Breaking News
Home / ਵਾਇਰਲ ਵੀਡੀਓ / ਹਾਦਸੇ ਤੋਂ ਪਹਿਲਾਂ ਦਾ ਵੀਡੀਓ ਆ ਗਿਆ ਸਾਹਮਣੇ .. ਹਿੱਲ ਜਾਵੋਗੇ ਇਹ ਪੂਰਾ ਸੱਚ ਦੇਖ ਕੇ ..

ਹਾਦਸੇ ਤੋਂ ਪਹਿਲਾਂ ਦਾ ਵੀਡੀਓ ਆ ਗਿਆ ਸਾਹਮਣੇ .. ਹਿੱਲ ਜਾਵੋਗੇ ਇਹ ਪੂਰਾ ਸੱਚ ਦੇਖ ਕੇ ..

ਸ਼ੁੱਕਰਵਾਰ ਦੇਰ ਸ਼ਾਮ ਵਾਪਰੇ ਭਿਆਨਕ ਹਾਦਸੇ ਵਿੱਚ 59 ਮੌਤਾਂ ਹੋ ਜਾਣ ਤੋਂ ਬਾਅਦ ਸਥਾਨਕ ਲੋਕ ਕਾਫੀ ਗੁੱਸੇ ਵਿੱਚ ਹਨ। ਲੋਕਾਂ ਨੇ ਘਟਨਾ ਸਥਾਨ ਤੋਂ ਰੇਲ ਮਾਰਗ ਜਾਮ ਕੀਤਾ ਹੋਇਆ ਹੈ ਅਤੇ ਹਾਦਸੇ ਲਈ ਜ਼ਿੰਮੇਵਾਰ ਲੋਕਾਂ ਵਿਰੁੱਧ ਕਾਰਵਾਈ ਦੀ ਮੰਗ ਕਰ ਰਹੇ ਹਨ। ਪੁਲਿਸ ਨੇ ਹਾਲਾਤ ਕਾਬੂ ਕਰਨ ਲਈ ,,,,, ਹਲਕੇ ਬਲ ਦੀ ਵਰਤੋਂ ਕੀਤੀ ਹੈ, ਪਰ ਸਫ਼ਲ ਨਾ ਹੋ ਸਕੀ।

ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਦੀ ਮੰਗ ਹੈ ਕਿ ਦੁਸਹਿਰੇ ਮੇਲੇ ਦੇ ਪ੍ਰਬੰਧਕਾਂ ਤੇ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ,,,,, ਕੀਤੀ ਹੈ। ਉਹ ਇਸੇ ਮੰਗ ਦੀ ਪੂਰਤੀ ਲਈ ਲਗਾਤਾਰ ਰੇਲ ਮਾਰਗ ਰੋਕ ਕੇ ਬੈਠੇ ਹਨ। ਪੁਲਿਸ ਨੇ ਮੁੱਖ ਮੰਤਰੀ ਦੀ ਫੇਰੀ ਤੋਂ ਘਟਨਾ ਸਥਾਨ ਤੋਂ ਲੋਕਾਂ ਨੂੰ ਦੂਰ ਕਰਨਾ ਸ਼ੁਰੂ ਕੀਤਾ ਸੀ ਕਿ ਲੋਕ ਭੜਕ ਉੱਠੇ। ਇਸ ਤੋਂ ਬਾਅਦ ਜੋੜਾ ਫਾਟਕ ਨੇੜੇ ਪੁਲਿਸ ਨੇ ਹਲਕਾ ਲਾਠੀਚਾਰਜ ਕਰ ਦਿੱਤਾ ਹੈ।Image result for amritsar train dussehra ਸ਼ਹਿਰ ਦੇ ਜੌੜਾ ਰੇਲਵੇ ਫਾਟਕ ਨਜ਼ਦੀਕ ਬੀਤੀ ਰਾਤ ਵਾਪਰੇ ਦਰਦਨਾਕ ਹਾਦਸੇ ਤੋਂ ਬਾਅਦ ਲੋਕਾਂ ਦਾ ਗੁੱਸਾ ਹਾਲੇ ਵੀ ਸੱਤਵੇਂ ਅਸਮਾਨ ,,,,,, ਉਤੇ ਚੜਿਆ ਹੋਇਆ ਹੈ। ਲੋਕ ਉਸੇ ਤਰ੍ਹਾਂ ਰੇਲਵੇ ਟਰੈਕ ‘ਤੇ ਬੈਠੇ ਹੋਏ ਹਨ ਅਤੇ ਸਰਕਾਰ ਦੇ ਖ਼ਿਲਾਫ਼ ਲਗਾਤਾਰ ਨਾਅਰੇਬਾਜ਼ੀ ਕਰਦੇ ਹੋਏ ਦੁਸਹਿਰੇ ਮੇਲੇ ਦੇ ਪ੍ਰਬੰਧਕ ਸਥਾਨਕ ਕਾਂਗਰਸੀ ਕੌਂਸਲਰ ਵਿਰੁੱਧ ਕਾਰਵਾਈ ਦੀ ਮੰਗ ਕਰ ਰਹੇ ਹਨ।
‘ਏਬੀਪੀ ਸਾਂਝਾ’ ਨੇ ਗਰਾਊਂਡ ਜ਼ੀਰੋ ‘ਤੇ ਜਾ ਕੇ ਵੇਖਿਆ ਹੈ ਕਿ ਘਟਨਾ ਦੇ 15 ਘੰਟੇ ਬੀਤਣ ਤੋਂ ਬਾਅਦ ਲੋਕਾਂ ਦੇ ਮਨਾਂ ਵਿੱਚ ਸਰਕਾਰ ਪ੍ਰਤੀ ਰੋਸ ਵਧਦਾ ਜਾ ਰਿਹਾ ਹੈ। ਜੌੜਾ ਫਾਟਕ ‘ਤੇ ਰੇਲਵੇ ਦੇ ਕਰਮਚਾਰੀ ਮੌਜੂਦ ਸਨ, ਦੁਰਘਟਨਾ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਏ ਅਤੇ ਲੋਕਾਂ ਨੇ ਵੱਡੀ ਗਿਣਤੀ ਦੇ ਵਿੱਚ ਉਸ ਦਾ ਦਫ਼ਤਰ ਘੇਰ ਲਿਆ ਸੀ।Image result for amritsar train dussehra
ਮੌਤ ਦਾ ਇਹ ਦਰਦਨਾਕ ਮੰਜ਼ਰ ਜਿਨ੍ਹਾਂ ਲੋਕਾਂ ਨੇ ਅੱਖੀਂ ਦੇਖਿਆ, ਉਨ੍ਹਾਂ ਦੀ ਰੂਹ ਅਜੇ ਵੀ ਕੰਮ ਰਹੀ ਹੈ। ਅੰਮ੍ਰਿਤਸਰ ਦੇ ਲੋਕ ਸਾਰੀ ਰਾਤ ਨਹੀਂ ਸੁੱਤੇ। ਦੁਸਹਿਰੇ ਮੇਲੇ ਨੂੰ ਜੋ ਲੋਕ ਨੇੜਲੇ ਘਰਾਂ ਦੀਆਂ ਛੱਤਾਂ ‘ਤੇ ਚੜ੍ਹ ਕੇ ਦੇਖ ਰਹੇ ਸਨ ਉਨ੍ਹਾਂ ਨੇ ਹਾਦਸੇ ਨੂੰ ਪ੍ਰਸ਼ਾਸਨ ਅਤੇ ਰੇਲਵੇ ਤੇ ਪ੍ਰਬੰਧਕਾਂ ਦੀ ਲਾਪਰਵਾਹੀ ਦੱਸਿਆ।
ਸਥਾਨਕ ਲੋਕ ਹਾਲੇ ਵੀ ਰੇਲਵੇ ਟਰੈਕ ਨੂੰ ਖਾਲੀ ਨਹੀਂ ਕਰ ਰਹੇ ਅਤੇ ਟਰੈਕ ਦੇ ਉੱਪਰ ਬੈਠ ਕੇ ਪੰਜਾਬ ਸਰਕਾਰ ਅਤੇ ਨਵਜੋਤ ਸਿੰਘ ਸਿੱਧੂ ਅਤੇ ਸਥਾਨਕ ਕੌਂਸਲਰ ਦੇ ਖਿਲਾਫ ਨਾਅਰੇਬਾਜ਼ੀ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਹਾਦਸੇ ਦੇ ਜ਼ਿੰਮੇਵਾਰ ਲੋਕਾਂ ਵਿਰੁੱਧ ਕਾਰਵਾਈ ਨਹੀਂ ਹੁੰਦੀ ਉਹ ਨਹੀਂ ਉੱਠਣਗੇ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ,,,,ਪੰਜਾਬ ਨਿਊਜ਼ ,,,,ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਨੌਜਵਾਨ ਕਿਸਾਨ ਨੇ ਦੇਖੋ ਕਿਵੇਂ ਪੂਰਾ ਪਿੰਡ ਸੜਨੋਂ ਬਚਾਇਆ (ਵੀਡੀਓ )

ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ  ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ …

error: Content is protected !!