਗਮ ਦੌਰਾਨ ਪ੍ਰੀਤੀ ਨੂੰ ਮਿਲੀ ਸੀ।,,,, ਜਿਸ ਤੋਂ ਬਾਅਦ ਉਹਨਾਂ ਦੀਆਂ ਗੱਲਾਂ ਸ਼ੁਰੂ ਹੋਣ ਲੱਗੀਆਂ। ਇੱਕ ਦਿਨ ਗੱਲਾਂ-ਗੱਲਾਂ ਵਿੱਚ ਹੀ ਪ੍ਰੀਤੀ ਨੇ ਦੱਸਿਆ ਕਿ ੳਸੁਦੇ ਪਤੀ ਦੇ ਸਿਰ 45 ਲੱਖ ਦਾ ਕਰਜ਼ਾ ਹੈ। ਜਿਸਦਾ ਬਣਦਾ 6 ਲੱਖ ਦਾ ਵਿਆਜ਼ ਉਹਨਾਂ ਨੇ ਦੇਣਾ ਹੈ। ਪ੍ਰੀਤੀ ਨੇ ਨੀਨੂੰ ਤੋਂ 6 ਲੱਖ ਵਿਆਜ ਦੇਣ ਲਈ ਉਸਦੀ ਮਦਦ ਮੰਗੀ। ਜਿਸ ਤੇ ਨੀਨੂੰ ਨੇ ਮਨ੍ਹਾਂ ਕਰ ਦਿੱਤਾ ਕਿ ਉਹ ਇਹਨੀਂ ਵੱਡੀ ਰਕਮ ਦਾ ਪ੍ਰਬੰਧ ਨਹੀਂ ਕਰ ਸਕਦੀ। ਜਿਸ ਤੋਂ ਬਾਅਦ ਲਗਾਤਾਰ ਉਸਦੇ ਫੋਨ ਆਉਂਦੇ ਰਹੇ। ਜਿਨ੍ਹਾਂ ਦਾ ਜਵਾਬ ਦੇਣਾ ਵੀ ਉਸ ਨੇ ਬੰਦ ਕਰ ਦਿੱਤਾ।
ਦੱਸ ਦੇਈਏ ਕਿ ਇੱਕ ਦਿਨ ਨੀਨੂੰ ਦੇ ਪਤੀ ਨੇ ਕਿਹਾ ਕਿ ਉਸਦੇ ਘਰ ਜਾ ਕੇ ਉਸਨੂੰ ਸਮਝਾ ਦਓ ਕਿ ਇਹਨੀਂ ਰਕਮ ਦਾ ਪ੍ਰਬੰਧ ਅਸੀਂ ਨਹੀਂ ਕਰ ਸਕਦੇ। ਤੁਸੀਂ ਕਿਤੇ ਹੋਰ ਪ੍ਰਬੰਧ ਕਰ ਲਓ। ਉਹਨਾਂ ਦੱਸਿਆ ਕਿ ਜਦੋਂ ਉਹ ਪ੍ਰੀਤੀ ਦੇ ਘਰ ਗਈ ਤਾਂ ਪ੍ਰੀਤੀ ਨੇ ਉਹਨਾਂ ਦੀ ਕਾਫੀ ਆਓ-ਭਗਤ ਕੀਤੀ। ਨੀਨੂੰ ਨੇ ਕਿਹਾ ਕਿ ਉਸਦੇ ਬੇਟੇ ,,,, ਨੂੰ ਬਾਥਰੂਮ ਜਾਣਾ ਸੀ ਤਾਂ ਪ੍ਰੀਤੀ ਨੇ ਉਸਨੂੰ ਰਸਤਾ ਵੀ ਦਿਖਾਇਆ। ਜਦੋਂ ਉਹ ਘਰ ਵਾਪਸ ਜਾਣ ਲੱਗੇ ਤਾਂ ਪ੍ਰੀਤੀ ਨੇ ਕਿਹਾ ਕਿ ਪੈਸਿਆਂ ਦਾ ਪ੍ਰਬੰਧ ਕਰ ਦਵੀਂ ਨਹੀਂ ਤਾਂ ਮਾੜੇ ਨਤੀਜੇ ਭੁਗਤਨ ਲਈ ਤਿਆਰ ਰਹੀਂ।
ਉਹਨਾਂ ਦੱਸਿਆ ਕਿ ਮੈਨੂੰ ਨਹੀਂ ਪਤਾ ਸੀ ਕਿ ਉਸਦਾ ਇਹ ਮਤਲਬ ਸੀ।ਸੁਰਿੰਦਰ ਛਿੰਦਾ ਨੇ ਦੱਸਿਆ ਕਿ ਜਦੋਂ ਉਹ ਸ਼ੂਟਿੰਗ ‘ਤੇ ਸੀ ਤਾਂ ਪੁਲਿਸ ਸਟੇਸ਼ਨ ਤੋਂ ਫੋਨ ਆਇਆ ਕਿ ਸਹੇਲੀ ਦੇ ਪਰਿਵਾਰ ਵੱਲੋਂ ਗਹਿਣਿਆਂ ਦੀ ਰਕਮ ਦੇਣ ਦਾ ਦਬਾਅ ਬਨਾਇਆ ਜਾ ਰਿਹਾ ਹੈ। ਜਿਸ ਤੋਂ ਬਾਅਦ ਗਾਇਕ ਨੇ ਐੱਸਐੱਸਓ ਤੇ ਏਐੱਸਆਈ,,,,, ਨੂੰ ਫੋਨ ‘ਤੇ ਕਿਹਾ ਕਿ ਬੇਟੀ ਨੂੰ ਜਾਣ ਦਿਓ,ਕੱਲ ਮੈਂ ਖੁਦ ਆ ਕੇ ਮਿਲਾਂਗਾ। ਪੰਜ ਅਕਤੂਬਰ ਨੂੰ ਛਿੰਦਾ ਨੇ ਪੁਲਿਸ ਕਮੀਸ਼ਨਰ ਲੁਧਿਆਣਾ ਸੁਖਚੈਨ ਸਿੰਘ ਨਾਲ ਮੁਲਾਕਾਤ ਕੀਤੀ ਤੇ ਖੁਦ ਇਸ ਮਾਮਲੇ ਦੀ ਜਾਂਚ ਕਰਨ ਨੂੰ ਕਿਹਾ। ਇਸਦੇ ਨਾਲ ਹੀ ਦੱਸ ਦੇਈਏ ਕਿ ਪ੍ਰੀਤੀ ਇਸ ਤੋਂ ਪਹਿਲਾਂ ਆਪਣੀ ਨੌਕਰਾਣੀ ‘ਤੇ ਵੀ ਗਹਿਣੇ ਚੋਰੀ ਕਰਨ ਦੇ ਦੋਸ਼ ਲਾ ਚੁੱਕੀ ਹੈ। ਜਿਸਦੀ ਜਾਂਚ ਚੱਲ ਰਹੀ ਹੈ। ਸੁਰਿੰਦਰ ਛਿੰਦਾ ਨੇ ਕਿਹਾ ਕਿ ਸਾਨੂੰ ਕਾਨੂੰਨ ‘ਤੇ ਭਰੋਸਾ ਹੈ। ਸਾਨੂੰ ਇਨਸਾਫ਼ ਜਰੂਰ ਮਿਲੇਗਾ।