Breaking News
Home / ਤਾਜਾ ਜਾਣਕਾਰੀ / ਹੁਣੇ ਆਈ ਤਾਜਾ ਅਪਡੇਟ – ਆਹ ਦੇਖੋ ਕੀ ਹੋ ਗਿਆ ਪੰਜਾਬ ਚ

ਹੁਣੇ ਆਈ ਤਾਜਾ ਅਪਡੇਟ – ਆਹ ਦੇਖੋ ਕੀ ਹੋ ਗਿਆ ਪੰਜਾਬ ਚ

ਬੀਤੇ ਕੁਝ ਦਿਨਾਂ ਤੋਂ ਪੰਜਾਬ ਭਰ ‘ਚ ਲਗਾਤਾਰ ਪੈ ਰਹੇ ਮੀਂਹ ਕਾਰਨ ਜਿੱਥੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਹੀ ਪਹਾੜੀ ਇਲਾਕਿਆਂ ‘ਚ ਪੈ ਰਹੇ ਤੇਜ਼ ਮੀਂਹ ਅਤੇ ਬੱਦਲ ਫਟਣ ਦੀਆਂ ਘਟਨਾਵਾਂ ਕਾਰਨ ਬਿਆਸ ਦਰਿਆ ‘ਚ ਪਾਣੀ ਦਾ ਵਹਾਅ ਲਗਾਤਾਰ ਵਧਦਾ ਜਾ ਰਿਹਾ ਹੈ,,,,,,,  ਜਿਸ ਨਾਲ ਮੁਕੇਰੀਆਂ ਦੇ ਬਿਆਸ ਦਰਿਆ ਕੰਢੇ ਵਸੇ ਹਲੇੜ, ਜਨਾਰਦਨ, ,,,,,, ਧਨੋਆ, ਹਿੰਮਤਪੁਰ, ਸ਼ਤਾਬਕੋਟ, ਸੱਲੋਵਾਲ, ਨੌਸ਼ਹਿਰਾ ਪੱਤਣ, ਕਲੀਚਪੁਰ ਕਲੋਤਾ, ਸਰਦੂਲਪੁਰ ਕਲੋਤਾ, ਹੁਸ਼ਿਆਰਪੁਰ ਕਲੋਤਾ,

ਮਹਿਤਾਬਪੁਰ, ਜਾਹਿਦਪੁਰ, ਟੇਰਕਿਆਣਾ, ਤੂਰਾ, ਤੱਗੜਾਂ, ਚੱਕਵਾਲ, ਮਿਆਣੀ ਮਲਾਹਾਂ ਆਦਿ ਦਰਜਨਾਂ ਪਿੰਡਾਂ ਦੇ ਵਾਸੀਆਂ ‘ਚ ਸਹਿਮ ਦਾ ਮਾਹੌਲ ਹੈ। ਉਕਤ ਪਿੰਡਾਂ ਦੇ ਲੋਕ ਜਿੱਥੇ 1988 ‘ਚ ਆਏ ਹੜ੍ਹ ਕਾਰਨ ਹੋਏ ਨੁਕਸਾਨ ਨੂੰ ਅੱਜ ਤੱਕ ਭੁੱਲ ਨਹੀਂ ਸਕੇ, ਉੱਥੇ ਨਾਲ ਹੀ ਕੇਰਲਾ ‘ਚ ਹੜ੍ਹਾਂ ਕਾਰਨ ਹੋਈ ਭਿਆਨਕ ,,,,,, ਤਬਾਹੀ ਉਨ੍ਹਾਂ ਨੂੰ ਸੋਚਣ ‘ਤੇ ਮਜਬੂਰ ਕਰ ਰਹੀ ਹੈ। ਸੰਭਾਵਿਤ ਹੜ੍ਹਾਂ ਨੂੰ ਲੈ ਕੇ ਅੱਜ ਪ੍ਰਸ਼ਾਸਨਿਕ ਅਤੇ ਪੁਲਸ ਅਧਿਕਾਰੀਆਂ ਵੱਲੋਂ ਬਿਆਸ ਦਰਿਆ ਕੰਢੇ ਵਸਦੇ ਪਿੰਡਾਂ ਦਾ ਦੌਰਾ ਕੀਤਾ ਗਿਆ। ਉਨ੍ਹਾਂ ਸਮੂਹ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਬਿਆਸ ਦਰਿਆ ਤੇ ,,,,,,,  ਹੋਰ ਨਹਿਰਾਂ-ਨਾਲਿਆਂ ਨਜ਼ਦੀਕ ਨਾ ਜਾਣ।

PunjabKesari

ਕੀ ਕਹਿੰਦੇ ਹਨ ਐੱਸ. ਡੀ. ਐੱਮ.
ਐੱਸ. ਡੀ. ਐੱਮ. ਅਦਿੱਤਿਆ ਉੱਪਲ ਨੇ ਦੱਸਿਆ ਕਿ ਸੰਭਾਵਿਤ ਹੜ੍ਹ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਸਾਰੇ ਲੋੜੀਂਦੇ ਪ੍ਰਬੰਧ ਪੂਰੇ ਕਰ ਲਏ ਗਏ ਹਨ। ਪ੍ਰਸ਼ਾਸਨ ਕਿਸੇ ਵੀ ਸਥਿਤੀ ਦਾ ਸਾਹਮਣਾ ਕਰਨ ਲਈ ਤਿਆਰ ਹੈ। ਉਨ੍ਹਾਂ ਦੱਸਿਆ ਕਿ ਪੌਂਗ ਡੈਮ ਵੱਲੋਂ ਪਾਣੀ ਛੱਡੇ ਜਾਣ ਸਬੰਧੀ ਕੋਈ ਲਿਖਤੀ ਸੂਚਨਾ ,,,,, ਪ੍ਰਾਪਤ ਨਹੀਂ ਹੋਈ, ਇਸ ਲਈ ਲੋਕਾਂ ਨੂੰ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!