ਬਰਗਾੜੀ ਵਿਚ ਬੇਅਦਬੀ ਤੇ ਗੋਲੀਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿੱਟ) ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਤੇ ਅਦਾਕਾਰ ਅਕਸ਼ੈ ਕੁਮਾਰ ਨੂੰ ਸੰਮਨ ਜਾਰੀ ਕੀਤੇ ਹਨ। ਸਿੱਟ ਨੇ ਬਾਦਲਾਂ ਤੇ ਅਕਸ਼ੈ ਕੁਮਾਰ ਨੂੰ ਅਗਲੇ ਹਫਤੇ ਇਸ ਮਾਮਲੇ ਵਿਚ ਪੁੱਛਗਿੱਛ ਲਈ ਤਲਬ ਕੀਤਾ ਹੈ ,,,,,,। ਇਸ ਮਾਮਲੇ ਵਿੱਚ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਆਪਣੇ ਟਵੀਟਰ ਅਕਾਉਂਟ ਤੇ ਟਵੀਟ ਕਰਕੇ ਜਵਾਬ ਦਿੱਤਾ ਹੈ।
ਮੈਨੂੰ ਪਤਾ ਲੱਗਿਆ ਹੈ ਕਿ ਗੁਰਮੀਤ ਰਾਮ ਰਹੀਮ ਸਿੰਘ ਨਾਮ ਦੇ ਸ਼ਖ਼ਸ ਨਾਲ ਮੇਰੀ ਸ਼ਮੂਲੀਅਤ ਕੁੱਝ ਅਫ਼ਵਾਹਾਂ ,,,,,, ਤੇ ਗ਼ਲਤ ਬਿਆਨ ਸੋਸ਼ਲ ਮੀਡੀਆ ਤੇ ਕੀਤੇ ਜਾ ਰਹੇ ਹਨ। ਇਨ੍ਹਾਂ ਅਫ਼ਵਾਹਾਂ ਵਿੱਚ ਇੱਕ ਮੀਟਿੰਗ ਦੀ ਗੱਲ ਕੀਤੀ ਜਾ ਰਹੀ ਹੈ, ਜਿਸ ਵਿੱਚ ਸੁਖਬੀਰ ਸਿੰਘ ਬਦਲ ਸ਼ਾਮਲ ਸਨ। ਮੈਂ ਤੁਹਾਡੇ ਸਾਹਮਣੇ ਇਹ ਤੱਥ ਰੱਖਣਾ ਚਾਹੁੰਦਾ ਹਾਂ ਕਿ
-ਮੈਂ ਗੁਰਮੀਤ ਰਾਮ ਰਹੀਮ ਸਿੰਘ ਨੂੰ ਆਪਣੇ ਜ਼ਿੰਦਗੀ ਵਿੱਚ ਕਦੇ ਵੀ ਤੇ ਕਿਤੇ ਵੀ ਨਹੀਂ ਮਿਲਿਆ।
-ਮੈਨੂੰ ਸੋਸ਼ਲ ਮੀਡੀਆ ਤੋਂ ਇਹ ਜਾਣਕਾਰੀ ਮਿਲੀ ਕਿ ਕਿਸੇ ਵੇਲੇ ਗੁਰਮੀਤ ਰਾਮ ਰਹੀਮ ਸਿੰਘ ,,,,, ਮੇਰੇ ਰਿਹਾਇਸ਼ੀ ਇਲਾਕੇ ਜੁਹੂ ਮੁੰਬਈ ਵਿੱਚ ਰਿਹਾ ਪਰ ਅਸੀਂ ਕਦੇ ਨਹੀਂ ਮਿਲੇ।
-ਮੈਂ ਪਿਛਲੇ ਕਈ ਸਾਲਾਂ ਤੋਂ ਸਮਰਪਿਤ ਹੋ ਕੇ ਅਜਿਹੀਆਂ ਫ਼ਿਲਮਾਂ ਵੀ ਕੀਤੀਆਂ ਹਨ ਜਿਹੜੀਆਂ ਪੰਜਾਬੀ ਸਭਿਆਚਾਰ ਤੇ ਸਿੱਖਾਂ ਦੇ ਸ਼ਾਨਾਮੱਤੀ ਇਤਿਹਾਸ ਨੂੰ ਪ੍ਰਮੋਟ ਕਰਦੀਆਂ ਹਨ। ਜਿਵੇਂ ਕਿ Singh is King ਤੇ kesri ਆਦਿ। ਮੈਨੂੰ ਪੰਜਾਬੀ ਹੋਣ ਉੱਤੇ ਮਾਣ ਹੈ। ਤੇ ਮੇਰੇ ਮਨ ਵਿੱਚ ਸਿੱਖ ਧਰਮ ਲਈ ਬਹੁਤ ਇੱਜ਼ਤ ਹੈ।,,,,, ਮੈਂ ਕਦੇ ਵੀ ਅਜਿਹਾ ਕੁੱਝ ਵੀ ਨਹੀਂ ਕਰਾਂਗਾ, ਜਿਹੜਾ ਕਿਸੇ ਵੀ ਤਰ੍ਹਾਂ ਮੇਰੇ ਪੰਜਾਬੀ ਭੈਣਾਂ ਤੇ ਭਰਾਵਾਂ, ਜਿਨ੍ਹਾਂ ਲਈ ਮੇਰੇ ਮਨ ਬਹੁਤ ਇੱਜ਼ਤ ਤੇ ਪਿਆਰ ਹੈ, ਨੂੰ ਦੁੱਖ ਪਹੁੰਚਾਏ।
-ਮੈਂ ਕਿਸੇ ਵੀ ਅਜਿਹੇ ਵਿਅਕਤੀ ਨੂੰ ਚੁਨੌਤੀ ਦਿੰਦਾ ਹਾਂ ਕਿ ਜਿਹੜੇ ਮੇਰੇ ਇਸ ਬਿਆਨ ਨੂੰ ਗ਼ਲਤ ਸਾਬਤ ਕਰ ਕੇ ਦਿਖਾਵੇ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ