ਪੰਜਾਬੀ ਦਾ ਇੰਡਸਟਰੀ ਦਾ ਸਾਡੇ ਸਮਾਜ ਵਿਚ ਨਾਮ ਬਹੁਤ ਉੱਚਾ ਹੈ |ਜਿਸ ਵਿਚ ਬਹੁਤ ਸਾਰੇ ਕਲਾਕਾਰ ਮੌਜੂਦ ਹਨ |ਇਹਨਾਂ ਵਿਚੋਂ ਹੀ ਇੱਕ ਕਲਾਕਾਰ ਹੈ ਸ਼ੈਰੀ ਮਾਨ ਜੋ ਕਿ ਬਹੁਤ ਹੀ ਘੱਟ ਸਮੇਂ ਵਿਚ ਆਪਣਾ ਨਾਮ ਬਣਾਉਣ ਵਿਚ ਸਫਲ ਹੋਇਆ ਅਤੇ ਅੱਜ ਸ਼ੈਰੀ ਮਾਨ ਦਾ ਨਾਮ ਬੱਚੇ-ਬੱਚੇ ਦੀ ਜ਼ੁਬਾਨ ਤੇ ਹੈ |ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ,,,,,, ਸ਼ੈਰੀ ਮਾਨ ਦੀ ਆਉਣ ਵਾਲੀ ਫਿਲਮ ਦਾ ਨਾਮ ਹੈ ਮੈਰਿਜ ਪੈਲਿਸ |ਜਿਸਦਾ ਸਰੋਤਿਆਂ ਨੂੰ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਹੈ ਅਤੇ ਸਾਰੇ ਹੀ ਦਰਸ਼ਕ ਫਿਲਮ ਦੀ ਉਡੀਕ ਵਿਚ ਹਨ |
ਅਕਸਰ ਫਿਲਮੀ ਸਿਤਾਰੇ ਆਪਣੀ ਆਉਣ ਵਾਲੀ ਫਿਲਮ ਦੀ ਵੱਖ-ਵੱਖ ਥਾਵਾਂ ਤੇ ਜਾ ਕੇ ਆਪਣੇ ਸਰੋਤਿਆਂ ਨਾਲ ਗੱਲ-ਬਾਤ ਕਰਦੇ ਹਨ ਪਰ ਇਸ ਵਾਰ ਪੰਜਾਬੀ ਗਾਇਕ ਸ਼ੈਰੀ ਮਾਨ ਨੂੰ ਆਪਣੀ ਆਉਣ ਵਾਲੀ ਫਿਲਮ ਮੈਰਿਜ ਪੈਲਿਸ ਦੀ ਪ੍ਰਮੋਸ਼ਨ ਕਰਨਾ ਮਹਿੰਗਾ ਪੈ ਗਿਆ |ਦਰਾਸਲ ਬੀਤੇ ਦਿਨੀਂ ਲੁਧਿਆਣਾ ਦੇ ਦੁਗਲੀ ਇਲਾਕੇ ਵਿਚ ਸ਼ੈਰੀ ਮਾਨ ,,,,,,, ਆਪਣੀ ਆਉਣ ਵਾਲੀ ਫਿਲਮੀ ਦੀ ਪ੍ਰਮੋਸ਼ਨ ਕਰ ਰਹੇ ਸਨ ਅਤੇ ਉਹਨਾਂ ਨੇ ਆਪਣੇ ਚਾਹੁਣ ਵਾਲੇ ਸਰੋਤਿਆਂ ਨੂੰ ਮਨ ਪਸੰਦ ਗਾਨੇ ਵੀ ਸੁਨਾਏ ਪਰ ਜਿਵੇਂ ਹੀ ਉਹ ਜਾਣ ਲੱਗੇ ਤਾਂ ਨੌਜਵਾਨ ਸ਼ੈਰੀ ਮਾਨ ਨਾਲ ਫੋਟੋ ਖਿਚਵਾਉਣ ਦੇ ਲਈ ਅੱਗੇ ਵਧੀਆ ਜਿਸ ਕਾਰਨ ਸ਼ੈਰੀ ਮਾਨ ਦੇ ਬਾਉਂਸਰਾਂ ਨੇ ਉਸ ਨੌਜਵਾਨਾਂ ਨੂੰ ਬੁਰੀ ਤਰਾਂ ਕੁੱਟਿਆ ਅਤੇ ਉਹਨਾਂ ਨਾਲ ਧੱਕਾ-ਮੁੱਕੀ ਕੀਤੀ ਜਿਸ ਕਾਰਨ ਉਹ ਨੌਜਵਾਨ ਥੱਲੇ ਡਿੱਗ ਗਿਆ |
ਅਤੇ ਬਾਅਦ ਵਿਚ ਲੋਕਾਂ ਨੇ ਗੁੱਸੇ ਵਿਚ ਆ ਕੇ ਧੱਕਾ-ਮੁੱਕੀ ਕਰਨ ਵਾਲੇ ਬਾਉਂਸਰ ਨੂੰ ਭਜਾ-ਭਜਾ ਕੇ ਕੁੱਟਿਆ, ਇੱਥੋਂ ਤੱਕ ਕਿ ਉਸਦੀ ਪੱਗ ਵੀ ਲਾਹ ਦਿੱਤੀ |ਬਾਉਂਸਰ ਨੂੰ ਭੱਜ ਕੇ ਇੱਕ ਨੇੜੇ ਦੀ ਦੁਕਾਨ ਵਿਚ ਲੁਕਣਾ ਪਿਆ ਅਤੇ ਆਪਣੀ ਜਾਨ ਬਚਾਉਣੀ ਪਈ |ਬਾਕੀ ਹਿੱਸਾ ਤੁਸੀਂ ਇਸ ਵੀਡੀਓ ਵਿਚ ਦੇਖ ਸਕਦੇ ਹੋ ਕਿ ਕੀ ਕਾਰਨ ਸੀ ,,,,,, ਜਿਸ ਕਰਕੇ ਬਾਉਂਸਰ ਨੇ ਉਸ ਨੌਜਵਾਨ ਨਾਲ ਧੱਕਾ-ਮੁੱਕੀ ਕੀਤੀ ਅਤੇ ਬਾਅਦ ਵਿਚ ਭੀੜ ਨੇ ਉਸ ਬਾਉਂਸਰ ਨੂੰ ਬਹੁਤ ਹੀ ਜਿਆਦਾ ਕੁੱਟਿਆ |
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ