Wednesday , September 27 2023
Breaking News
Home / ਮਨੋਰੰਜਨ / ਹਾ ਹਾ ਹਾ ਸਿਰਾ ਕਰਾ ਦਿੱਤਾ ਆਹ ਤਾਂ ਐਡੀਟਿੰਗ ਵਾਲਾ ਕਿਸੇ ਨੇ ,ਹੋਰ ਵਧਾ ਪੈਟਰੋਲ ਦੇ ਰੇਟ ਮੋਦੀ

ਹਾ ਹਾ ਹਾ ਸਿਰਾ ਕਰਾ ਦਿੱਤਾ ਆਹ ਤਾਂ ਐਡੀਟਿੰਗ ਵਾਲਾ ਕਿਸੇ ਨੇ ,ਹੋਰ ਵਧਾ ਪੈਟਰੋਲ ਦੇ ਰੇਟ ਮੋਦੀ

ਪੈਟਰੋਲ-ਡੀਜ਼ਲ ਦੇ ਰੇਟ ਵਧਣ ਕਾਰਨ ਲੋਕਾਂ ਨੂੰ ਹੁਣ ਸਫਰ ਹੋਰ ਵੀ ਮਹਿੰਗਾ ਪਵੇਗਾ। ਉੱਥੇ ਹੀ ਵਿਆਹਾਂ-ਸ਼ਾਦੀਆਂ ਲਈ ਗੱਡੀਆਂ ਬੁੱਕ ਕਰਾਉਣ ਦਾ ਖਰਚ ਵੀ ਵਧ ਸਕਦਾ ਹੈ। ਇਸ ਦਾ ਕਾਰਨ ਹੈ ਕਿ ਪੰਜਾਬ ‘ਚ ਪੈਟਰੋਲ 90 ਰੁਪਏ ਦੇ ਨੇੜੇ ਪਹੁੰਚ ਗਿਆ ਹੈ ਤੇ ਡੀਜ਼ਲ 74 ਰੁਪਏ ਦਾ ਪੱਧਰ ਪਾਰ ਕਰ ਚੁੱਕਾ ਹੈ ,,,,,। ਤੇਲ ਮਾਰਕੀਟਿੰਗ ਕੰਪਨੀਆਂ ਨੇ 28 ਸਤੰਬਰ ਨੂੰ ਪੈਟਰੋਲ ਦੀਆਂ ਕੀਮਤਾਂ ‘ਚ 22 ਪੈਸੇ ਅਤੇ ਡੀਜ਼ਲ ‘ਚ 18 ਪੈਸੇ ਦਾ ਵਾਧਾ ਕੀਤਾ ਹੈ ਦਿੱਲੀ ‘ਚ ਪੈਟਰੋਲ ਦੀ ਕੀਮਤ ਅੱਜ 83.22 ਰੁਪਏ, ਕੋਲਕਾਤਾ ‘ਚ 85.03 ਰੁਪਏ, ਮੁੰਬਈ ‘ਚ 90.57 ਰੁਪਏ ਅਤੇ ਚੇਨਈ ‘ਚ 86.51 ਰੁਪਏ ਪ੍ਰਤੀ ਲਿਟਰ ਦਰਜ ਕੀਤੀ ਗਈ ਹੈ।

ਡੀਜ਼ਲ ਦੀ ਗੱਲ ਕਰੀਏ ਤਾਂ ਦਿੱਲੀ ‘ਚ ਇਸ ਦੀ ਕੀਮਤ 74.42 ਰੁਪਏ, ਕੋਲਕਾਤਾ ‘ਚ 76.27 ਰੁਪਏ, ਮੁੰਬਈ ‘ਚ 79.01 ਰੁਪਏ ਅਤੇ ਚੇਨਈ ‘ਚ 78.69 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਅੰਮ੍ਰਿਤਸਰ ‘ਚ ਪੈਟਰੋਲ 90 ਰੁਪਏ ਦੇ ਨੇੜੇ : ਜਲੰਧਰ ‘ਚ ਪੈਟਰੋਲ ਅੱਜ 88 ਰੁਪਏ 58 ਪੈਸੇ ਅਤੇ ਡੀਜ਼ਲ 74 ਰੁਪਏ 17 ਪੈਸੇ ਪ੍ਰਤੀ ਲਿਟਰ ‘ਤੇ ਪਹੁੰਚ ਗਿਆ ਹੈ,,,,, । ਅੰਮ੍ਰਿਤਸਰ ‘ਚ ਪੈਟਰੋਲ ਦੀ ਕੀਮਤ 89 ਰੁਪਏ 15 ਪੈਸੇ ਅਤੇ ਡੀਜ਼ਲ ਦੀ 74 ਰੁਪਏ 67 ਪੈਸੇ ਹੋ ਗਈ ਹੈ। ਵਪਾਰਕ ਸ਼ਹਿਰ ਲੁਧਿਆਣਾ ‘ਚ ਪੈਟਰੋਲ 89 ਰੁਪਏ 1 ਪੈਸੇ ‘ਤੇ ਪਹੁੰਚ ਗਿਆ ਹੈ ਅਤੇ ਡੀਜ਼ਲ ਦੀ ਕੀਮਤ 74 ਰੁਪਏ 54 ਪੈਸੇ ਪ੍ਰਤੀ ਲਿਟਰ ਹੋ ਗਈ ਹੈ।

ਸ਼ੁੱਕਰਵਾਰ ਨੂੰ ਪਟਿਆਲਾ ‘ਚ ਪੈਟਰੋਲ ਦੀ ਕੀਮਤ 88 ਰੁਪਏ 96 ਪੈਸੇ ਅਤੇ ਡੀਜ਼ਲ ਦੀ ਕੀਮਤ 74 ਰੁਪਏ 49 ਪੈਸੇ ਪ੍ਰਤੀ ਲਿਟਰ ਹੈ। ਉੱਥੇ ਹੀ ਮਹਾਰਾਸ਼ਟਰ ‘ਚ ਪੈਟਰੋਲ ਸਭ ਤੋਂ ਮਹਿੰਗਾ ਵਿਕ ਰਿਹਾ ਹੈ। ਮਹਾਰਾਸ਼ਟਰ ਦੇ ਨੰਦੇੜ ਸਾਹਿਬ ‘ਚ ਪੈਟਰੋਲ ਦੀ ਕੀਮਤ 92 ਰੁਪਏ 14 ਪੈਸੇ ਪ੍ਰਤੀ ਲਿਟਰ ਹੋ ਗਈ ਹੈ ਅਤੇ ਡੀਜ਼ਲ 79 ਰੁਪਏ 33 ਪੈਸੇ ‘ਚ ਵਿਕ ਰਿਹਾ ਹੈ। ,,,,, ਮਹਾਰਾਸ਼ਟਰ ਦੇ ਹੀ ਸ਼ਹਿਰ ਪਰਭਣੀ ‘ਚ ਅੱਜ ਪੈਟਰੋਲ 92 ਰੁਪਏ 31 ਪੈਸੇ ਪ੍ਰਤੀ ਲਿਟਰ ‘ਤੇ ਪਹੁੰਚ ਗਿਆ ਹੈ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਤੁਸੀ ਵੀ ਜਾਓ ਘੁੰਮਣ……ਪੰਜਾਬ ਦੇ ਇਸ ਸ਼ਹਿਰ ਚ ਵਸਦਾ ਹੈ ਮਿੰਨੀ ਕਸ਼ਮੀਰ

ਜ਼ਿਲ੍ਹਾ ਪਠਾਨਕੋਟ ਦੇ ਚੱਕੀ ਇਲਾਕੇ ਤੋਂ ਨੀਮ ਪਹਾੜੀ ਇਲਾਕਾ ਸ਼ੁਰੂ ਹੋ ਜਾਂਦਾ ਹੈ। ਇਸ ਇਲਾਕੇ …

error: Content is protected !!