ਤਾਜੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਦਹਿਸ਼ਤ ‘ਚ ਚੱਲ ਰਹੇ ਅਮਰੀਕਾ ਦੇ ਲੋਕਾਂ ਦੇ ਦਿਲਾਂ ‘ਚ ਇਕ ਹੋਰ ਵਾਰਦਾਤ ਨੇ ਡਰ ਵਧਾ ਦਿੱਤਾ ਹੈ। ਪਿਛਲੇ ਕੁਝ ਦਿਨਾਂ ਤੋਂ ਜਿੱਥੇ ਲੋਕਾਂ ਦੇ ਘਰਾਂ ‘ਚ ਸ਼ੱਕੀ ਪੈਕੇਟ ਭੇਜੇ ਜਾ ਰਹੇ ਸਨ, ਉਥੇ ਸ਼ਨੀਵਾਰ ਸਵੇਰ ਨੂੰ ਪੇਂਸਿਲਵੇਨੀਆ ਦੇ ਪਿਟਸਬਰਗ ‘ਚ ਯਹੂਦੀ ਪ੍ਰਾਥਨਾ ਸਭਾ (ਪ੍ਰਾਥਨਾ ਵਾਲੀ ਥਾਂ) ‘ਤੇ ਇਕ ਸ਼ਖਸ ਨੇ,,,, ਲਗਾਤਾਰ ਗੋਲੀਬਾਰੀ ਕੀਤੀ। ਇਸ ਗੋਲੀਬਾਰੀ ‘ਚ 8 ਲੋਕਾਂ ਦੇ ਮਾਰੇ ਜਾਣ ਅਤੇ ਕਈਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਦੱਸ ਦਈਏ ਕਿ ਇਸ ਗੋਲੀਬਾਰੀ ‘ਚ 3 ਪੁਲਸ ਕਰਮੀਆਂ ਦੇ ਵੀ ਜ਼ਖਮੀ ਹੋਏ ਹਨ।
ਪੁਲਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਪੁਲਸ ਕੋਲ ਫਿਲਹਾਲ ਇਸ ਘਟਨਾ ਬਾਰੇ ਹੋਰ ਜਾਣਕਾਰੀ ਨਹੀਂ ਹੈ ਕਿਉਂਕਿ ਉਹ ਹੁਣ ਵੀ ਇਮਾਰਤ ਨੂੰ ਖਾਲੀ ਕਰਾਉਣ ਅਤੇ ਮੌਜੂਦ ਹੋਰ ਖਤਰਿਆਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਹਮਲਾ ਸਥਾਨਕ ਸਮੇਂ ਮੁਤਾਬਕ 10 ਵਜੇ ਹੋਇਆ। ਇਸ ਘਟਨਾ ‘ਚ ,,,,, ਜ਼ਖਮੀਆਂ ਦੀ ਗਿਣਤੀ ਬਾਰੇ ਅਜੇ ਕੋਈ ਖਾਸ ਜਾਣਕਾਰੀ ਨਹੀਂ ਹੈ ਅਤੇ ਪੁਲਸ ਨੇ ਆਲੇ-ਦੁਆਲੇ ਦੇ ਲੋਕਾਂ ਤੋਂ ਆਪਣੇ ਘਰ ‘ਚ ਹੀ ਰਹਿਣ ਦੀ ਅਪੀਲ ਕੀਤੀ ਹੈ।
ਇਸ ਘਟਨਾ ਦੌਰਾਨ ਸਵਾਟ ਟੀਮ ਵੀ ਪਹੁੰਚ ਗਈ ਸੀ। ਇਸ ਮਾਮਲੇ ‘ਚ ਸ਼ੱਕੀ ਨੂੰ ਹਿਰਾਸਤ ‘ਚ ਲੈ ਪੁੱਛਗਿਛ ਕਰ ਰਹੀ ਹੈ ਅਤੇ ਉਸ ਕੋਲੋ ਪਿਸਤੌਲ ਬਰਾਮਦ ਕੀਤੇ ਗਏ ਹਨ। ਸ਼ਨੀਵਾਰ ਦੇ ਦਿਨ ਪੂਜਾ ਕਰਨ ਲਈ ਇਸ ਪ੍ਰਾਥਨਾ ਸਥਲ ‘ਚ ਲੋਕਾਂ ਦੀ ਕਾਫੀ ਭੀੜ ਸੀ।
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ,,,,,, ਨੇ ਟਵੀਟ ਕੀਤਾ ਸੀ ਕਿ ਪੇਂਸਿਲਵੇਨੀਆ ‘ਚ ਹੋਏ ਹਮਲੇ ‘ਤੇ ਮੇਰੀ ਨਜ਼ਰ ਹੈ ਅਤੇ ਪੁਲਸ ਦੀ ਟੀਮ ਆਪਣਾ ਕੰਮ ਕਰ ਰਹੀ ਹੈ। ਇਲਾਕੇ ‘ਚ ਕੋਈ ਹੋਰ ਵੀ ਸ਼ੂਟਰ ਹੋ ਸਕਦਾ ਹੈ ਇਸ ਲਈ ਖੇਤਰ ਦੇ ਲੋਕ ਸੁਰੱਖਿਆ ਦਾ ਖਿਆਲ ਰੱਖਦੇ ਹੋਏ ਆਪਣੇ ਘਰਾਂ ‘ਚ ਹੀ ਰਹਿਣ ਅਤੇ ਉਨ੍ਹਾਂ ਨੇ ਟਵੀਟ ਕਰ ਲੋਕਾਂ ਤੋਂ ਸੁਰੱਖਿਅਤ ਥਾਂਵਾਂ ‘ਤੇ ਰਹਿਣ ਦੀ ਅਪੀਲ ਕੀਤੀ।