ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਕਿਹਾ ਕਿ, ‘ਸਿੱਧੂ ਸਿਆਣੇ ਲੀਡਰ ਹਨ, ਉਹਨਾਂ ਦਾ ਸਪਸ਼ਟੀਕਰਨ ਆ ਚੁੱਕਿਆ ਹੈ। ਹੁਣ ਇਸ ਮਾਮਲੇ ‘ਤੇ ਚਰਚਾ ਦੀ ਲੋੜ ਨਹੀਂ’। ਦੂਜੇ ਪਾਸੇ ਕੈਪਟਨ ਤੇ ਦਿੱਤੇ ਬਿਆਨ ਤੇ ਸਿੱਧੂ ਨੇ ਕਿਹਾ ਕਿ, ਮੁੱਖਮੰਤਰੀ ਮੇਰੇ ਪਿਤਾ ਸਮਾਨ ਹਨ ਮੈਂ ਉਹਨਾਂ ਦੀ ਬਹੁਤ ਇੱਜ਼ਤ ਕਰਦਾ ਹਾਂ’।
ਪਿੱਛਲੇ ਦਿਨੀਂ ਕੈਪਟਨ ਅਮਰਿੰਦਰ ਸਿੰਘ ਦੀ ਥਾਂ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੂੰ ਆਪਣਾ ਕਪਤਾਨ ਮੰਨਣ ਬਾਰੇ ਬਿਆਨ ਦੇ ਕੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਬੁਸੇ ਫਸੇ ਹੋਏ ਸੀ । ਭਾਵੇਂ ਉਨ੍ਹਾਂ ਦੀ ਧਰਮ ਪਤਨੀ ਨਵਜੋਤ ਕੌਰ ਸਿੱਧੂ ਵੱਲੋਂ ਸਿੱਧੂ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦਾ ਦਾਅਵਾ ਕਰ ਕੇ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਪੰਜਾਬ ਕਾਂਗਰਸ ਵਿਚ ਸਿੱਧੂ ਖ਼ਿਲਾਫ਼ ਉਠਿਆ ਰੋਹ ਸ਼ਾਂਤ ਹੋਣ ਦਾ ਨਾਮ ਨਹੀਂ ਲੈ ਰਿਹਾ ਸੀ।
ਹਾਲਾਂਕਿ ਸਿੱਧੂ ਆਖ ਰਹੇ ਸਨ ਕਿ ਉਨ੍ਹਾਂ ਨੇ ਇਹ ਕਿਹਾ ਹੀ ਨਹੀਂ ਸੀ ਕਿ ਉਨ੍ਹਾਂ ਨੂੰ ਪਾਕਿਸਤਾਨ ਦੇ ਦੌਰੇ ’ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਭੇਜਿਆ ਸੀ। ਉਨ੍ਹਾਂ ਨੂੰ ਤਾਂ ਦੌਰੇ ਸਬੰਧੀ ਪਾਕਿਸਤਾਨ ਸਰਕਾਰ ਤੋਂ ਨਿੱਜੀ ਸੱਦਾ ਪੱਤਰ ਆਇਆ ਸੀ। ਸ੍ਰੀ ਸਿੱਧੂ ਨੇ ਕਿਹਾ ਕਿ ਮੀਡੀਆ ਦੇ ਕੁੱਝ ਹਿੱਸੇ ਵੱਲੋਂ ਪ੍ਰੈੱਸ ਕਾਨਫਰੰਸ ਨੂੰ ਅਧੂਰਾ ਦਿਖਾਇਆ ਗਿਆ।
ਇਸੇ ਵਾਰਤਾਲਾਪ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਪਿਤਾ ਸਮਾਨ ਵੀ ਕਿਹਾ ਹੈ ਜਿਸ ਨੂੰ ਦਿਖਾਇਆ ਨਹੀਂ ਗਿਆ। ਸਿੱਧੂ ਨੇ ਕਿਹਾ ਕਿ ਉਹ ਆਪਣੀ ਅੰਤਰ ਆਤਮਾ ਤੇ ਪੰਜਾਬ ਦੇ ਲੋਕਾਂ ਨੂੰ ਜਵਾਬਦੇਹ ਹਨ।
ਆਹ ਦੇਖਲੋ ਖਬਰ ਵੀ ਪੜੋ ਹੁਣੇ ਹੁਣੇ ਆਈ ਹੈ
ਪੰਜਾਬ ਸਰਕਾਰ ‘ਚ ਮੰਤਰੀ ਅਤੇ ਸਾਬਕਾ ਕ੍ਰਿਕੇਟਰ ਨਵਜੋਤ ਸਿੰਘ ਸਿੱਧੂ ਆਪਣੀ ਬਿਆਨਬਾਜ਼ੀ ਕਾਰਨ ਲਗਾਤਾਰ ਸੁਰਖ਼ੀਆਂ ਚ ਬਣੇ ਹੋਏ ਹਨ। ਇਸੇ ਬਿਆਨਬਾਜੀ ਦੇ ਕਾਰਨ ਆਪਣੇ ਹੀ ਮੰਤਰੀਆਂ ਦੇ ਨਿਸ਼ਾਨੇ ਤੇ ਹਨ। ਸਿੱਧੂ ਨੇ ਹਾਲ ਹੀ ਚ ਦਿੱਤੇ ਬਿਆਨ ‘ਚ ਕਿਹਾ ਸੀ ਕਿ ਕਪਤਾਨ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨਹੀਂ ਬਲਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਹਨ। ਜਿਸ ਤੋਂ ਬਾਅਦ ਪੰਜਾਬ ਸਰਕਾਰ ਦੇ ਕਈ ਮੰਤਰੀਆਂ ਨੇ ਸਿੱਧੂ ਤੋਂ ਅਸਤੀਫਾ ਮੰਗ ਲਿਆ ਹੈ। ਅੱਜ ਪੰਜਾਬ ਕੈਬਨਿਟ ਦੀ ਬੈਠਕ ਹੈ, ਅਜਿਹੇ ਚ ਇਸ ਮੁੱਦੇ ਤੇ ਕੋਈ ਵੱਡਾ ਫੈਸਲਾ ਹੋ ਸਕਦਾ ਹੈ।
ਦਰਅਸਲ, ਸੋਮਵਾਰ ਦੁਪਹਿਰ ਨੂੰ ਕੈਬਨਿਟ ਮੀਟਿੰਗ ਹੈ। ਕਿਹਾ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਕੁੱਝ ਮੰਤਰੀ ਵੱਖਰੇ ਤੋਂ ਬੈਠਕ ਕਰ ਇਸ ਮੁੱਦੇ ਨੂੰ ਕੈਬਨਿਟ ਚ ਚੁੱਕਣ ਦਾ ਫੈਸਲਾ ਕਰ ਸਕਦੇ ਹਨ। ਸਿੱਧੂ ਨੂੰ ਜਾਂ ਬਿਆਨ ਵਾਪਿਸ ਲੈਣ ਦੀ ਗੱਲ ਹੋਵੇਗੀ ਜਾਂ ਮੁਆਫ਼ੀ ਮੰਗਣ ਦੀ ਗੱਲ ਕਹੀ ਜਾ ਸਕਦੀ ਹੈ। ਇਸ ਦੇ ਨਾਲ ਹੀ ਅਸਤੀਫੇ ਦੀ ਵੀ ਗੱਲ ਹੋ ਗਈ ਸਕਦੀ ਹੈ।
ਪੰਜਾਬ ‘ਚ ਛਿੜੀ ਪੋਸਟਰ ਵਾਰ
ਦੱਸਣਯੋਗ ਹੈ ਕਿ ਪੰਜਾਬ ਸਰਕਾਰ ਦੇ ਤਿੰਨ ਮੰਤਰੀ ਪੇਂਡੂ ਅਤੇ ਵਿਕਾਸ ਮੰਤਰੀ ਰਾਜਿੰਦਰ ਸਿੰਘ ਬਾਜਵਾ, ਸਿੰਜਾਈ ਤੇ ਮਾਲ ਮੰਤਰੀ ਸੁਖਵਿੰਦਰ ਸਿੰਘ ਸਰਕਾਰੀਆ ਅਤੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਸਿੱਧੂ ਤੇ ਹਮਲੇ ਕੀਤੇ ਹਨ। ਰਾਜ ਸਰਕਾਰ ਦੇ ਕਰੀਬ 10 ਮੰਤਰੀ ਸਿੱਧੂ ਦੇ ਖਿਲਾਫ ਹਨ। ਇਸ ਤੋਂ ਇਲਾਵਾ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਕਹਿਣਾ ਹੈ ਕਿ ਪੰਜਾਬ ਦੀਆਂ ਸਾਰੀਆਂ ਗਲੀਆਂ ‘ਚ ਪੋਸਟਰ ਲੱਗੇ ਹੋਏ ਹਨ ਕਿ, ‘ਪੰਜਾਬ ਦਾ ਕੈਪਟਨ ਸਾਡਾ ਕੈਪਟਨ’ ਯਾਨੀ ਪੰਜਾਬ ਵਾਲਿਆਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਮੁਖਿਆ ਦੱਸਿਆ ਹੈ।