ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ‘ਤੇ ਉਨ੍ਹਾਂ ਤੇ ਪਰਚਾ ਦਰਜ ਹੋ ਸਕਦਾ ਹੈ। ਡੀਆਈਜੀ ਰਣਬੀਰ ਸਿੰਘ ਖੱਟੜਾ ਦਾ ਕਹਿਣਾ ਹੈ ਕਿ ਨਸ਼ਾ ਰੋਕੂ ਐਕਟ ਤਹਿਤ ਡਾ. ਗਾਂਧੀ ਦੇ ਪਰਚਾ ਕਰਨ ਬਾਰੇ ਵਿਚਾਰ ਹੋ ਰਿਹਾ ਹੈ ਤੇ ਖੈਰ ਉਸਦੀ ਵੀ ਨਹੀਂ ਹੋਵੇਗੀ ਜਿਸਦੀ ਜ਼ਮੀਨ ‘ਚ ਖਸ ਖਸ ਬੀਜਣ ਲਈ ਡਾ. ਗਾਂਧੀ ਨੇ ਪੈਰ ਧਰੇ ਸਨ। ਉਥੇ ਹੀ ਡੀਆਈਜੀ ਖੱਟੜਾ ਨੇ ਕਿਹਾ ਕਿ ਧਰਮਵੀਰ ਗਾਂਧੀ ਨੇ ਜੋ ਖਸ ਖਸ ਦੇ ਬੀਜ ਤਿਆਰ ਕਰਵਾ ਕੇ ਜੋ ਛਿੱਟਾ ਦਵਾਇਆ ਉਸ ਚੀਜ ਨੂੰ ਵੈਰੀਫਾਈ ਕਰ ਰਹੇ ਆ ਤੇ ਤੇ ,,,,, ਉਸਦੀ ਰਿਪੋਰਟ ਆਉਣੀ ਬਾਕੀ ਹੈ ਉਦੋਂ ਤਕ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਉਥੇ ਹੀ ਦੂਜੇ ਪਾਸੇ ਆਪਣੇ ਬਿਆਨਾਂ ਕਾਰਨ ਚਰਚਾ ਵਿੱਚ ਰਹਿਣ ਵਾਲੇ ਪੰਜਾਬ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਇਕ ਵਾਰ ਮੁੜ ਵਿਵਾਦਾਂ ਵਿੱਚ ਹਨ। ਸਿੱਧੂ ਨੇ ਕਿਹਾ ਹੈ ਕਿ ਪੰਜਾਬ ਵਿੱਚ ਅਫ਼ੀਮ ਨੂੰ ਲੀਗਲ ਕਰ ਦੇਣਾ ਚਾਹੀਦਾ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ,,,,, ਆਪ ਸਾਂਸਦ ਧਰਮਵੀਰ ਗਾਂਧੀ ਨੇ ਮੰਗ ਕੀਤੀ ਸੀ ਕਿ ਸੂਬੇ ਵਿੱਚ ਅਫ਼ੀਮ ਦੀ ਖੇਤੀ ਅਤੇ ਉਸ ਤੋਂ ਬਣਨ ਵਾਲੇ ਸਮਾਨ ਨੂੰ ਲੀਗਲ ਕਰ ਦੇਣਾ ਚਾਹੀਦਾ ਹੈ।
ਸਿੱਧੂ ਨੇ ਇਸ ਦਾ ਸਮਰਥਨ ਕਰਦੇ ਹੋਏ ਕਿਹਾ, ‘ਮੇਰੇ ਚਾਚਾ ਵੀ ਅਫ਼ੀਮ ਖਾਂਦੇ ਸੀ, ਉਨਾਂ ਨੇ ਇਸ ਦੀ ਵਰਤੋਂ ਦਵਾਈ ਵਾਂਗ ਕੀਤੀ ਅਤੇ ਉਨ੍ਹਾਂ ਨੇ ਲੰਮਾ ਜੀਵਨ ਬਤੀਤ ਕੀਤਾ’। ਸਿੱਧੂ ਨੇ ਕਿਹਾ ਕਿ ਅਫ਼ੀਮ ਹੈਰੋਇਨ ਤੋਂ ਬੇਹਤਰ ਹੁੰਦੀ ਹੈ। ਸਿੱਧੂ ਨੇ ਆਪਣਾ ਇਹ ਬਿਆਨ ਡੀਜੀਪੀ ਸੁਰੇਸ਼ ਅਰੋੜਾ ਦੀ ਮੌਜੂਦਗੀ ,,,,,, ਵਿੱਚ ਦਿੱਤਾ। ਸਿੱਧੂ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਪੰਜਾਬ ‘ਚ ਨਸ਼ਿਆਂ ਵਿਰੁੱਧ ਇਕ ਅੰਦੋਲਨ ਚੱਲ ਰਿਹਾ ਹੈ। ਪੰਜਾਬ ਵਿਧਾਨ ਸਭਾ ਚੌਣਾਂ ਵਿੱਚ ਕਾਂਗਰਸ ਨੇ ਇਸ ਮੁੱਦੇ ਨੂੰ ਜ਼ੋਰਾਂ-ਸ਼ੋਰਾਂ ਨਾਲ ਚੁੱਕਿਆ ਸੀ।
ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਖਸਖਸ ਦੀ ਖੇਤੀ ਦੇ ਮਾਮਲੇ ਚ ਲੁਧਿਆਣਾ ਦਿਹਾਤੀ ਪੁਲਸ ਵੱਲੋ ਡਾ. ਗਾਂਧੀ ਖਿਲਾਫ ਰੋਜਨਾਮਚਾ ਦਰਜ ਕੀਤਾ ਹੈ ਤੇ ਨਸ਼ੇ ਦੇ ਮਾਮਲੇ ਵਿੱਚ ਫਸਾ ਕੇ ਪੁਲਸ ਪਰਚਾ ਪਾਉਣ ਜਾ ਰਹੀ ਹੈ।
ਇਹਨਾਂ ਪਰਚਿਆਂ ਨਾਲ ਨਾਂ ਸੰਥੈਟਿਕ ਨਸ਼ੇ ਖਿਲਾਫ ਵਿੱਢੀ ਇਹ ਮੁਹਿੰਮ ਰੁਕਣੀ ਹੈ ਤੇ ਨਾਂ ਹੀ ,,,,ਖਸ ਖਸ ਦੀ ਖੇਤੀ ਦੀ ਮੰਗ। ਇਸ ਖੇਤੀ ਨੇ ਅਰਬਾਂ ਖਰਬਾਂ ਦਾ ਸੰਥੈਟਿਕ ਨਸ਼ੇ ਦਾ ਕਾਰੋਬਾਰ ਖਤਮ ਕਰਨਾ ਹੈ। ਇਸੇ ਗੱਲ ਦਾ ਪਾਲਾ ਮਾਰਦਾ ਹੈ #ਹੁਕਮਰਾਨਾਂ ਨੂਂ.!!
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ