Breaking News
Home / ਮਨੋਰੰਜਨ / ਹੋਸ਼ ਉਡਾ ਦੇਵੇਗੀ ਸੱਚਾਈ-32 ਸਾਲਾ ਮਹਿਲਾ ਸੋਣ ਮਗਰੋਂ ਹੋਈ 15 ਸਾਲ ਦੀ,

ਹੋਸ਼ ਉਡਾ ਦੇਵੇਗੀ ਸੱਚਾਈ-32 ਸਾਲਾ ਮਹਿਲਾ ਸੋਣ ਮਗਰੋਂ ਹੋਈ 15 ਸਾਲ ਦੀ,

ਬ੍ਰਿਟੇਨ ਵਿਚ ਇਕ ਮਹਿਲਾ ਦਾ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਬਾਰੇ ਜਾਣ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ। ਇਸ ਸਾਲ ਅਪ੍ਰੈਲ ਵਿਚ ਬ੍ਰਿਟੇਨ ਦੇ ਸ਼ਹਿਰ ਮੈਨਚੈਸਟਰ ਵਿਚ ਇਕ ਸਵੇਰ ਨਾਓਮੀ ਜੈਕਬਸ ਉੱਠੀ ਤਾਂ ਉਸ ਨੂੰ ਯਾਦ ਹੀ ਨਹੀਂ ਸੀ ਕਿ ਉਹ ਕੌਣ ਹੈ। ਉਹ ਇਕ ਛੋਟੇ ਜਿਹੇ ਘਰ ਵਿਚ ਉੱਠੀ ਅਤੇ ਹੈਰਾਨ ਰਹਿ ਗਈ। ਅਸਲ ਵਿਚ ਜਦੋਂ ਉਹ ਉੱਠੀ ਸੀ ਤਾਂ ਉਸ ਨੇ ਖੁਦ ਨੂੰ 15 ਸਾਲ ਦੀ ਲੜਕੀ ਸਮਝਿਆ ਜਦਕਿ ਉਸ ਦੀ ਉਮਰ 32 ਸਾਲ ਸੀ। ਉਹ ਉੱਠੀ ਤਾਂ ਸਾਲ 2008 ਵਿਚ ਸੀ ਪਰ ਉਸ ਲਈ ਇਹ ਸਾਲ 1992 ਦਾ ਸੀ ਮਤਲਬ ਉਹ ਪਿਛਲੀ ,,,, ਸਦੀ ਵਿਚ ਪਹੁੰਚ ਗਈ ਸੀ। ਨਾਓਮੀ ਜੈਕਬਸ ਦੀ ਇਹ ਕਹਾਣੀ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਕਹਾਣੀ ਦੀ ਸੱਚਾਈ ਜਾਣ ਕੇ ਲੋਕਾਂ ਦੇ ਹੋਸ਼ ਉੱਡ ਰਹੇ ਹਨ।

PunjabKesari

ਨਾਓਮੀ ਜੈਕਬਸ ਨੇ ਦੱਸਿਆ,”ਪਹਿਲਾਂ ਕੁਝ ਸੈਕੰਡ ਮੈਂ ਸੋਚਿਆ ਕਿ ਮੈਂ ਹਾਲੇ ਵੀ ਸੁਪਨਾ ਦੇਖ ਰਹੀ ਹਾਂ ਪਰ ਇਹ ਤਾਂ ਇਕ ਬੁਰਾ ਸੁਪਨਾ ਸੀ। ਮੈਂ ਜਿਸ ਕਮਰੇ ਵਿਚ ਜਾਗੀ ਉਸ ਨੂੰ ਵੀ ਪਛਾਣ ਨਹੀਂ ਸੀ ਪਾ ਰਹੀ। ਮੈਨੂੰ ਯਾਦ ਹੈ ਕਿ ਮੈਂ ਜਿਹੜੀ ਪਹਿਲੀ ਚੀਜ਼ ਦੇਖੀ ਉਹ ਪਰਦੇ ਸਨ। ਮੈਂ ਉਨ੍ਹਾਂ ਪਰਦਿਆਂ ਨੂੰ ਵੀ ਪਛਾਣ ਨਹੀਂ ਪਾਈ। ਫਿਰ ਅਲਮਾਰੀ, ਬੈੱਡ  ਅਤੇ ਕਮਰਾ, ਸਭ ਕੁਝ ਅਜੀਬ ਸੀ। ਮੈਂ ਇਕ ਪਜਾਮਾ ਪਹਿਨਿਆ ਹੋਇਆ ਸੀ ਜਿਸ ਨੂੰ ਮੈਂ ਪਹਿਲਾਂ ਕਦੇ ਨਹੀਂ ਦੇਖਿਆ ਸੀ। ਮੈਂ ਖੁਦ ਨੁੰ ਸ਼ੀਸ਼ੇ ਵਿਚ ਦੇਖਿਆ। ਮੇਰਾ ਚਿਹਰਾ ਪੂਰੀ ਤਰ੍ਹਾਂ ਬਦਲ ਚੁੱਕਾ ਸੀ। ਮੇਰਾ ਚਿਹਰਾ ਪੀਲਾ ਪੈ ਗਿਆ ਸੀ ਅਤੇ ਮੈਂ ਵੱਡੀ ਉਮਰ ਦੀ ਦਿਸ ਰਹੀ ਸੀ। ਜਦੋਂ ਮੈਂ ਪਹਿਲੀ ਵਾਰੀ ਜ਼ੋਰ ਨਾਲ ਗੱਲ ਕੀਤੀ ਤਾਂ ਮੈਨੂੰ ਮੇਰੀ ਆਵਾਜ਼ ਬਹੁਤ ਵੱਖਰੀ ਲੱਗੀ। ਮੈਨੂੰ ਲੱਗ ਰਿਹਾ ਸੀ ਕਿ ਮੈਂ 15 ਸਾਲ ਦੀ ਹਾਂ। ਮੇਰੀਆਂ ਸਾਰੀਆਂ ਭਾਵਨਾਵਾਂ 15 ਸਾਲ ਦੀ ਇਕ ਕੁੜੀ ਵਾਂਗ ਸਨ ਅਤੇ ਮੈਂ ਸੋਚਿਆ ਕਿ ਇਹ ਸਾਲ 1992 ਹੈ।” ਪਰ ਨਾ ਤਾਂ ਇਹ ਸਾਲ 1992 ਸੀ ਅਤੇ ਨਾ ਹੀ ਮੈਂ 15 ਸਾਲ ਦੀ ਸੀ। ਇਹ ਸਾਲ 2008 ਸੀ ਅਤੇ ਉਸ ਸਮੇਂ ਨਾਓਮੀ 32 ਸਾਲ ਦੀ ਸੀ। ਨਾਓਮੀ ਬੀਤੇ ਡੇਢ ਦਹਾਕੇ ਦੀ ਆਪਣੀ ਸਾਰੀ ਯਾਦਦਾਸ਼ਤ ਗਵਾ ਚੁੱਕੀ ਸੀ।

PunjabKesari

ਨਾਓਮੀ ਨੇ ਹੁਣ 21 ਵੀਂ ਸਦੀ ਦੀਆਂ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਸੀ। ਜਿਸ ਵਿਚ ਸ਼ਾਮਲ ਸੀ 21 ਵੀਂ ਸਦੀ ਦਾ ਜੀਵਨ, ਤਕਨੀਕ ਅਤੇ ਸੱਭਿਆਚਾਰ। ਜਿਸ ਸਾਲ ਵਿਚ ਉਹ ਖੁਦ ਨੂੰ ਮਹਿਸੂਸ ਕਰ ਰਹੀ ਸੀ ਉਸ ਵਿਚ ਨਾ ਤਾਂ ਇੰਟਰਨੈੱਟ ਸੀ, ਨਾ ਹੀ ਸੋਸ਼ਲ ਮੀਡੀਆ ਅਤੇ ਨਾ ਹੀ ਸਮਾਰਟ ਫੋਨ। ਉਸ ਮੁਤਾਬਕ ਦੱਖਣੀ ਅਫਰੀਕਾ ਵਿਚ ਨਸਲੀ ਸਿਆਸੀ ਅਤੇ ਸਮਾਜਿਕ ਵਿਵਸਥਾ ਹਾਲੇ ਵੀ ਬਣੀ ਸੀ ਅਤੇ ਨੈਲਸਨ ਮੰਡੇਲਾ ਦਾ ਆਜ਼ਾਦੀ ਸੰਘਰਸ਼ ਹਾਲੇ ਵੀ ਖਤਮ ਨਹੀਂ ਹੋਇਆ ਸੀ। ਇਰਾਕ ਵਿਚ ਸੱਦਾਮ ਹੁਸੈਨ ਸੱਤਾ ਵਿਚ ਸਨ ਜਦਕਿ ਇੰਗਲੈਂਡ ਵਿਚ ਰਾਜਕੁਮਾਰੀ ਡਾਇਨਾ,,,,, ਦੇ ਪ੍ਰਸ਼ੰਸਕ ਵੱਧਦੇ ਜਾ ਰਹੇ ਸਨ ਅਤੇ ਸੰਯੁਕਤ ਰਾਜ ਅਮਰੀਕਾ ਵਿਚ ਕਿਸੇ ਗੈਰ ਗੋਰੇ ਦਾ ‘ਵ੍ਹਾਈਟ ਹਾਊਸ’ ਤੱਕ ਪਹੁੰਚਣ ਦੀ ਇੱਛਾ ਰੱਖਣਾ ਇਕ ਸੁਪਨੇ ਵਾਂਗ ਸੀ। ਨਾਓਮੀ ਯਾਦ ਕਰਦੀ ਹੈ,”ਮੈਂ ਯਕੀਨ ਨਹੀਂ ਕਰ ਪਾ ਰਹੀ ਸੀ। ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੈਂ ਆਪਣੀ ਜ਼ਿੰਦਗੀ ਵਿਚ ਕੁਝ ਅਜਿਹਾ ਹੁੰਦੇ ਹੋਏ ਦੇਖਾਂਗੀ। ਪਹਿਲਾਂ ਤਾਂ ਮੈਂ ਸੋਚਿਆ ਕਿ ਇਹ ਕੋਈ ਮਜ਼ਾਕ ਹੈ, ਇਹ ਓਬਾਮਾ ਕੌਣ ਹਨ, ਕੀ ਉਹ ਅਸਲ ਵਿਚ ਹਨ? ਪਰ ਸਭ ਤੋਂ ਮੁਸ਼ਕਲ ਸੀ ਖੁਦ ਇਸ ਸੱਚਾਈ ਦਾ ਸਾਹਮਣਾ ਕਰਨਾ ਕਿ ਉਹ ਲਿਓ ਨਾਮ ਦੇ ਇਕ 10 ਸਾਲਾ ਮੁੰਡੇ ਦੀ ਮਾਂ ਸੀ।”

PunjabKesari

ਨਾਓਮੀ ਜਦੋਂ 15 ਸਾਲ ਦੀ ਸੀ ਉਦੋਂ ਉਹ ਇਕ ਪੱਤਰਕਾਰ ਜਾਂ ਲੇਖਕ ਬਣਨਾ ਚਾਹੁੰਦੀ ਸੀ। ਦੁਨੀਆ ਭਰ ਵਿਚ ਘੁੰਮਣਾ ਚਾਹੁੰਦੀ ਸੀ ਅਤੇ ਇਕ ਵੱਡੇ ਘਰ ਵਿਚ ਰਹਿਣਾ ਚਾਹੁੰਦੀ ਸੀ। ਪਰ ਉਸ ਨੇ ਪਾਇਆ ਕਿ ਉਹ ਇਕ ਸਿੰਗਲ ਪੈਰੇਂਟ ਸੀ ਜੋ ਆਪਣੇ ਖਰਚ ਲਈ ਸਰਕਾਰ ‘ਤੇ ਨਿਰਭਰ ਸੀ। ਉਹ ਬੇਰੋਜ਼ਗਾਰ ਸੀ ਅਤੇ ਮਨੋਵਿਗਿਆਨ ਦੀ ਪੜ੍ਹਾਈ ਕਰ ਰਹੀ ਸੀ। ਜਿਸ ਨੂੰ ਪੜ੍ਹਨ ਦੇ ਬਾਰੇ ਵਿਚ 15 ਸਾਲਾ ਨਾਓਮੀ ਨੇ ਕਦੇ ਸੋਚਿਆ ਵੀ ਨਹੀਂ ਸੀ। ਉਸ ਨੇ ਮਹਿਸੂਸ ਕੀਤਾ ਕਿ ,,,,,,, ਵਰਤਮਾਨ ਵਿਚ ਜਿਉਣ ਲਈ ਉਸ ਨੂੰ ਆਪਣੇ ਅਤੀਤ ਨੂੰ ਬਦਲਣਾ ਹੋਵੇਗਾ। ਇਸ ਲਈ ਉਸ ਨੇ ਪਤਾ ਕਰਨਾ ਸੀ ਕਿ ਕਿਵੇਂ ਖੁਦ ਨੂੰ ਠੀਕ ਕੀਤਾ ਜਾ ਸਕਦਾ ਹੈ। ਨਾਓਮੀ ਜੈਕਬਸ ਨੇ ਸਭ ਤੋਂ ਪਹਿਲਾਂ ਇਹ ਪਤਾ ਕਰਨਾ ਸੀ ਕਿ ਅਜਿਹਾ ਕਿਵੇਂ ਹੋਇਆ, ਉਹ ਇਸ ਹਾਲਤ ਵਿਚ ਕਿਵੇਂ ਪਹੁੰਚੀ?”

PunjabKesari

ਥੋੜ੍ਹਾ ਲੱਭਣ ‘ਤੇ ਉਸ ਨੂੰ ਬਿਸਤਰ ਹੇਠਾਂ ਅਖਬਾਰਾਂ ਨਾਲ ਭਰਿਆ ਇਕ ਬਕਸਾ ਮਿਲਿਆ। ਜਿਸ ਵਿਚ ਉਸ ਦੇ ਗੁਆਚੇ ਹੋਏ 16 ਸਾਲਾਂ ਦੀਆਂ ਯਾਦਾਂ ਸਨ ਅਤੇ ਉਸ ਦੇ ਸਵਾਲਾਂ ਦੇ ਜਵਾਬ ਵੀ। ਅਖਬਾਰਾਂ ਵਿਚ ਲਿਖੇ ਲੇਖਾਂ ਵਿਚ ਕਾਫੀ ਕੁਝ ਸੀ। ਉਸ ਨੂੰ ਪਤਾ ਚੱਲਿਆ ਕਿ ਉਸ ਨੂੰ ਡਰੱਗਜ਼ ਦੀ ਆਦਤ ਸੀ ਅਤੇ ਇਕ ਵਾਰ ਉਹ ਬੇਘਰ ਵੀ ਹੋ ਗਈ ਸੀ। ਉਦੋਂ ਸਭ ਕੁਝ ਬਦਲ ਗਿਆ ਜਦੋਂ ਮੈਂ ਉਨ੍ਹਾਂ ਅਖਬਾਰਾਂ ਵਿਚ ਪੜ੍ਹਿਆ ਕਿ ਇਕ ਬੱਚੇ ਦੇ ਰੂਪ ਵਿਚ ਮੇਰਾ ਯੌਨ ਸ਼ੋਸ਼ਣ ਕੀਤਾ ਗਿਆ ਸੀ। ਮੈਂ ਉਸ ਬੁਰੀ ਯਾਦ ਨੂੰ 6 ਸਾਲ ਦੀ ਉਮਰ ਤੋਂ 25 ਸਾਲ ਦੀ ਉਮਰ ਤੱਕ ਦਫਨਾ ਕੇ ਰੱਖਿਆ ਸੀ। ਇਹ ਕਲਪਨਾ ਕਰਨਾ ਮੁਸ਼ਕਲ ਹੈ ਕਿ ਜਿਹੜੀ ਲੜਕੀ ਇਸ ਸਮੇਂ 15 ਸਾਲ ਦੀ ਉਮਰ ਵਿਚ ਖੁਦ ਨੂੰ ਮਹਿਸੂਸ ਕਰ ਰਹੀ ਹੈ ਉਸ ਨੂੰ ਆਪਣੀਆਂ ਕੌੜੀਆਂ ਯਾਦਾਂ ਨੂੰ ਆਪਣੇ ਲੇਖਾਂ ਵਿਚ ਪੜ੍ਹਨਾ ਕਿਸ ਤਰ੍ਹਾਂ ਦਾ ਲੱਗ ਰਿਹਾ ਹੋਵੇਗਾ, ਜੋ ਉਸ ਨੇ 25 ਸਾਲ ਦੀ ਉਮਰ ਵਿਚ ਲਿਖਿਆ ਸਨ।

PunjabKesari

ਹਾਲਾਂਕਿ ਹਾਲੇ ਵੀ ਕਈ ਸਵਾਲਾਂ ਦੇ ਜਵਾਬ ਮਿਲਣੇ ਬਾਕੀ ਸਨ ਜਿਵੇਂ ਉਨ੍ਹਾਂ ਨੂੰ ਸਾਲ 1992 ਅਤੇ ਸਾਲ 2008 ਵਿਚਕਾਰ ਦੀ ਆਪਣੀ ਜ਼ਿੰਦਗੀ ਬਾਰੇ ਕੁਝ ਯਾਦ ਕਿਉਂ ਨਹੀਂ ਹੈ? ਆਖਿਰ ਹੋਇਆ ਕੀ ਸੀ ਜਦੋਂ ਉਹ 15 ਸਾਲ ਦੀ ਸੀ? ਨਾਓਮੀ ਦੱਸਦੀ ਹੈ ਕਿ ਮੇਰੇ ਮਤਰੇਏ ਪਿਓ ,,,,,, ਨੇ ਸਾਨੂੰ ਛੱਡ ਦਿੱਤਾ ਸੀ। ਮੇਰੀ ਮਾਂ ਨਾਲ ਮੇਰਾ ਰਿਸ਼ਤਾ ਟੁੱਟ ਗਿਆ ਸੀ। ਅਖਬਾਰਾਂ ਮੁਤਾਬਕ ਨਾਓਮੀ ਦੀ ਮਾਂ ਸ਼ਰਾਬ ਪੀਂਦੀ ਸੀ ਤੇ ਉਨ੍ਹਾਂ ਦੋਹਾਂ ਵਿਚਕਾਰ ਕਾਫੀ ਝਗੜਾ ਹੋਇਆ ਸੀ। ਨਾਓਮੀ ਦੱਸਦੀ ਹੈ,”ਉਸ ਝਗੜੇ ਦੇ ਬਾਅਦ ਮਾਂ ਪੀਣ ਲੱਗੀ ਅਤੇ ਮੈਂ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। 15 ਸਾਲ ਦੀ ਉਮਰ ਵਿਚ ਮੈਂ ਜਿਹੜੇ ਫੈਸਲੇ ਕੀਤੇ ਉਨ੍ਹਾਂ ਨਾਲ ਹੀ ਮੇਰੀ ਜ਼ਿੰਦਗੀ ਦੀ ਦਿਸ਼ਾ ਤੈਅ ਹੋਈ।”

PunjabKesari

ਕਾਫੀ ਪਰੇਸ਼ਾਨੀ ਦੇ ਬਾਅਦ ਨਾਓਮੀ ਇਸ ਸਥਿਤੀ ਵਿਚੋਂ ਨਿਕਲਣ ਲਈ ਇਕ ਚੰਗੇ ਮਨੋਚਿਕਿਤਸਕ ਨਾਲ ਮਿਲੀ ਅਤੇ ਉਸ ਨੂੰ ਸਭ ਕੁਝ ਦੱਸਿਆ। ਆਪਣੀ ਜ਼ਿੰਦਗੀ ਦੀ ਲੱਗਭਗ ਪੂਰੀ ਕਹਾਣੀ ‘ਤੇ ਉਸ ਨੇ ਕਾਫੀ ਰਿਸਰਚ ਕੀਤਾ। ਆਪਣੇ ਸਾਥੀਆਂ ਨਾਲ ਗੱਲ ਕੀਤੀ। ਸਾਰੇ ਇਸ ਗੱਲ ‘ਤੇ ਸਹਿਮਤ ਹੋਏ ਕਿ ਨਾਓਮੀ ਨੂੰ ਡਿਸੋਸੀਏਟਿਵ ਐਮਨੀਜ਼ੀਆ ਸੀ।” ਇਹ ਇਕ ਦੁਰਲੱਭ ਕਿਸਮ ਦਾ ਐਮਨੀਜ਼ੀਆ ਹੁੰਦਾ ਹੈ। ਨਾਓਮੀ ਦੀ ਯਾਦਦਾਸ਼ਤ ਨਹੀਂ ਗਈ ਸੀ ਪਰ ਗੰਭੀਰ ਤਣਾਅ ਕਾਰਨ ਉਸ ਦੇ ਦਿਮਾਗ ਨੂੰ ਝਟਕਾ ਲੱਗਾ ਸੀ। ਬੀਮਾਰੀ ਦਾ ਪਤਾ ਲੱਗਣ ‘ਤੇ ਉਸ ਨੂੰ ਥੋੜ੍ਹੀ ਰਾਹਤ ਮਹਿਸੂਸ ਹੋਈ। ਇਲਾਜ ਦੇ ਬਾਅਦ ਇਕ ਸਵੇਰ ਆਪਣੀਆਂ ਯਾਦਾਂ ਨੂੰ ,,,,,, ਗਵਾਉਣ ਦੇ ਲੱਗਭਗ 3 ਮਹੀਨੇ ਬਾਅਦ ਨਾਓਮੀ ਜਾਗੀ ਤਾਂ ਇਕਦਮ ਵੱਖਰਾ ਮਹਿਸੂਸ ਕਰ ਰਹੀ ਸੀ। ਉਸ ਦੀ ਯਾਦਦਾਸ਼ਤ ਵਾਪਸ ਆ ਗਈ ਸੀ। ਹੁਣ ਉਸ ਨੁੰ ਪਤਾ ਸੀ ਕਿ ਉਹ 32 ਸਾਲ ਦੀ ਹੈ ਅਤੇ ਉਹ ਸਾਲ 2008 ਸੀ। ਆਪਣੀ ਬੀਮਾਰੀ ਨੂੰ ਲੈ ਕੇ ਨਾਓਮੀ ਨੇ ‘ਦੀ ਫੌਰਗੌਟਨ ਗਰਲ’ ਨਾਮ ਦੀ ਇਕ ਕਿਤਾਬ ਵੀ ਲਿਖੀ ਹੈ।

ਤਾਜੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਤੁਸੀ ਵੀ ਜਾਓ ਘੁੰਮਣ……ਪੰਜਾਬ ਦੇ ਇਸ ਸ਼ਹਿਰ ਚ ਵਸਦਾ ਹੈ ਮਿੰਨੀ ਕਸ਼ਮੀਰ

ਜ਼ਿਲ੍ਹਾ ਪਠਾਨਕੋਟ ਦੇ ਚੱਕੀ ਇਲਾਕੇ ਤੋਂ ਨੀਮ ਪਹਾੜੀ ਇਲਾਕਾ ਸ਼ੁਰੂ ਹੋ ਜਾਂਦਾ ਹੈ। ਇਸ ਇਲਾਕੇ …

error: Content is protected !!