Breaking News
Home / ਤਾਜਾ ਜਾਣਕਾਰੀ / ਹੋਇਆ ਹੰਗਾਮਾ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਦੀਵਾਨ ਵਿੱਚ, ਤਣਾਓ ਦਾ ਮਾਹੌਲ

ਹੋਇਆ ਹੰਗਾਮਾ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਦੀਵਾਨ ਵਿੱਚ, ਤਣਾਓ ਦਾ ਮਾਹੌਲ

ਹੁਣੇ ਆਈ ਤਾਜਾ ਵੱਡੀ ਖਬਰ..

ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਦੀਵਾਨ ਵਿੱਚ ਹੋਇਆ ਹੰਗਾਮਾ ,ਤਣਾਓ ਦਾ ਮਾਹੌਲ:ਅਮਰੀਕਾ : ਕੈਲੇਫੋਰਨੀਆ ਦੇ ਸ਼ਹਿਰ ਸੈਨਹੋਜੇ ਵਿੱਚ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਦੀਵਾਨ ਵਿੱਚ ਹੰਗਾਮਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਉਸ ਦੌਰਾਨ ਓਥੇ ਤਣਾਓ ਦਾ ਮਾਹੌਲ ਬਣਿਆ ਹੋਇਆ ਹੈ।ਜਿਸ ਕਾਰਨ ਢੱਡਰੀਆਂ ਵਾਲੇ ਨੂੰ ਦੀਵਾਨ ਰੱਦ ਕਰਨਾ ਪੈ ਗਿਆ ਹੈ।

ਜਾਣਕਾਰੀ ਅਨੁਸਾਰ ਕੈਲੇਫੋਰਨੀਆ ਦੇ ਸ਼ਹਿਰ ਸੈਨਹੋਜੇ ਦੇ ਗੁਰਦੁਆਰਾ ਸਾਹਿਬ ਵਿੱਚ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਤਿੰਨ ਦਿਨਾਂ ਦੀਵਾਨ ਲੱਗਣੇ ਸਨ।ਇਸ ਦੌਰਾਨ ਸਿੱਖ ਜੱਥੇਬੰਦੀਆ ਨੇ ਰਣਜੀਤ ਸਿੰਘ ਢੱਡਰੀਆਂ ਦਾ ਜ਼ਬਰਦਸਤ ਵਿਰੋਧ ਕਰ ਦਿੱਤਾ।ਇਥੋਂ ਤੱਕ ਕਿ ਸਿੱਖ ਜੱਥੇਬੰਦੀਆ ਦੇ ,,,,, ਜ਼ਬਰਦਸਤ ਵਿਰੋਧ ਕਾਰਨ ਪਹਿਲੇ ਦਿਨ ਸਖ਼ਤ ਸੁਰੱਖਿਆ ਦੇ ਬਾਵਜੂਦ ਵੀ ਦੀਵਾਨ ਨਹੀਂ ਲੱਗ ਸਕੇ।ਇਸ ਦੌਰਾਨ ਵਿਰੋਧ ਕਰਨ ਵਾਲੀਆਂ ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਢੱਡਰੀਆਂ ਵਾਲਾ ਹਮੇਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਲਟ ਬੋਲਦਾ ਹੈ।ਜਿਸ ਕਾਰਨ ਉਹ ਉਸਦੇ ਦੀਵਾਨ ਨਹੀਂ ਲੱਗਣ ਦੇਣਗੇ।

ਜ਼ਿਕਰਯੋਗ ਹੈ ਕਿ ਗੁਰਦੁਆਰਾ ਸਾਹਿਬ ਵਿੱਚ ਅੱਜ ਰਣਜੀਤ ਸਿੰਘ ਢੱਡਰੀਆਂ ਦਾ ਦੀਵਾਨ ਲੱਗਣਾ ਸੀ।ਜਿਸ ਦੇ ਲਈ ਗੁਰਦੁਆਰਾ ਸਾਹਿਬ ਅੰਦਰ ਭਾਰੀ ਪੁਲਿਸ ਫੋਰਸ ਦਾਖਲ ਹੋਈ ਪਰ ਸਿੱਖ ਜੱਥੇਬੰਦੀਆ ਬਜ਼ਿਦ ਸਨ ਕਿ ਕਿਸੇ ਵੀ ਕੀਮਤ ਤੇ ਢੱਡਰੀਆਂ ਵਾਲੇ ਦਾ ਦੀਵਾਨ ਨਹੀਂ ਲੱਗਣ ਦੇਣਾ।ਅਖੀਰ ਰਣਜੀਤ ਸਿੰਘ ਢੱਡਰੀਆਂ,,,,, ਵਾਲੇ ਦੀਵਾਨ ਹਾਲ ਵਿੱਚ ਹੀ ਨਹੀਂ ਗਏ।ਸਿੱਖ ਜੱਥੇਬੰਦੀਆ ਨੇ ਐਲਾਨ ਕੀਤਾ ਹੈ ਕਿ ਉਹ ਅਗਲੇ ਦੋ ਦਿਨ ਹੋਰ ਇਸੇ ਤਰਾਂ ਵਿਰੋਧ ਜਾਰੀ ਰੱਖਣਗੀਆਂ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!