ਬਾਸਮਤੀ ਨੂੰ ਛੱਡ ਕੇ ਬਾਕੀ ਝੋਨੇ ਦੀ ਕਟਾਈ ਜ਼ਿਆਦਾਤਰ ਮਸ਼ੀਨਾਂ ਨਾਲ ਕੀਤੀ ਜਾਂਦੀ ਹੈ ਜਿਸ ਕਰਕੇ ਬਹੁਤ ਵੱਡੀ ਮਿਕਦਾਰ ਵਿੱਚ ਪਰਾਲੀ ਖੇਤਾਂ ਵਿੱਚ ਹੀ ਰਹਿ ਜਾਂਦੀ ਹੈ। ਪੰਜਾਬ ਵਿਚ ਝੋਨੇ ਦੀ ਕਟਾਈ ਪਿੱਛੋਂ ਕਣਕ ਬੀਜਣ ਦਾ ਸਮਾਂ ਹੁੰਦਾ ਹੈ। ਪਰਾਲੀ ਦਾ ਯੋਗ਼ ਪ੍ਰਬੰਧ ਨਾ ਹੋਣ ,,,,, ਕਰਕੇ ਝੋਨੇ ਦੇ ਨਾੜ ਰਹਿੰਦ-ਖੂੰਦ ਨੂੰ ਖੇਤ ਚ ਹੀ ਅੱਗ ਲਾ ਦਿੱਤੀ ਜਾਂਦੀ ਹੈ।
ਪੰਜਾਬ ਸਰਕਾਰ ਵੱਲੋਂ ਪਰਾਲੀ ਸੰਕਟ ਦਾ ਕੋਈ ਵੀ ਹੱਲ ਨਾ ਹੋਣ ਦੀ ਹਾਮੀ ਭਰੀ ਹੈ| ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਰਾਲੀ ਸਾੜਨ ਦੇ ਮੁੱਦੇ ‘ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆਖਿਆ ਹੈ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀਆਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਰਾਜ ਦੇ ਕਿਸਾਨਾਂ ਨੂੰ ਪੈਦਾ ਹੋਈ ਪਰਾਲੀ ਨੂੰ ਪੱਟ ਕੇ ਸਟੋਰ ਕਰਨਾ ਚਾਹੀਦਾ ਹੈ|“ਪੰਜਾਬ ਇਸ ਸੀਜ਼ਨ ਵਿਚ 2 ਕਰੋੜ ਟਨ ਪਰਾਲੀ ਪੈਦਾ ਕਰੇਗਾ ਅਤੇ ਇਸ ਨੂੰ ਖੇਤ ਚੋਂ ਪੱਟਣ ਦੀ ਲਾਗਤ ਲਗਭਗ 2500 ਰੁਪਏ ਪ੍ਰਤੀ ਏਕੜ ਹੋਵੇਗੀ,,,,,,, ਇਸ ਤੋਂ ਇਲਾਵਾ ਇਸ ਨੂੰ ਸਟੋਰ ਕਰਨ ਦੀ ਵੀ ਵੱਡੀ ਕੀਮਤ ਹੈ,” ਕੈਪਟਨ ਅਮਰਿੰਦਰ ਸਿੰਘ|“ਪੰਜਾਬ ਦੇ ਕਿਸਾਨ ਪਹਿਲਾਂ ਹੀ ਵੱਡੇ ਕਰਜ਼ੇ ਹੇਠ ਹਨ ਅਤੇ ਮੇਰੀ ਸਰਕਾਰ ਦੇ ਆਉਣ ਤੋਂ ਬਾਅਦ ਅਸੀਂ ਕਿਸਾਨਾਂ ਦੇ ਬੋਝ ਨੂੰ ਘਟਾਉਣ ਲਈ ਕੰਮ ਕਰ ਰਹੇ ਹਾਂ|
“ਇਨ੍ਹਾਂ ਕਿਸਾਨਾਂ ਲਈ ਇਸ ਪਰਾਲੀ ਨੂੰ ਸਾਂਭਣ ਦਾ ਖਰਚਾ ਚੁੱਕਣਾ ਅਸੰਭਵ ਹੈ ਅਤੇ ਸੂਬਾ ਸਰਕਾਰ ਕੋਲ ਫੰਡਸ ਦੀ ਕਮੀ ਹੋਣ ਕਾਰਨ ਪਰਾਲੀ ਦੇ ਪ੍ਰਬੰਧਨ ਲਈ ਕਿਸਾਨਾਂ ਨੂੰ ਮੁਅਵਜਾਂ ਦੇਣਾ ਵੀ ਮੁਸ਼ਕਿਲ ਹੈ|“ਮੈਂ ਪਰਾਲੀ ਸਾੜਨ ਨਾਲ ਹੁੰਦੇ ਵਾਤਾਵਰਨ ਦੇ ਪਤਨ ਦੇ ਪ੍ਰਤੀ ਸੰਵੇਦਨਸ਼ੀਲ ਹਾਂ ਪਰ ਸਿਰਫ ,,,,,,,, ਪੰਜਾਬ ਹੀ ਅਜਿਹੀ ਵੱਡੀ ਸਮੱਸਿਆ ਦਾ ਹੱਲ ਨਹੀਂ ਕਰ ਸਕਦਾ| ਕੇਂਦਰ ਨੂੰ ਇਸ ਸਮੱਸਿਆ ਨੂੰ ਹੱਲ ਕਰਨ ਲਈ ਜਲਦ ਤੋਂ ਜਲਦ ਦਖਲ ਦੇਣਾ ਚਾਹੀਦਾ ਹੈ|
ਪਹਿਲਾ ਸੁਝਾਅ ਇਹ ਹੈ ਕਿ ਸਰਕਾਰ ਨੂੰ ਪਰਾਲੀ ਸਾੜਨ ਤੋਂ ਬਗੈਰ ਕਣਕ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਬੋਨਸ ਦੇਣ ਦਾ ਐਲਾਨ ਕਰਨਾ ਚਾਹੀਦਾ ਹੈ ਤਾਂ ਜੋ ਪਰਾਲੀ ਸਾੜਨ ਤੋਂ ਬਗੈਰ ਕਣਕ ਦੀ ਬਿਜਾਈ ‘ਤੇ ਜੋ ਵਾਧੂ ਖਰਚ ਕਿਸਾਨ ਨੂੰ ਕਰਨਾ ਪਵੇਗਾ, ਉਸ ਦਾ ਮੁਆਵਜ਼ਾ ਦਿੱਤਾ ਜਾ ਸਕੇ। ਜੇਕਰ 500 ਰੁਪਏ ਪ੍ਰਤੀ ਏਕੜ ਬੋਨਸ ਦਿੱਤਾ ਜਾਵੇ ਤਾਂ ਲਗਪਗ 350 ਕਰੋੜ ਰੁਪਏ ਦੀ ਲੋੜ ਪਵੇਗੀ ਜੋ ਕਿ ਸਰਕਾਰ ਲਈ ਮੁਸ਼ਕਿਲ ਨਹੀਂ ਹੋਣਾ ਚਾਹੀਦਾ।
ਇਸ ਤਰ੍ਹਾਂ ਬੋਨਸ ਦੇਣ ਨਾਲ ਕਿਸਾਨਾਂ ਨੂੰ ਪ੍ਰੇਰਿਤ ਕਰਨ ਵਿਚ ਮਦਦ ਮਿਲੇਗੀ ਅਤੇ ਅਦਾਲਤ ਵਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਦੀ ਵੀ ਪਾਲਣਾ ਹੋ ਸਕੇਗੀ। ਦੂਸਰਾ ਨੁਕਤਾ ਹੈ ਕਿ ਖੇਤੀਬਾੜੀ ਮਹਿਕਮੇ, ਫਾਰਮ ਸਲਾਹਕਾਰ ਸੇਵਾ ਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਵਲੋਂ ਹੁਣ ਅਕਤੂਬਰ ਮਹੀਨੇ ਦੌਰਾਨ ਝੋਨੇ ਦੀ ,,,,,,,, ਅਗੇਤੀ ਕਟਾਈ ਵਾਲੇ ਖੇਤਾਂ ਵਿਚ ਹੈਪੀਸੀਡਰ ਤੇ ਹੋਰ ਢੁਕਵੇਂ ਸੰਦਾਂ ਨਾਲ ਬਿਜਾਈ ਦੀ ਪ੍ਰਦਰਸ਼ਨੀ (ਬਗੈਰ ਕਣਕ ਦੇ ਬੀਜ ਤੋਂ) ਕਰਕੇ ਕਿਸਾਨਾਂ ਦੇ ਸ਼ੰਕੇ ਦੂਰ ਕੀਤੇ ਜਾਣ।
ਖੇਤੀ ਮਹਿਕਮੇ ਵਲੋਂ ਜੋ ਜ਼ਿਲ੍ਹਾ ਪੱਧਰੀ ਤੇ ਬਲਾਕ ਪੱਧਰੀ ਰਵਾਇਤੀ ਕੈਂਪ ਲਾਏ ਜਾਂਦੇ ਹਨ, ਉਹ ਬੰਦ ਕਰਕੇ ਅਜਿਹੀਆਂ ਪ੍ਰਦਰਸ਼ਨੀਆਂ ਕੀਤੀਆਂ ਜਾਣ। ਤੀਸਰਾ ਨੁਕਤਾ : ਸੁਪਰ ਐਸ. ਐਮ. ਐਸ. ਦੇ ਨਾਲ ਸਾਧਾਰਨ ਐਸ. ਐਮ. ਐਸ. ਜਿਸ ‘ਤੇ ਸਿਰਫ 15 ਤੋਂ 20 ਹਜ਼ਾਰ ਲੱਗਦਾ ਹੈ, ਦੀ ਵੀ ਸਰਕਾਰ ਨੂੰ ਇਜਾਜ਼ਤ ਦੇਣੀ ਚਾਹੀਦੀ ਹੈ। ਇਕੱਲੇ ਸੁਪਰ ਐਸ. ਐਮ. ਐਸ. ਨਾਲ ਮਸਲਾ ਹੱਲ ਨਹੀਂ ਹੁੰਦਾ ਕਿਉਂਕਿ ਅੰਕੜੇ ਦੱਸਦੇ ਹਨ ਕਿ ਪੰਜਾਬ ਵਿਚ ਟਰੈਕਟਰ ਨਾਲ ਚੱਲਣ ਵਾਲੀਆਂ ਕੰਬਾਈਨਾਂ ਜਿਨ੍ਹਾਂ ‘ਤੇ ਸੁਪਰ ਐਸ. ਐਮ. ਐਸ. ਨਹੀਂ ਲਗ ਸਕਦਾ, ਦੀ ਗਿਣਤੀ (7613), ਸੈਲਫ ਪਰੋਪੈਲਡ ਕੰਬਾਈਨਾਂ ਦੀ ਗਿਣਤੀ (4455) ਨਾਲੋਂ ਦੁੱਗਣੀ ਹੈ।
ਮਕਸਦ ਸਿਰਫ ਪਰਾਲੀ ਨੂੰ ਖਲਾਰਨ ਦਾ ਹੈ ਤਾਂ ਜੋ ਹੈਪੀਸੀਡਰ ਚਲ ਸਕੇ। ਜੇ ਇਹ ਕੰਮ ਸਾਧਾਰਨ ਐਸ. ਐਮ. ਐਸ. ਨਾਲ ਹੋ ਸਕਦਾ ਹੈ ਤਾਂ ਫਿਰ ਸੁਪਰ ਐਸ. ਐਮ. ਐਸ. ਕਿਉਂ? ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਇਸ ਪੁਰਜ਼ੇ ਤੋਂ ਬਗੈਰ ਰੀਪਰ ਮਾਰ ਕੇ (ਜੋ ਕਿ ਲਗਪਗ 40 ਹਜ਼ਾਰ ਪਹਿਲਾਂ ਹੀ ਕਿਸਾਨਾਂ ਕੋਲ ਹਨ) ਵੀ ਹੈਪੀਸੀਡਰ ਨਾਲ ਕਣਕ ਦੀ ਬਿਜਾਈ ਹੋ ਸਕਦੀ ਹੈ। ਲੇਖਕ ਨੇ ਇਸੇ ਤਰੀਕੇ ਨਾਲ 10 ਏਕੜ ‘ਤੇ ਪਿਛਲੇ ਸਾਲ ਕਣਕ ਦੀ ਬਿਜਾਈ ਕੀਤੀ ਸੀ ਜਿਸ ਤੋਂ 22 ਕੁਇੰਟਲ ਪ੍ਰਤੀ ਏਕੜ ਔਸਤ ਕਣਕ ਦਾ ਝਾੜ ਮਿਲਿਆ ਸੀ।
ਸੁਪਰ ਐਸ. ਐਮ. ਐਸ. ਨੂੰ ਲਾਜ਼ਮੀ ਕਰਕੇ ਕੋਈ ਖਾਸ ਲਾਭ ਨਹੀਂ ਹੋਵੇਗਾ ਕਿਉਂਕਿ ਇਸ ਪੁਰਜ਼ੇ ਨਾਲ ਡੀਜ਼ਲ ਦੀ ਖਪਤ ਵਧਦੀ ਹੈ ਅਤੇ ਕੰਬਾਈਨ ਦੀ ਸਮਰੱਥਾ ‘ਤੇ ਵੀ ਮਾੜਾ ਅਸਰ ਪੈਂਦਾ ਹੈ। ਇਸ ਨਾਲ ਝੋਨੇ ਦੀ ਕਟਾਈ ਵਿਚ ਬੇਲੋੜੀ ਦੇਰੀ ਹੋਵੇਗੀ, ਪ੍ਰਤੀ ਏਕੜ ਕਟਾਈ ਮਹਿੰਗੀ ਹੋਵੇਗੀ ਤੇ ਇੰਜ ਕਿਸਾਨਾਂ ‘ਤੇ ਹੋਰ ,,,,,,,,, ਮਾੜਾ ਅਸਰ ਹੋਵੇਗਾ। ਚੌਥਾ ਨੁਕਤਾ: ਸਰਕਾਰ ਨੂੰ ਲੰਮਾ ਸਮਾਂ ਲੈਣ ਵਾਲੀਆਂ ਝੋਨੇ ਦੀਆਂ ਕਿਸਮਾਂ ਪੂਸਾ 44 ਤੇ ਪੀ. ਆਰ. 114 ਵਗੈਰਾ ‘ਤੇ ਪਾਬੰਦੀ ਲਾ ਦੇਣੀ ਚਾਹੀਦੀ ਹੈ ਅਤੇ ਕਣਕ ਦੀ ਬਿਜਾਈ ਨਵੰਬਰ 5 ਤੋਂ ਸ਼ੁਰੂ ਕਰਨ ਦੀ ਨਵੀਂ ਸਿਫਾਰਿਸ਼ ਕਰਨੀ ਚਾਹੀਦੀ ਹੈ ਤਾਂ ਜੋ ਕਣਕ ਬੀਜਣ ਲਈ ਕਿਸਾਨ ਕੋਲ ਵਾਧੂ ਸਮਾਂ ਹੋਵੇ।
ਪਰਾਲੀ ਸਾੜਨ ਤੋਂ ਬਗੈਰ ਕਣਕ ਦੀ ਸਫ਼ਲ ਖੇਤੀ ਕਰਨ ਲਈ ਕਿਸਾਨਾਂ ਲਈ ਵੀ ਕੁਝ ਸੁਝਾਅ ਹਨ। ਪਿਛਲੇ ਸਾਲਾਂ ਵਿਚ ਤੁਸੀਂ ਜ਼ਰੂਰ ਦੇਖਿਆ ਹੋਵੇਗਾ ਕਿ ਬਹੁਤੀ ਅਗੇਤੀ ਬੀਜੀ ਫ਼ਸਲ (ਅਕਤੂਬਰ ਵਿਚ) ਨਾਲੋਂ ਨਵੰਬਰ ਅੱਧ ਵਿਚ ਬੀਜੀ ਕਣਕ ਦਾ ਝਾੜ ਵੱਧ ਨਿਕਲਿਆ ਸੀ। ਇਸ ਲਈ ਕਾਹਲ ਕਰਨ ਦੀ ਕੋਈ ਲੋੜ ਨਹੀਂ। ਸਾਰਾ ਨਵੰਬਰ ਦਾ ਮਹੀਨਾ ਕਣਕ ਦੀ ਬਿਜਾਈ ਲਈ ਬਹੁਤ ਢੁਕਵਾਂ ਹੈ।
ਕਈ ਇਲਾਕਿਆਂ ਵਿਚ ਬਾਰਿਸ਼ ਘੱਟ ਹੋਣ ਕਰਕੇ ਟਿਊਬਵੈੱਲਾਂ ਦੇ ਪਾਣੀਆਂ ਨਾਲ ਝੋਨਾ ਪੈਦਾ ਕੀਤਾ ਗਿਆ ਹੈ ,,,,,,,, ਜਿਸ ਨਾਲ ਜ਼ਮੀਨ ਦੀ ਸਿਹਤ ‘ਤੇ ਮਾੜਾ ਅਸਰ ਪੈਂਦਾ ਹੈ। ਇਸ ਦੇ ਹੱਲ ਲਈ ਰਾਉਣੀ ਕਰਕੇ ਕਣਕ ਦੀ ਬਿਜਾਈ ਕਰੋ। ਕਈ ਕਿਸਾਨਾਂ ਨੂੰ ਅਜੇ ਵੀ ਹੈਪੀਸੀਡਰ ਬਾਰੇ ਭਰੋਸਾ ਨਹੀਂ ਹੈ। ਹੈਪੀਸੀਡਰ ਇਕ ਸਫਲ ਮਸ਼ੀਨ ਹੈ ਜਿਸ ਨਾਲ ਝੋਨੇ ਦੇ ਵੱਢ ਵਿਚ ਕਣਕ ਦੀ ਸਿੱਧੀ ਬਿਜਾਈ ਹੋ ਸਕਦੀ ਹੈ
ਇਸ ਨਾਲ ਬਿਜਾਈ ਕਰਨ ਵੇਲੇ ਦੋ-ਤਿੰਨ ਨੁਕਤਿਆਂ ਦਾ ਖਿਆਲ ਰੱਖੋ ਜਿਵੇਂ ਕਿ ਕੰਬਾਈਨ ਵਿਚੋਂ ਡਿੱਗੀ ਪਰਾਲੀ ਨੂੰ ਸਲੰਗ/ਤਰੰਗਲੀ ਨਾਲ ਖਲਾਰ ਲਵੋ ਜਾਂ ਸਾਰੇ ਖੇਤ ਵਿਚ ਰੀਪਰ ਮਾਰ ਲਵੋ ਜਿਸ ਨਾਲ ਹੈਪੀਸੀਡਰ ਚੱਲਣ ਵਿਚ ਕੋਈ ਦਿਕਤ ਨਹੀਂ ਆਵੇਗੀ, ਖੇਤ ਵਿਚ ਵੱਤਰ ਚੰਗਾ ਹੋਣਾ ਚਾਹੀਦਾ ਹੈ, ਬੀਜ ਕੁਝ ਵੱਧ ਪਾਉ ਅਤੇ ਖੇਤ ਵਿਚ ਵੱਟਾਂ ਤਵੀਆਂ ਵਾਲੀ ਮਸ਼ੀਨ ਨਾਲ ਪਾਉ।
ਪਰਾਲੀ ਅਤੇ ਨਾੜ ਨੂੰ ਤੂੜੀ ,,,,,,,,, ਵਾਂਗ ਕੁਤਰਨ ਵਾਲੀਆਂ ਕਈ ਪ੍ਰਕਾਰ ਦੀਆਂ ਮਸ਼ੀਨਾਂ ਹੁਣ ਆ ਚੁੱਕੀਆਂ ਹਨ। ਜੇਕਰ ਤੁਹਾਡੇ ਕੋਲ ਹੈਪੀਸੀਡਰ ਨਹੀਂ ਹੈ ਤਾਂ ਅਜਿਹੀਆਂ ਮਸ਼ੀਨਾਂ ਨਾਲ ਪਰਾਲੀ/ਨਾੜ ਦਾ ਕੁਤਰਾ ਕਰ ਲਵੋ। ਇਸ ਤੋਂ ਬਾਅਦ ਉਲਟਾਵੇਂ ਹੱਲ ਨਾਲ ਜਾਂ ਰੋਟਾਵੇਟਰ ਨਾਲ ਇਸ ਕੁਤਰਾ ਕੀਤੀ ਪਰਾਲੀ ਨੂੰ ਖੇਤ ਵਿਚ ਮਿਲਾਉਣ ਉਪਰੰਤ ਜੇਕਰ ਵੱਤਰ ਚੰਗੀ ਹੈ ਤਾਂ ਬਿਜਾਈ ਕਰ ਦਿਉ ਨਹੀਂ ਤਾਂ ਰਾਉਣੀ ਕਰਕੇ ਬਿਜਾਈ ਕਰੋ।
ਪੰਜਾਬ ਦੀਆਂ ਜ਼ਮੀਨਾਂ ਵਿਚ ਔਸਤ ਜੈਵਿਕ ਕਾਰਬਨ ਮਾਦਾ ਜੋ ਉਪਜਾਊ ਸ਼ਕਤੀ ਦਾ ਸੂਚਕ ਹੈ ਸਿਰਫ 0.5 ਪ੍ਰਤੀਸ਼ਤ ਹੈ। ਪਰਾਲੀ ਨੂੰ ਖੇਤ ਵਿਚ ਲਗਾਤਾਰ ਦਬਾਉਣ ਉਪਰੰਤ ਤੁਹਾਡੇ ਖੇਤਾਂ ਦੀ ਉਪਜਾਊ ਸ਼ਕਤੀ ਵਿਚ ਵਾਧਾ ਹੋਵੇਗਾ।
ਜੇਕਰ ਨਾੜ ਸਾੜਨ ਤੋਂ ਬਗੈਰ ਹੈਪੀਸੀਡਰ ਨਾਲ ਸਿੱਧੀ ਬਿਜਾਈ ਕੀਤੀ ਜਾਵੇ ਤਾਂ ਇਸ ਨਾਲ ਨਾ ਸਿਰਫ ਪ੍ਰਤੀ ਏਕੜ ਕਣਕ ਦੀ ਬਿਜਾਈ ਤੇ ਡੀਜ਼ਲ ਦੀ ਖਪਤ (3 ਤੋਂ 4 ਲੀਟਰ ਪ੍ਰਤੀ ਏਕੜ) ਘੱਟ ਹੋਵੇਗੀ ਬਲਕਿ ਕਣਕ ਦੀ ਬਿਜਾਈ ਦਾ ਕੰਮ ਬਹੁਤ ਘੱਟ ਜਾਵੇਗਾ ਤੇ ਤੁਸੀਂ ਜਲਦੀ ਵਿਹਲੇ ਹੋ ਜਾਓਗੇ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਅੱਗ ਲਾ ਕੇ ਕਣਕ ਦੀ ਬਿਜਾਈ ਕਰਨੀ ਸੌਖਾ ਕੰਮ ਜ਼ਰੂਰ ਹੈ ਪਰ ਝੋਨੇ ਦੀ ਪਰਾਲੀ ਸਾੜਨ ਕਰਕੇ ਪੰਜਾਬੀ ਕਿਸਾਨ ਦੁਨੀਆ ਭਰ ਵਿਚ ਬਦਨਾਮ ਹੋ ਰਿਹਾ ਹੈ। ਆਪਾਂ ਸਾਰੇ ਹਵਾ ਪ੍ਰਦੂਸ਼ਣ ਨਾਲ ਪੀੜਤ ਹਾਂ।
ਵਿਸ਼ਵ ਪੱਧਰ ‘ਤੇ ਫੇਫੜਿਆਂ ਦੀ ਬਿਮਾਰੀ ,,,,,,,,, (ਸੀ. ਓ. ਪੀ. ਡੀ.) ਅਤੇ ਦਮੇ ਦੇ ਮਰੀਜ਼ਾਂ ਦੀ ਗਿਣਤੀ ਦੇ ਹਿਸਾਬ ਅਨੁਸਾਰ ਚੀਨ ਤੋਂ ਬਾਅਦ ਭਾਰਤ ਦੂਸਰੇ ਨੰਬਰ ‘ਤੇ ਹੈ। ਵਿਸ਼ਵ ਸਿਹਤ ਸੰਗਠਨ ਅਨੁਸਾਰ ਭਾਰਤ ਵਿਚ 1.5 ਤੋਂ 2 ਕਰੋੜ ਤੱਕ ਲੋਕ ਦਮੇ ਦੇ ਸ਼ਿਕਾਰ ਹਨ। ਵਾਯੂ ਪ੍ਰਦੂਸ਼ਣ ਕਾਰਨ ਭਾਰਤ ਵਿਚ ਹਰ ਸਾਲ ਲਗਪਗ 12 ਲੱਖ ਮੌਤਾਂ ਹੁੰਦੀਆਂ ਹਨ।
ਸਾਲ 2016 ਵਿਚ ਅੰਤਰਰਾਸ਼ਟਰੀ ਪੱਧਰ ‘ਤੇ ਇੰਨਵਾਇਰਨਮੈਂਟ ਪ੍ਰਫਾਰਮੈਂਸ ਇੰਡੈਕਸ ((EPI) 180ਦੇਸ਼ਾਂ ਵਿਚੋਂ ਭਾਰਤ 141ਵੇਂ ਸਥਾਨ ‘ਤੇ ਹੈ। ਪਰਾਲੀ ਸਾੜਨ ਦੀ ਜ਼ਿੱਦ ਨਾਲ ਪੂਰੀ ਦੁਨੀਆ ਵਿਚ ਭਾਰਤੀ ਲੋਕਾਂ ਦੀ ਸੋਚ ‘ਤੇ ਸਵਾਲੀਆ ਚਿੰਨ੍ਹ ਲਗਦਾ ਹੈ। ਜੇਕਰ ਸਰਕਾਰ ਨੌਜਵਾਨਾਂ ਨੂੰ ਮੋਬਾਈਲ ਫੋਨ ਮੁਫ਼ਤ ਦੇਣ ਦੀ ਥਾਂ ਐਨ. ਜੀ. ਟੀ. ਦੇ ਹੁਕਮ ਅਨੁਸਾਰ ਹੈਪੀਸੀਡਰ/ਹੋਰ ਸੰਦ ਮੁਫ਼ਤ ਵਿਚ ਦੇਣ ਅਤੇ ਅੰਤਰਰਾਸ਼ਟਰੀ ਰੇਟਾਂ ਅਨੁਸਾਰ ਡੀਜ਼ਲ ਦੀ ਕੀਮਤ ਘਟਾਉਣ ਆਦਿ ਮੁੱਦਿਆਂ ‘ਤੇ ਕਿਸਾਨ ਸੰਗਠਨ ,,,,, ਸਰਕਾਰ ‘ਤੇ ਦਬਾਅ ਪਾਉਣ ਤਾਂ ਇਹ ਸਰਬੱਤ ਦੇ ਭਲੇ ਵਾਲੀ ਇਕ ਲੋਕ ਲਹਿਰ ਬਣ ਸਕਦੀ ਹੈ। ਆਓ, ਸੋਚ ਬਦਲੀਏ ਅਤੇ ਗੁਰਬਾਣੀ ਦੇ ਫੁਰਮਾਨ ‘ਆਪਣੇ ਹੱਥੀਂ ਆਪਣਾ ਆਪੇ ਹੀ ਕਾਜ ਸੰਵਾਰੀਏ’ ਦੇ ਕਥਨ ਅਨੁਸਾਰ ਇਸ ਵੰਗਾਰ ਨੂੰ ਕਬੂਲੀਏ ਤੇ ਪ੍ਰਦੂਸ਼ਣ ‘ਤੇ ਕਾਬੂ ਪਾਈਏ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ