Breaking News
Home / ਰਾਜਨੀਤੀ / ਹੁਣੇ ਹੁਣੇ ਹਰਸਿਮਰਤ ਬਾਦਲ ਨੇ ਮੰਗੀ ਮੁਆਫ਼ੀ ਕਹਿੰਦੀ ਮੈਂ ਤਾ

ਹੁਣੇ ਹੁਣੇ ਹਰਸਿਮਰਤ ਬਾਦਲ ਨੇ ਮੰਗੀ ਮੁਆਫ਼ੀ ਕਹਿੰਦੀ ਮੈਂ ਤਾ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਹਰਸਿਮਰਤ ਕੌਰ ਬਾਦਲ ਨੇ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਸਮਾਗਮ ਵਿਚ ਗੁਰਬਾਣੀ ਦੀ ਪੰਗਤੀ ਦਾ ਉਚਾਰਨ ਗਲਤ ਕਰਨ ਉਤੇ ਮੁਆਫੀ ਮੰਗ ਲਈ ਹੈ।
ਉਨ੍ਹਾਂ ਨੇ ਫੇਸਬੁੱਕ ‘ਤੇ ਪੋਸਟ ਪਾ ਕੇ ਮੁਆਫੀ ਮੰਗਦਿਆਂ ਕਿਹਾ ਹੈ ਕਿ ਉਨ੍ਹਾਂ ਤੋਂ ਗੁਰਬਾਣੀ ਦੀ ਪੰਗਤੀ ਦਾ ਉਚਾਰਨ ਗਲਤ ਹੋ ਗਿਆ ਸੀ। ਇਸ ਲਈ ਉਹ ਮੁਆਫੀ ਮੰਗਦੇ ਹਨ। ਯਾਦ ਰਹੇ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਮੌਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਗੁਰਬਾਣੀ ਦੀ ਪੰਕਤੀ ਗਲਤ ਤਰੀਕੇ ਨਾਲ ਪੜ੍ਹ ਦਿੱਤੀ ਸੀ।
ਹਰਸਿਮਰਤ ਬਾਦਲ ਨੇ ਭਾਸ਼ਣ ਦੌਰਾਨ ਗੁਰਬਾਣੀ ਦੀ ਪੰਗਤੀ ‘ਸੁਣੀ ਅਰਦਾਸਿ ਸੁਆਮੀ ਮੇਰੇ, ਸਰਬ ਕਲਾ ਬਣ ਆਈ’ ਦੀ ਥਾਂ ‘ਸਗਲ ਘਟਾ ਬਣ ਆਈ’ ਪੜ੍ਹ ਦਿੱਤੀ। ਸਿੱਖ ਜਥੇਬੰਦੀਆਂ ਨੇ ਇਸ ਨੂੰ ਬੱਜਰ ਗਲਤੀ ਕਰਾਰ ਦਿੰਦਿਆਂ ਹਰਸਿਮਰਤ ਬਾਦਲ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਹਰਸਿਮਰਤ ਖ਼ਿਲਾਫ਼ ਕਾਰਵਾਈ ਲਈ ਵੱਡੇ ਪੱਧਰ ਉਤੇ ਮੰਗ ਉਠੀ ਸੀ। ਹਰਸਿਮਰਤ ਬਾਦਲ ਨੇ ਮੁਆਫੀ ਮੰਗਦਿਆਂ ਆਖਿਆ ਹੈ ਕਿ ਕਰਤਾਰਪੁਰ ਲਾਂਘੇ ਦੇ ਸਮਾਗਮ ਦੌਰਾਨ ਉਨ੍ਹਾਂ ਕੋਲੋਂ ਬਾਣੀ ਦਾ ਗਲਤ ਉਚਾਰਨ ਹੋ ਗਿਆ ਹੈ।

ਇਸ ਲਈ ਉਹ ਸੰਗਤ ਤੇ ਪਰਮਾਤਮਾ ਕੋਲੋਂ ਮੁਆਫੀ ਮੰਗਦੇ ਹਨ। ਉਹ ਭੁੱਲਣਹਾਰ ਜੀਵ ਹਨ ਤੇ ਸਤਿਗੁਰੂ ਬਖ਼ਸ਼ਣਹਾਰ ਹਨ। ਗੁਰੂ ਸਾਹਿਬ ਦੀ ਬਖ਼ਸ਼ਿਸ਼ ਉਤੇ ਮਾਣ ਹੈ ਕਿ ਉਹ ਸਮੱਤ ਬਖ਼ਸ਼ ਕੇ ਸਾਡੀਆਂ ਭੁੱਲਾਂ ਚੁੱਕਾਂ ਨੂੰ ਨਾ ਚਿਤਾਰਦੇ ਹੋਏ ਸਦਾ ਸਿਰ ਦੇ ਮਿਹਰ ਭਰਿਆ ਹੱਥ ਰੱਖਣ।

About admin

Check Also

ਹੁਣੇ ਦੁਪਹਿਰੇ ਆਈ ਵੱਡੀ ਖਬਰ ਸਾਰਾ ਜਬ ਨਿਬੜ ਗਿਆ ਸਿੱਧੂ ਹੁੰਣੀ……

  ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ …

error: Content is protected !!