Breaking News
Home / ਤਾਜਾ ਜਾਣਕਾਰੀ / ਹੁਣੇ ਸਵੇਰੇ ਸਵੇਰੇ ਆਈ ਤਾਜਾ ਵੱਡੀ ਖਬਰ ਬੰਬ ਧਮਾਕੇ ਬਾਰੇ

ਹੁਣੇ ਸਵੇਰੇ ਸਵੇਰੇ ਆਈ ਤਾਜਾ ਵੱਡੀ ਖਬਰ ਬੰਬ ਧਮਾਕੇ ਬਾਰੇ

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਰਾਜਾਸਾਂਸੀ ‘ਚ ਨਿਰੰਕਾਰੀ ਭਵਨ ਤੇ ਹੋਏ ਹਮਲੇ ਤੋਂ ਬਾਅਦ ਪੰਜਾਬ ਸਰਕਾਰ ਨੇ ਇਨਾਮ ਦਾ ਐਲਾਨ ਕੀਤਾ ਗਿਆ ਹੈ। ,,,,, ਹਮਲਾਵਰ ਦਾ ਸੁਰਾਗ ਦੇਣ ਵਾਲੇ ਨੂੰ 50 ਲੱਖ ਦਾ ਇਨਾਮ ਦੇਣ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸਦੇ ਨਾਲ ਜਾਣਕਾਰੀ ਦੇਣ ਵਾਲੀ ਸੂਚਨਾ ਗੁਪਤ ਰੱਖੀ ਜਾਵੇਗੀ। ਇਹ ਐ੍ਲਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਹੈ।

ਇਸ ਹਮਲੇ ਦੀ ਜਾਂਚ ਕੌਮੀ ਜਾਂਚ ਏਜੰਸੀ (ਐਨਆਈਏ) ਨੂੰ ਸੌਂਪ ਦਿੱਤੀ ਗਈ ਹੈ। ਦੇਰ ਰਾਤ ਐਨਆਈਏ ਦੀ ਟੀਮ ਘਟਨਾ ਵਾਲੇ ਸਥਾਨ ਉਤੇ ਪਹੁੰਚ ਗਈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਧਰ, ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਮਾਮਲੇ ਵਿਚ ਸਖ਼ਤ ਕਾਰਵਾਈ ਕਰਨ ਨੂੰ ਕਿਹਾ ਹੈ। ਪੰਜਾਬ ਡੀਜੀਪੀ ਨੇ ਵੀ ਕਿਹਾ ਕਿ ,,,,, ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਐਨਆਈਏ ਦੀ ਤਿੰਨ ਮੈਂਬਰੀ ਟੀਮ ਅੰਮ੍ਰਿਤਸਰ ਪੁੱਜੀ ਹੈ।

ਦੱਸ ਦਈਏ ਕਿ ਹਾਈ ਅਲਰਟ ਦੇ ਬਾਵਜੂਦ ਰਾਜਾਸਾਂਸੀ ਅੰਤਰਰਾਸ਼ਟਰੀ ਏਅਰਪੋਰਟ ਤੋਂ ਕੁਝ ਦੂਰੀ ‘ਤੇ ਸਥਿਤ ਪਿੰਡ ਅਦਲੀਵਾਲ ਦੇ ਨਿਰੰਕਾਰੀ ਭਵਨ ‘ਤੇ ਐਤਵਾਰ ਸਵੇਰੇ ਗ੍ਰਨੇਡ ਹਮਲਾ ਕੀਤਾ ਗਿਆ ਸੀ। ਇਸ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 19 ਲੋਕ ਜਖ਼ਮੀ ਹੋ ਗਏ। ਡੀਜੀਪੀ ਨੇ ਘਟਨਾ ਨੂੰ ਅਤਿਵਾਦੀ ਹਮਲਾ ਕਰਾਰ ਦਿੱਤਾ ਹੈ।

ਘਟਨਾ ਤੋਂ ਬਾਅਦ ਏਰੀਏ ਵਿਚ ਨਾਕਾਬੰਦੀ ਕਰ ਕੇ ਚੈਕਿੰਗ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੇ ਡੇਰੇ ਦੇ ਸਥਾਨਕ ਪ੍ਰਬੰਧਕ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਐਫਆਈਆਰ ਦਰਜ ਕਰ ਲਈ ਹੈ। ਪੁਲਿਸ ਨੇ ਦੱਸਿਆ ਹੈ ਕਿ ਸੰਗਤ ਉੱਤੇ ਗ੍ਰਨੇਡ ਸੁੱਟਣ ਵਾਲੇ ਦੋਵੇਂ ਨੌਜਵਾਨ ਕੇਸਾਧਾਰੀ ਹਨ ਤੇ ਦੋਵਾਂ ਨੇ ਦਾੜ੍ਹੀ ਵੀ ਰੱਖੀ ਹੋਈ ਹੈ।


ਦੋਵਾਂ ਨੌਜਵਾਨਾਂ ਵਿੱਚੋਂ ਇੱਕ ਨੌਜਵਾਨ ਨੇ ਜੀਨ ਦੀ ਪੈਂਟ ਤੇ ਕਮੀਜ਼ ਪਹਿਨੀ ਹੋਈ ਸੀ ਤੇ ਸਿਰ ’ਤੇ ਕਾਲੀ ,,,,, ਪਗੜੀ ਬੰਨ੍ਹੀ ਹੋਈ ਸੀ। ਦੂਸਰੇ ਨੌਜਵਾਨ ਨੇ ਹਲਕਾ ਖਾਕੀ ਰੰਗ ਦਾ ਕੁੜਤਾ-ਪਜਾਮਾ ਪਹਿਨਿਆ ਹੋਇਆ ਸੀ ਅਤੇ ਸਿਰ ’ਤੇ ਪਟਕਾ ਬੰਨ੍ਹਿਆ ਹੋਇਆ ਸੀ। ਦੋਵਾਂ ਵਿੱਚੋਂ ਜਿਸ ਨੌਜਵਾਨ ਨੇ ਭਵਨ ਦੇ ਅੰਦਰ ਗ੍ਰਨੇਡ ਸੁੱਟਿਆ, ਉਸ ਨੌਜਵਾਨ ਨੇ ਜੀਨ ਦੀ ਪੈਂਟ ਪਾਈ ਹੋਈ ਸੀ। ਜਾਣਕਾਰੀ ਮੁਤਾਬਕ ਪੁਲਿਸ ਹਮਲੇ ਦੌਰਾਨ ਡੇਰੇ ਦੇ ਅੰਦਰ ਮੌਜੂਦ ਪੈਰੋਕਾਰਾਂ ਨਾਲ ਗੱਲਬਾਤ ਕਰ ਕੇ ਹਮਲਾਵਰਾਂ ਦੇ ਸਕੈੱਚ ਵੀ ਤਿਆਰ ਕਰਵਾ ਰਹੀ ਹੈ।

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!