ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਪਠਾਨਕੋਟ— ਭੋਆ ਹਲਕੇ ਅਧੀਨ ਆਉਂਦੇ ਮਹੱਤਵਪੂਰਨ ਵਪਾਰਕ ਕਸਬੇ ਤਾਰਾਗੜ੍ਹ ਨਾਲ ਲੱਗਦੇ ਪਿੰਡ ,,,, ਸ਼ਾਦੀਪੁਰ ਵਾਸੀ ਇਕ ਕਿਸਾਨ ਵਲੋਂ ਪਿੰਡ ‘ਚ ਅੱਧਾ ਦਰਜਨ ਸ਼ੱਕੀ ਵਿਅਕਤੀ ਦੇਖੇ ਗਏ।
ਜਿਸ ਤੋਂ ਬਾਅਦ ਇਲਾਕੇ ‘ਚ ਸਨਸਨੀ ਫੈਲ ਗਈ ਹੈ। ਕਿਸਾਨ ਕਾਕਾ ਮੁਤਾਬਕ ਜਦੋਂ ਉਹ ਰਾਤ ਨੂੰ ਖੇਤਾਂ ‘ਚ ਟਰੈਕਟਰ ‘ਤੇ ਕੰਮ ਕਰ ਰਿਹਾ ਸੀ ,,,,,, ਤਾਂ ਉਸ ਨੇ 6 ਹੱਥਿਆਰਬੰਦ ਸ਼ੱਕੀ ਵਿਅਕਤੀਆਂ ਨੂੰ ਫੌਜੀ ਵਰਦੀ ‘ਚ ਦੇਖਿਆ।
ਸ਼ੱਕੀਆਂ ਦੀ ਜਾਣਕਾਰੀ ਹੋਣ ‘ਤੇ ਉਹ ਭੱਜ ਕੇ ਪਿੰਡ ‘ਚ ਆ ਗਿਆ ਅਤੇ ਉਸ ਨੇ ਪੁਲਸ ਨੂੰ ਸੂਚਿਤ ਕੀਤਾ।
ਸੂਚਨਾ ਮਿਲਣ ‘ਤੇ ਤਾਰਾਗੜ੍ਹ ਥਾਣੇ ਦੇ ਮੁਖੀ ਵਿਸ਼ਵਨਾਥ ਭਾਰੀ ਪੁਲਸ ਨਾਲ ,,,,,,, ਗੰਨੇ ਦੇ ਖੇਤ ‘ਚ ਪੁੱਜੇ ਅਤੇ ਖੇਤਰ ਦੀ ਘੇਰਾਬੰਦੀ ਕਰ ਕੇ ਸਰਚ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ।ਪਠਾਨਕੋਟ ਦੇ ਨੇੜਲੇ ਇਲਾਕਿਆਂ ‘ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਪੁਲਸ ਵਲੋਂ ਸਰਚ ਆਪਰੇਸ਼ਨ ਚਲਾਇਆ ਗਿਆ ਹੈ।
ਪੁਲਸ ਪਾਰਟੀ ਆਪਣੇ ਵਾਹਨਾਂ ਅਤੇ ਟਰੈਕਟਰਾਂ ਦੀਆਂ ਲਾਈਟਾਂ ਨਾਲ ਖੇਤ ‘ਤੇ ਰੌਸ਼ਨੀ ਸੁੱਟ ਰਹੀ ਸੀ ਪਰ ਦੇਰ ਰਾਤ ਸਮਾਚਾਰ ਲਿਖੇ,,,,,, ਜਾਣ ਤੱਕ ਉਥੇ ਕਿਸੇ ਸ਼ੱਕੀ ਵਿਅਕਤੀ ਦੀ ਹਰਕਤ ਨਹੀਂ ਦੇਖੀ ਗਈ ਹੈ। ਬਾਵਜੂਦ ਇਸ ਦੇ ਪੁਲਸ ਚੌਕਸ ਹੋ ਕੇ ਸਰਚ ਕਰਨ ‘ਚ ਜੁਟੀ ਹੋਈ ਹੈ।
Check Also
ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,
ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …