Breaking News
Home / ਤਾਜਾ ਜਾਣਕਾਰੀ / ਹੁਣ ਮੋਬਾਇਲ ‘ਤੇ ਦੇਖੋ ਬਿਜਲੀ ਦਾ ਬਿੱਲ ਤੇ ਏਦਾਂ ਘਰ ਬੈਠੇ ਕਰੋ ਪੇਮੈਂਟ, ਨਹੀਂ ਹੋਵੇਗੀ ਪ੍ਰੇਸ਼ਾਨੀ

ਹੁਣ ਮੋਬਾਇਲ ‘ਤੇ ਦੇਖੋ ਬਿਜਲੀ ਦਾ ਬਿੱਲ ਤੇ ਏਦਾਂ ਘਰ ਬੈਠੇ ਕਰੋ ਪੇਮੈਂਟ, ਨਹੀਂ ਹੋਵੇਗੀ ਪ੍ਰੇਸ਼ਾਨੀ

ਜੇਕਰ ਤੁਸੀਂ ਕਈ ਵਾਰ ਬਿਜਲੀ ਦਾ ਬਿੱਲ ਨਾ ਮਿਲਣ ਕਾਰਨ ਪ੍ਰੇਸ਼ਾਨ ਹੋ ਜਾਂਦੇ ਹੋ ਅਤੇ ਇਹ ਪਤਾ ਨਹੀਂ ਲੱਗਦਾ ਕਿ ਬਿੱਲ ਕਿੰਨਾ ਹੈ ਤਾਂ ਤੁਹਾਡੀ ,,,,,, ਇਹ ਸਮੱਸਿਆ ਮੋਬਾਇਲ ‘ਤੇ ਹੀ ਦੂਰ ਹੋ ਸਕਦੀ ਹੈ। ਆਨਲਾਈਨ ਸੇਵਾਵਾਂ ਦੇ ਦੌਰ ‘ਚ ਬਿਜਲੀ ਦੇ ਬਿੱਲ ਦੀ ਪੇਮੈਂਟ ਕਰਨ ਲਈ ਵੱਖ-ਵੱਖ ਕੰਪਨੀਆਂ ਦੀਆਂ ਵੈੱਬਸਾਈਟਾਂ ਉਪਲੱਬਧ ਹਨ।

ਹਰ ਘਰ ਬਿਜਲੀ ਦਾ ਬਿੱਲ ਆਉਂਦਾ ਹੈ ਪਰ ਜੇਕਰ ਕਿਸੇ ਕਾਰਨ ਬਿਲ ਨਹੀਂ ਪਹੁੰਚਦਾ ਤਾਂ ਬਿਜਲੀ ਦਫਤਰ ਜਾ ਕੇ ਜਾਣਕਾਰੀ ਹਾਸਲ ਕਰਨੀ ਪੈਂਦੀ ਹੈ।,,,,,,  ਇਸ ਵਿਚਕਾਰ ਬਿੱਲ ਦੀ ਤਰੀਕ ਲੰਘ ਜਾਵੇ ਤਾਂ ਵਾਧੂ ਪੈਸੇ ਭਰਨੇ ਪੈ ਜਾਂਦੇ ਹਨ। ਇਸ ਲਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ. ਐੱਸ. ਪੀ. ਸੀ. ਐੱਲ.) ਨੇ ਵੀ ਇਕ ਐਪ ਲਾਂਚ ਕੀਤੀ ਹੈ,

ਜਿਸ ਦਾ ਨਾਂ ਇਲੈਕਟ੍ਰੀਸਿਟੀ ਬਿੱਲ ਪੇਮੈਂਟ ਐਪ ਹੈ। ਇਸ ‘ਚ ਤੁਸੀਂ ਘਰ ਬੈਠੇ ਆਪਣਾ ਬਿੱਲ ਚੈੱਕ ਕਰ ਸਕਦੇ ਹੋ ਅਤੇ ਬਿੱਲ ਦੀ ਪੇਮੈਂਟ ਵੀ ਕਰ ਸਕਦੇ ਹੋ। ਘਰ ਬੈਠੇ ਇਸ ਐਪ ‘ਤੇ ਬਿਹਾਰ, ਯੂ. ਪੀ., ਗੁਜਰਾਤ, ਪੰਜਾਬ, ਰਾਜਸਥਾਨ, ਮਹਾਰਾਸ਼ਟਰ ਸਮੇਤ ਭਾਰਤ ਦੇ ਸਾਰੇ ਸੂਬਿਆਂ ਦੇ ਬਿਜਲੀ ਬਿੱਲ ਚੈੱਕ ਕੀਤੇ ਜਾ ਸਕਦੇ ਹਨ। ਤੁਸੀਂ ਜਿਹੜੇ ਸੂਬੇ ‘ਚ ਰਹਿੰਦੇ ਹੋ, ਉੱਥੇ ਦਾ ਮੋਬਾਇਲ ਨੰਬਰ ਰਜਿਸਟਰਡ ਕਰਾਉਣਾ ਹੁੰਦਾ ਹੈ।

ਇੰਝ ਜਾਣੋ ਕਿੰਨੀ ਕਰਨੀ ਹੋਵੇਗੀ ਪੇਮੈਂਟ :
ਮੋਬਾਇਲ ‘ਚ ਇਲੈਕਟ੍ਰੀਸਿਟੀ ਬਿੱਲ ਪੇਮੈਂਟ ਐਪ ਡਾਊਨਲੋਡ ਕਰੋ। ਐਪ ਖੋਲ੍ਹਣ ਦੇ ਬਾਅਦ ਇਕ ਲਿਸਟ ਨਜ਼ਰ ਆਵੇਗੀ।,,,,,,,,,  ਇਸ ‘ਚ ਪੀ. ਐੱਸ. ਪੀ. ਸੀ. ਐੱਲ. ਦੀ ਸਾਈਟ ਖੋਲ੍ਹੋ। ਇਸ ‘ਚ ਬਿੱਲ ਪੇਮੈਂਟ ਦਾ ਬਦਲ ਹੋਵੇਗਾ। 10 ਅੰਕਾਂ ਦਾ ਬਿੱਲ ਨੰਬਰ ਭਰੋ ਅਤੇ ਜਿਵੇਂ ਹੀ ਇਹ ਨੰਬਰ ਭਰ ਕੇ ਸਬਮਿਟ ਕਰੋਗੇ, ਇਕ ਕੋਡ ਭਰਨ ਲਈ ਆਵੇਗਾ। ਕੋਡ ਭਰ ਕੇ ਸਬਮਿਟ ਹੋਣ ‘ਤੇ ਬਿੱਲ ਦੀ ਸਾਰੀ ਜਾਣਕਾਰੀ ਸਾਹਮਣੇ ਆ ਜਾਵੇਗੀ।

ਇਸ ‘ਚ ਖਪਤਕਾਰ ਦਾ ਨਾਮ, ਬਿੱਲ ਨੰਬਰ, ਕਿਹੜੇ ਮਹੀਨੇ ਦਾ ਬਿੱਲ ਹੈ, ਬਿੱਲ ਜਮ੍ਹਾ ਕਰਨ ਦੀ ਆਖਰੀ ਤਾਰੀਕ, ਕੁੱਲ ਕਿੰਨਾ ਬਿਜਲੀ ਦਾ ਬਿੱਲ,,,,,,,,,,  ਸਰਚਾਰਜ ਦੇ ਨਾਲ ਕਿੰਨਾ ਭਰਨਾ ਪਵੇਗਾ, ਸਾਰੀ ਜਾਣਕਾਰੀ ਨਜ਼ਰ ਆਵੇਗੀ। ਪੀ. ਐੱਸ. ਪੀ. ਸੀ. ਐੱਲ. ਨੇ ਭਾਰਤ ਬਿੱਲ ਪੇਅ ਨਾਲ ਸਮਝੌਤਾ ਕੀਤਾ ਹੈ। ਬਿਜਲੀ ਖਪਤਕਾਰਾਂ ਲਈ ਰਾਸ਼ਟਰੀ ਪੇਮੈਂਟ ਕਾਰਪੋਰੇਸ਼ਨ ਨੇ ਭਾਰਤ ਬਿੱਲ ਪੇਅ ਸਿਸਟਮ ਨੂੰ ਲਾਂਚ ਕੀਤਾ ਹੈ। ਇਸ ਜ਼ਰੀਏ ਵੀ ਬਿੱਲ ਅਦਾ ਕੀਤਾ ਜਾ ਸਕਦਾ ਹੈ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!