ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਮੌਸਮ ਵਿਭਾਗ ਨੇ ਅਗਲੇ 72 ਘੰਟਿਆਂ ਤੱਕ ਪੰਜਾਬ ‘ਚ ਮੀਂਹ -ਝੱਖੜ ਦੀ ਕੀਤੀ ਭਵਿੱਖਬਾਣੀ:ਪੰਜਾਬ ਰਾਜ ਦੇ ਵੱਖ ਵੱਖ ਹਿੱਸਿਆ ਵਿੱਚ 17 ਤੋਂ 19 ਅਕਤੂਬਰ ਤੱਕ ਮੀਂਹ -ਝੱਖੜ ਸਬੰਧੀ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਮੌਸਮ ਵਿਭਾਗ ਦੇ ਬੁਲਾਰੇ ਨੇ ਦੱਸਿਆ ,,,,, ਕਿ ਪੰਜਾਬ ਦੇ ਉੱਤਰ ਅਤੇ ਉੱਤਰੀ ਪੂਰਬੀ ਹਿੱਸਿਆਂ ‘ਚ ਕਿਤੇ -ਕਿਤੇ ਮੀਹ ਪੈਣ ਦੀ ਸੰਭਾਵਨਾ ਹੈ।ਇਸ ਦੇ ਨਾਲ ਜੀ ਮੌਸਮ ਵਿਭਾਗ ਅਨੁਸਾਰ ਝੱਖੜ ਵੀ ਆ ਸਕਦਾ ਹੈ।
ਕਸ਼ਮੀਰ ਤੇ ਹਿਮਾਚਲ ਦੀਆਂ ਉੱਚੀਆਂ ਚੋਟੀਆਂ ‘ਤੇ ਫਿਰ ਬਰਫਬਾਰੀ ਦੀ ਉਮੀਦ ਹੈ। ਇਸ ਕਾਰਵਾਈ ਤੋਂ ਬਾਅਦ ਪਹਾੜਾਂ ਚ ਮੌਸਮ ਸਾਫ ਹੁੰਦਿਆਂ ਹੀ ਪੰਜਾਬ ਚ ਰਾਤਾਂ ਦੇ ਪਾਰੇ ਚ ਗਿਰਾਵਟ ਆਵੇਗੀ ਤੇ ਕਈ ਹਿੱਸਿਆਂ ਚ 15° ਤੱਕ ਗਿਰ ਜਾਵੇਗਾ, ,,,,,, ਪੇਂਡੂ ਹਿੱਸਿਆਂ ਚ ਇਸਦੇ ਇਸਤੋਂ ਵੀ ਹੇਠਾਂ ਜਾਣ ਦੀ ਉਮੀਦ ਹੈ, ਦਿਨ ਸੋਹਣੇ ਤੇ ਸੁਹਾਵਣੇ ਰਹਿਣਗੇ।
ਦੱਸਣਯੋਗ ਹੈ ਕਿ ਅਕਤੂਬਰ ਸ਼ੁਰੂ ਤੋਂ ਹੁਣ ਤੱਕ ਸੂਬੇ ਚ 3 ਅਕਤੂਬਰ ਨੂੰ ਹੋਈ ,,,,,, ਇੱਕਾਂ-ਦੁੱਕਾ ਕਾਰਵਾਈ ਤੋਂ ਇਲਾਵਾ ਮੌਸਮ ਪੂਰੀ ਤਰ੍ਹਾਂ ਸਾਫ਼ ਬਣਿਆ ਹੋਇਆ ਹੈ।
ਦਿਨ ਦਾ ਪਾਰਾ 31°c ਤੋਂ 33° ਨਾਲ ਔਸਤ ਜਾਂ ਔਸਤ ਤੋਂ 1-2° ਘੱਟ ਬਣਿਆ ਹੋਇਆ ਹੈ। ਜਿਸ ਦੇ ਕਾਰਨ ਪਛੇਤੇ ਝੋਨੇ ਪੱਕਣ ਵਿੱਚ ,,,,, ਬਹੁਤ ਦੇਰੀ ਹੋ ਰਹੀ ਹੈ ਕਿਸਾਨ ਆਪਣੇ ਝੋਨੇ ਪੱਕਣ ਦੀ ਉਡੀਕ ਕਰ ਰਹੇ ਹਨ ਪਰ ਝੋਨੇ ਪੱਕਣ ਦਾ ਨਾਂ ਨਹੀਂ ਲੈ ਰਹੇ ਹਨ ।