ਤਰਸੇਮ ਜੱਸੜ ਨੇ ਹਮੇਸ਼ਾ ਹੀ ਪੰਜਾਬੀ ਇੰਡਸਟਰੀ ਨੂੰ ਹਿੱਟ ਤੋਂ ਹਿੱਟ ਗਾਣੇ ਦਿੱਤੇ ਹਨ ‘ਤੇ ਆਪਣੇ ਵਧੀਆ ਗਾਣਿਆ ਨਾਲ ਪੰਜਾਬੀ ਇੰਡਸਟਰੀ ‘ਚ ਇੱਕ ਬਹੁਤ ਹੀ ਵਧੀਆ ਨਾਂਅ ਕਮਾਇਆ ਹੈ।,,,, ਤੇ ਚੰਗੇ ਗਾਣਿਆਂ ਦੇ ਨਾਲ ਪੰਜਾਬੀ ਇੰਡਸਟਰੀ ਨੂੰ ਹਿੱਟ ਫਿਲਮਾਂ ਵੀ ਦਿੱਤੀਆਂ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਤਰਸੇਮ ਜੱਸੜ ਦਾ ਗਾਣਾ ਚੈਲੇਂਜ ਹੀਰੋ ਜੋ ਕਿ ਲੀਕ ਹੋ ਗਿਆ।ਤਰਸੇਮ ਜੱਸੜ ਨੇ ਆਪਣੇ ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਸ਼ੇਅਰ ਕਰ ਇਸ ਬਾਰੇ ਜਾਣਕਾਰੀ ਦਿੱਤੀ ਹੈ। ,,,, ਉਹਨਾਂ ਨੇ ਲਿਖਿਆ ਹੈ ਕਿ ਬਹੁਤ ਅਫਸੋਸ ਹੋਇਆ ਜਦੋਂ ਇਹ ਪਤਾ ਲੱਗਿਆ ਕਿ ਸਾਡਾ ਗਾਣਾ ਲੀਕ ਹੋ ਗਿਆ ਹੈ। ਬਾਕੀ ਤੁਸੀ ਇਸ ਤਸਵੀਰ ‘ਚ ਦੇਖ ਸਕਦੇ ਹੋ ਕਿ ਤਰਸੇਮ ਨੇ ਕੀ ਲਿਖਿਆ ਹੈ।
ਹਾਲ ਹੀ ‘ਚ ਆਸਟਰੀਆ ਵਿਖੇ ਇਕ ਕਦਮ ਇਨਸਾਨੀਅਤ ਵੱਲ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦੌਰਾਨ ਪੰਜਾਬ ਦੇ ਉੱਘੇ ਕਲਾਕਾਰ ਤਰਸੇਮ ਜੱਸੜ ਨੇ ਆਪਣੀ ਗਾਇਕੀ ਨਾਲ ਰੰਗ ਬੰਨ੍ਹਿਆ। ਇਸ ਦੇ ਨਾਲ ਹੀ ਯੂਰਪ ਦੇ ਵਸਨੀਕ ਕਲਾਕਾਰਾਂ ਨੇ ਵੀ ਹਿੱਸਾ ਲਿਆ।,,,,, ਇਸ ਪ੍ਰੋਗਰਾਮ ਦੌਰਾਨ ਯੂਰਪ ਦੇ ਵੱਖ-ਵੱਖ ਦੇਸ਼ਾਂ ਤੋਂ ਪੰਜਾਬੀਆਂ ਨੇ ਆਪਣੀ ਹਾਜ਼ਰੀ ਲਗਾ ਕੇ ਇਸ ਚੈਰਿਟੀ ਸ਼ੋਅ ‘ਚ ਸਾਥ ਦਿੱਤਾ।
ਐੱਮ. ਕੇ. ਦਾ ਕਹਿਣਾ ਹੈ ਕਿ ਇਕ ਕਦਮ ਇਨਸਾਨੀਅਤ ਵੱਲ ਉਨ੍ਹਾਂ ਤੇ ਉਨ੍ਹਾਂ ਦੀ ਟੀਮ ਵਲੋਂ ਬਣਾਈ ਇਕ ਸੋਚ ਹੈ, ਜਿਸ ਰਾਹੀਂ ਪਬਲਿਕ ਦਾ ਮਨੋਰੰਜਨ ਤਾਂ ਹੋਇਆ ਹੀ, ਨਾਲ ਹੀ ਪ੍ਰੋਗਰਾਮ ਦੀਆਂ ਟਿਕਟਾਂ ਦਾ ਫੰਡ ਦਿਮਾਗੀ ਤੇ ਸਰੀਰਕ ਤੌਰ ‘ਤੇ ਕਮਜ਼ੋਰ ਬੱਚਿਆਂ ਦੀ ਸਿਹਤ ਤੇ ਭਵਿੱਖ ਪ੍ਰਤੀ ਇਕੱਠਾ ਕੀਤਾ ਗਿਆ। ,,,,, ਇਸ ਪ੍ਰੋਗਰਾਮ ਨੂੰ ਕਾਮਯਾਬ ਬਣਾਉਣ ‘ਚ ਜਿਥੇ ਉਨ੍ਹਾਂ ਦੀ ਟੀਮ ਮੋਨਿਕਾ, ਗੁਰਪ੍ਰੀਤ, ਜਤਿੰਦਰ, ਲਾਲੀ, ਜਸ ਜਸਪਾਲ ਤੇ ਬਾਕੀ ਸਾਰਿਆਂ ਨੇ ਸਾਥ ਦਿੱਤਾ, ਉਥੇ ਵਿਆਨਾ ਸ਼ਹਿਰ ਦੀਆਂ ਨਾਮਵਰ ਹਸਤੀਆਂ ਆਸ਼ੂ ਕੁਮਾਰ, ਗੁਰਦਿਆਲ ਬਾਜਵਾ, ਪ੍ਰਮੋਦ ਕੁਮਾਰ, ਪ੍ਰਿੰਸ, ਸਿੰਮੀ, ਅਮਰਜੀਤ ਹੇਅਰ, ਸੁਰਿੰਦਰ ਪੁਰੇਵਾਲ, ਮਨਜਿੰਦਰ ਪੁਰੇਵਾਲ ਤੇ ਕੁਲਦੀਪ ਨੇ ਸਹਿਯੋਗ ਦਿੱਤਾ।
ਯੂਰਪ ‘ਚ ਟਰਬੋਨੇਟਰ ਦੇ ਨਾਲ-ਨਾਲ ਇਕ ਕਦਮ ਇਨਸਾਨੀਅਤ ਵੱਲ ਚਲਾ ਕੇ ਅੱਜ ਦੀ ਪੀੜ੍ਹੀ ਨੂੰ ਸੰਦੇਸ਼ ਦਿੱਤਾ ਕਿ ਅਸੀਂ ਆਪਣੇ ਇਸ ਐਂਟਰਟੇਨਮੈਂਟ ਰਾਹੀਂ ਪੰਜਾਬ ਜਾਂ ਇੰਡੀਆ ‘ਚ ਲੋੜਮੰਦਾਂ ਦੀ ਸੇਵਾ ਵੀ ਕਰ ਸਕਦੇ ਹਾਂ, ਜਿਥੇ ਆਸਟਰੀਆ ‘ਚ ਐੱਮ. ਕੇ. ਵਲੋਂ ਤੇ ਉਨ੍ਹਾਂ ਦੀ ਟੀਮ ਵਲੋਂ ਇਹ ਕਦਮ ਚੁੱਕੇ ਗਏ,,,,, ਉਥੇ ਉਨ੍ਹਾਂ ਨੇ ਦੱਸਿਆ ਕਿ ਪੰਜਾਬ ‘ਚ ਆਉਣ ਵਾਲੇ ਦਿਨਾਂ ‘ਚ ਉਹ ਸਾਂਝ ਰੈਕਰਡਸ ਲਾਂਚ ਕਰਕੇ ਪੰਜਾਬੀ ਟੈਲੇਂਟ ਦੀ ਸੇਵਾ ਤੇ ਸੱਭਿਆਚਾਰਕ ਗੀਤਾਂ ਦੇ ਨਾਲ-ਨਾਲ ਟੈਲੇਂਟਿਡ ਪੀੜ੍ਹੀ ਨੂੰ ਅੱਗੇ ਲੈ ਕੇ ਆਉਣਗੇ, ਜਿਨ੍ਹਾਂ ਰਾਹੀਂ ਨੌਜਵਾਨਾਂ ਨੂੰ ਕੋਈ ਸੰਦੇਸ਼ ਮਿਲੇ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ